ਸੀਂਗੋ ਰਜਵਾਹੇ ‘ਚੋਂ ਮਿਲੀ ਗਲੀ ਸੜੀ ਲਾਸ਼

ss1

ਸੀਂਗੋ ਰਜਵਾਹੇ ‘ਚੋਂ ਮਿਲੀ ਗਲੀ ਸੜੀ ਲਾਸ਼

 

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਸੀਂਗੋ ਮੰਡੀ ਦੇ ਨੇੜੇ ਲੰਘਦੇ ਸੀਂਗੋ ਰਜਵਾਹੇ ਵਿੱਚੋਂ ਅੱਜ ਦੇਰ ਸਾਮ ਇਕ ਗਲੀ ਸੜੀ ਲਾਸ਼ ਮਿਲੀ ਜਿਸ ਨੂੰ ਸੀਂਗੋ ਪੁਲਿਸ ਦੁਆਰਾ ਸਹਾਰਾ ਕਲੱਬ ਰਾਹੀਂ ਬਾਹਰ ਕਢਵਾ ਕੇ ਤਲਵੰਡੀ ਸਾਬੋ ਸਿਵਲ ਹਸਪਤਾਲ ਤਲਵੰਡੀ ਸਾਬੋ ਸ਼ਨਾਖਤ ਲਈ ਰਖਵਾ ਦਿੱਤੀ ਹੈ।
ਸੀਂਗੋ ਚੌਂਕੀ ਇੰਚਾਰਜ ਸ. ਅਮਰੀਕ ਸਿੰਘ ਏਐਸਆਈ ਨੇ ਦੱਸਿਆ ਕਿ ਇਕ ਫੋਨ ਆਇਆ ਕਿ ਸੀਂਗੋ ਰਜਵਾਹੇ ਦੀ ਮਾਰਗ ਨੰਬਰ 17 ਦੀ ਪੁਲੀ ਵਿਚ ਲਾਸ਼ ਫਸੀ ਪਈ ਹੈ। ਮੌਕੇ ‘ਤੇ ਜਾ ਕੇ ਦੇਖਿਆ ਤਾਂ ਇਕ ਗਲੀ ਸੜੀ ਲਾਸ਼ ਪੁਲੀ ਹੇਠ ਫਸੀ ਹੋਈ ਸੀ ਜਿਸਨੂੰ ਸਹਾਰਾ ਕਲੱਬ ਦੁਆਰਾ ਬਾਹਰ ਕਢਵਾ ਕੇ ਪੁਲਸ ਕਾਰਵਾਈ ਕਰਕੇ ਸ਼ਨਾਖਤ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ 72 ਘੰਟਿਆਂ ਲਈ ਰਖਵਾ ਦਿਤੀ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *