ਮਲੋਟ ਵਾਟਰ ਵਰਕਸ ਰਾਹੀਂ ਪੀਣ ਵਾਲਾ ਪਾਣੀ ਗੰਦਾ ਸਪਲਾਈ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ

ss1

ਮਲੋਟ ਵਾਟਰ ਵਰਕਸ ਰਾਹੀਂ ਪੀਣ ਵਾਲਾ ਪਾਣੀ ਗੰਦਾ ਸਪਲਾਈ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ

6-27 (3)
ਮਲੋਟ, 6 ਮਈ (ਆਰਤੀ ਕਮਲ) : ਸਰਾਭਾ ਨਗਰ ਮਲੋਟ ਦੇ ਬਸ਼ਿੰਦੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਪਰ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਪੀਣ ਵਾਲੇ ਗੰਦੇ ਪਾਣੀ ਦਾ ਖਾਮਿਆਜਾ ਵੈਸੇ ਤਾਂ ਪੂਰਾ ਮਲੋਟ ਸ਼ਹਿਰ ਹੀ ਲੰਮੇ ਸਮੇਂ ਤੋਂ ਭੁਗਤ ਰਿਹਾ ਹੈ ਅਤੇ ਇਸ ਗੰਦੇ ਪਾਣੀ ਦੇ ਨਤੀਜੇ ਵਜੋਂ ਹੀ ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਕਈ ਘਰਾਂ ਦੇ ਵਿਹੜੇ ਸੁੰਨੇ ਹੋ ਗਏ ਹਨ ਪਰ ਸਰਕਾਰ ਵੀ ਕੁਝ ਨਹੀ ਕਰ ਰਹੀ । ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਲੰਮਾ ਸਮਾਂ ਸੰਤਾਪ ਭੋਗ ਚੁੱਕੀ ਕੱਚੀ ਮੰਡੀ ਵਿਚ ਕੁਝ ਸੁਧਾਰ ਜਰੂਰ ਹੋਇਆ ਹੈ ਪਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਹਾਲੇ ਵੀ ਹਾਲਾਤ ਬਦਤਰ ਹੀ ਹਨ । ਮਹਿਕਮੇ ਦੇ ਕਈ ਅਧਿਕਾਰੀਆਂ ਦੀ ਪੁਹੰਚ ਇਥੋਂ ਤੱਕ ਹੈ ਕਿ ਸਸਪੈਂਡ ਹੋਣ ਦੇ ਬਾਵਜੂਦ ਤੇ ਮਲੋਟ ਤੋਂ ਬਾਹਰ ਦੁਰ ਦਰਾਜ ਬਦਲੀਆਂ ਕਰਨ ਤੇ ਵੀ ਉਹਨਾਂ ਦਾ ਕੁਝ ਨਹੀ ਵਿਗੜਿਆ । ਲੱਖਾਂ ਰੁਪਏ ਲਾ ਕੇ ਤੇ ਵਾਰ ਵਾਰ ਪਾਈਪਾਂ ਬਦਲ ਕੇ ਵੀ ਪੀਣ ਵਾਲੇ ਪਾਣੀ ਵਿਚ ਸੁਧਾਰ ਨਾ ਹੋਣਾ ਕੰਮ ਕਰਨ ਦੇ ਤੌਰ ਤਰੀਕਿਆਂ ਤੇ ਕਥਿਤ ਭ੍ਰਿਸ਼ਟਾਚਾਰ ਵੱਲੋਂ ਸ਼ੰਕੇ ਖੜਾ ਕਰਦਾ ਹੈ ।

ਸਰਾਭਾ ਨਗਰ ਦੇ ਵਸਨੀਕਾਂ ਗੁਲਸ਼ਨ ਰਾਨੀ, ਿਸ਼ਨਾ ਰਾਨੀ, ਹੈਪੀ ਚੋਪੜਾ, ਕਾਲਾ, ਕਰਮਜੀਤ ਕੌਰ, ਹਰਪ੍ਰੀਤ ਕੌਰ ਅਤੇ ਸੀਮਾ ਆਦਿ ਨੇ ਵਾਟਰ ਵਰਕਸ ਦੀਆਂ ਟੂਟੀਆਂ ਵਿਚ ਆ ਰਿਹਾ ਗੰਦਾ ਪਾਣੀ ਦਿਖਾਉਂਦਿਆਂ ਦੱਸਿਆ ਕਿ ਬੀਤੇ ਕਰੀਬ ਇਕ ਮਹੀਨੇ ਤੋਂ ਇਹ ਗੰਦਾ ਪਾਣੀ ਆ ਰਿਹਾ ਹੈ ਅਤੇ ਵਾਰਡ ਦੇ ਨਗਰ ਕੌਂਸਲਰਾਂ ਸਮੇਤ ਵਾਟਰ ਵਰਕਸ ਦੇ ਮੁਲਾਜਮਾਂ ਨੂੰ ਕਈ ਵਾਰੀ ਦੱਸਿਆ ਜਾ ਚੁੱਕਾ ਹੈ ਪਰ ਕੋਈ ਹੱਲ ਨਹੀ ਹੋ ਰਿਹਾ । ਉਹਨਾਂ ਕਿਹਾ ਕਿ ਪੀਣ ਵਾਲੇ ਗੰਦੇ ਪਾਣੀ ਕਾਰਨ ਭਿਅੰਕਰ ਕਿਸਮ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਅਤੇ ਜੋ ਸਰਦੇ ਪੁੱਜਦੇ ਲੋਕ ਪੀਣ ਵਾਲਾ ਪਾਣੀ ਆਰਉ ਦਾ ਵਰਤਦੇ ਹਨ ਉਹ ਵੀ ਨਹਾਉਣ ਨਾਲ ਚਮੜੀ ਦੀਆਂ ਬਿਮਾਰੀਆਂ ਲੱਗਣ ਤੋਂ ਪਰੇਸ਼ਾਨੀ ਦਾ ਆਲਮ ਵਿਚ ਹਨ । ਇਸ ਸਬੰਧੀ ਜਦ ਵਾਟਰ ਵਰਕਸ ਵਿਖੇ ਐਸਡੀਉ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਨਹੀ ਹੋ ਸਕਿਆ ।

print
Share Button
Print Friendly, PDF & Email