ਸਮਾਜਸੇਵੀ ਜਥੇਬੰਦੀਆਂ ਵੱਲੋਂ ਨਵ ਨਿਯੁਕਤ ਐਸ.ਐਸ.ਪੀ ਦਾ ਸਵਾਗਤ

ss1

ਸਮਾਜਸੇਵੀ ਜਥੇਬੰਦੀਆਂ ਵੱਲੋਂ ਨਵ ਨਿਯੁਕਤ ਐਸ.ਐਸ.ਪੀ ਦਾ ਸਵਾਗਤ

6-27 (1)

ਮਲੋਟ, 6 ਮਈ (ਆਰਤੀ ਕਮਲ) : ਜਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਸਮਾਜਸੇਵੀ ਜਥੇਬੰਦੀਆਂ ਵੱਲੋਂ ਜਿਲੇ ਵਿਚ ਨਵ ਨਿਯੁਕਤ ਹੋਏ ਐਸ.ਐਸ.ਪੀ ਗੁਰਪ੍ਰੀਤ ਸਿੰਘ ਗਿੱਲ ਅਤੇ ਐਸ.ਪੀ. (ਡੀ) ਬਲਜੀਤ ਸਿੰਘ ਦਾ ਸਵਾਗਤ ਕੀਤਾ ਗਿਆ। ਸਮਾਜਸੇਵੀ ਜਥੇਬੰਦੀਆਂ ਦੇ ਜਿਲਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਐਸ.ਐਸ.ਪੀ ਗਿੱਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਜਿਲੇ ਵਿਚ ਆਉਣ ਤੇ ਜੀ ਆਇਆਂ ਕਿਹਾ । ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਨੂੰ ਜਥੇਬੰਦੀਆਂ ਵੱਲੋਂ ਜਿਲੇ ਅੰਦਰ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਵਿਸ਼ਵਾਸ਼ ਦਵਾਇਆ ਕਿ ਸਮੁੱਚੀਆਂ ਜਥੇਬੰਦੀਆਂ ਪੁਲਿਸ ਪ੍ਰਸ਼ਾਸਨ ਨਾਲ ਹਰ ਤਰਾਂ ਸਹਿਯੋਗ ਕਰਨਗੀਆਂ ਅਤੇ ਗੈਰ ਸਮਾਜਿਕ ਤੱਤਾਂ ਖਿਲਾਫ ਨਕੇਲ ਕੱਸਣ ਵਿਚ ਹਰ ਤਰਾਂ ਦੀ ਮਦਦ ਕਰਨਗੀਆਂ ।

ਐਸ.ਐਸ.ਪੀ ਗੁਰਪ੍ਰੀਤ ਸਿੰਘ ਨੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਦੀ ਭਲਾਈ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਪੁਲਿਸ ਵੀ ਹਮੇਸ਼ਾਂ ਉਹਨਾਂ ਦਾ ਸਾਥ ਦੇਵੇਗੀ । ਇਸ ਮੌਕੇ ਪਵਨ ਚੌਧਰੀ ਐਨ.ਜੀ.ਉ ਕੋਆਰਡੀਨੇਟਰ ਬਲਾਕ ਲੰਬੀ, ਭਾਈ ਚਰਨਜੀਤ ਸਿੰਘ ਖਾਲਸਾ ਪ੍ਰਧਾਨ ਭਾਈ ਮੰਝ ਭਲਾਈ ਕੇਂਦਰ, ਪਰਮਿੰਦਰ ਸਿੰਘ ਪੰਮਾ ਬਰਾੜ ਪ੍ਰਧਾਨ, ਕੁਲਵਿੰਦਰ ਸਿੰਘ ਪੂਨੀਆ ਪ੍ਰਧਾਨ, ਗੁਰਜੀਤ ਸਿੰਘ ਗਿੱਲ ਪ੍ਰਧਾਨ ਅਕਾਸ਼ਦੀਪ ਸਮਾਜਸੇਵੀ ਸੰਸਥਾ, ਕਸ਼ਮੀਰ ਸਿੰਘ ਭੁੱਲਰ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ, ਜਸਪ੍ਰੀਤ ਛਾਬੜਾ ਪ੍ਰਧਾਨ ਮੁਕਤੀਸਰ ਭਲਾਈ ਸੰਸਥਾ, ਗੁਰਿੰਦਰ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਸੰਸਥਾ, ਰੌਸ਼ਨ ਲਾਲ ਚਾਵਲਾ ਅਡੀਸ਼ਨਲ ਕੋਆਰਡੀਨੇਟਰ ਸ੍ਰੀ ਮੁਕਤਸਰ ਸਾਹਿਬ, ਰਾਜ ਕੁਮਾਰ ਸ਼ਰਮਾ, ਜੋਗਿੰਦਰ ਸਿੰਘ ਸੋਢੀ ਅਤੇ ਨਰਿੰਦਰ ਸਿੰਘ ਪੰਮਾ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *