ਖੰਬੇ ਤੋਂ ਟੁੱਟੀ ਤਾਰ ਕਾਰਨ ਮੁਹੱਲਾ ਵਾਸੀ ਰਾਤ ਭਰ ਹੋਏ ਖੱਜਲ ਖੁਆਰ

ss1

ਖੰਬੇ ਤੋਂ ਟੁੱਟੀ ਤਾਰ ਕਾਰਨ ਮੁਹੱਲਾ ਵਾਸੀ ਰਾਤ ਭਰ ਹੋਏ ਖੱਜਲ ਖੁਆਰ

6-27 (2)
ਮਲੋਟ, 6 ਮਈ (ਆਰਤੀ ਕਮਲ) : ਬੀਤੀ ਸ਼ਾਮ ਪੰਜ ਵਜੇ ਦੇ ਕਰੀਬ ਸਥਾਨਕ ਸੂਰਜ ਨਗਰੀ ਦੀ ਹੋਮ ਗਾਰਡ ਵਾਲੀ ਗਲੀ ਵਿਖੇ ਬਿਜਲੀ ਦੇ ਇਕ ਖੰਬੇ ਤੋਂ ਤਾਰ ਟੁੱਟ ਜਾਣ ਕਾਰਨ ਮੁਹੱਲਾ ਨਿਵਾਸੀ ਰਾਤ ਭਰ ਗਰਮੀ ਵਿਚ ਤੜਫਦੇ ਰਹੇ । ਇਸ ਸਬੰਧੀ ਗਲੀ ਨਿਵਾਸੀਆਂ ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਤੇਜਾ ਸਿੰਘ, ਅਮਰਜੀਤ ਸਿੰਘ, ਅਜੀਤ ਸਿੰਘ, ਤਸ਼ਿੰਦਰ ਸਿੰਘ, ਰਾਜ ਸਿੰਘ, ਰਵਿੰਦਰ ਸਿੰਘ, ਹਰਪਾਲ ਕੌਰ, ਸੁਰਿੰਦਰ ਕੌਰ ਅਤੇ ਕੁਲਦੀਪ ਕੌਰ ਆਦਿ ਨੇ ਦੱਸਿਆ ਕਿ ਬੀਤੀ ਸ਼ਾਮ ਖੰਬੇ ਤੋਂ ਤਾਰ ਟੁੱਟ ਜਾਣ ਕਾਰਨ ਮੁਹੱਲੇ ਦੇ ਕਰੀਬ ਦੋ ਦਰਜਨ ਘਰਾਂ ਦੀ ਬੱਤੀ ਗੁੱਲ ਹੋ ਗਈ ਜਿਸ ਸਬੰਧੀ ਸਥਾਨਕ ਬਿਜਲੀ ਘਰ ਵਿਖੇ ਸ਼ਿਕਾਇਤ ਦਿੱਤੀ ਗਈ । ਕਰੀਬ 2-3 ਘੰਟੇ ਬਾਅਦ ਬਿਜਲੀ ਕਰਮਚਾਰੀ ਆਏ ਜਰੂਰ ਅਤੇ ਉਹਨਾਂ ਪੌੜੀ ਮੰਗਵਾ ਕੇ ਖੰਬੇ ਨਾਲ ਖੜੀ ਕਰ ਦਿੱਤੀ । ਪਰ ਇਸ ਦੌਰਾਨ ਪਤਾ ਨਹੀ ਮੁਹੱਲਾ ਵਾਸੀਆਂ ਪ੍ਰਤੀ ਉਹਨਾਂ ਦੇ ਮਨ ਵਿਚ ਕੀ ਰੋਹ ਆਇਆ ਕਿ ਉਹ ਬਿਨਾ ਬਿਜਲੀ ਠੀਕ ਕੀਤੇ ਤੇ ਪੌੜੀ ਵੀ ਖੰਬੇ ਨਾਲ ਲੱਗੀ ਹੀ ਛੱਡ ਕੇ ਵਾਪਸ ਪਰਤ ਗਏ । ਮੁਹੱਲਾ ਵਾਸੀਆਂ ਵੱਲੋਂ ਇਸ ਸਬੰਧੀ ਵਾਰ ਵਾਰ ਫੋਨ ਅਤੇ ਖੁਦ ਬਿਜਲੀ ਘਰ ਜਾ ਕੇ ਬਿਜਲੀ ਠੀਕ ਕਰਨ ਦੀ ਗੁਹਾਰ ਲਗਾਈ ਗਈ ਪਰ ਉਹਨਾਂ ਨੂੰ ਕਰ ਰਹੇ ਹਾਂ ਦੇ ਲਾਰੇ ਹੀ ਮਿਲੇ । ਬਿਜਲੀ ਦੀ ਇਹ ਤਾਰ ਰਾਤ ਭਰ ਠੀਕ ਨਾ ਹੋਣ ਕਾਰਨ ਔਰਤਾਂ ਅਤੇ ਬੱਚੇ ਗਰਮੀ ਵਿਚ ਵਿਲਕਦੇ ਰਹੇ ਪਰ ਮਹਿਕਮੇ ਨੂੰ ਕੋਈ ਤਰਸ ਨਾ ਆਇਆ । ਇਥੇ ਹੀ ਬੱਸ ਨਹੀ ਰਾਤ ਤੋਂ ਬਾਅਦ ਵੀ ਖਬਰ ਲਿਖੇ ਜਾਣ ਤੱਕ ਇਹ ਬਿਜਲੀ ਠੀਕ ਨਹੀ ਕੀਤੀ ਗਈ ਸੀ ।

ਕੁਝ ਮੁਹੱਲਾ ਵਾਸੀਆਂ ਵੱਲੋਂ ਤਾਂ ਕਥਿਤ ਤੌਰ ਤੇ ਬਿਜਲੀ ਕਰਮਚਾਰੀਆਂ ਦੇ ਨੁਕਸ ਠੀਕ ਕਰਨ ਲਈ ਕੁਝ ਖਰਚਾ ਆਦਿ ਮੰਗਣ ਦੀ ਗੱਲ ਵੀ ਕਹੀ ਗਈ ਜਿਸ ਕਰਕੇ ਇਹ ਮਾਮਲਾ ਵਿਗੜਿਆ । ਇਸ ਸਬੰਧੀ ਜਦ ਸਬੰਧਿਤ ਜੇਈ ਰਜਿੰਦਰ ਕੁਮਾਰ ਨਾਲ 9646115045 ਤੇ ਗੱਲ ਕਰਨੀ ਚਾਹੀ ਤਾਂ ਉਕਤ ਮੋਬਾਇਲ ਕਿਸੇ ਨੇ ਅਟੈਂਡ ਹੀ ਨਹੀ ਕੀਤਾ । ਜਦ ਐਸਡੀਉ ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੁਹੱਲਾ ਵਾਸੀਆਂ ਤੋਂ ਕੰਪਲੇਂਟ ਨੰਬਰ ਪੁੱਛ ਕੇ ਦੱਸੋ । ਮੁਹੱਲਾ ਨਿਵਾਸੀਆਂ ਵੱਲੋਂ ਦਿੱਤੇ ਕੰਪਲੇਂਟ ਨੰਬਰ 3566762 ਅਤੇ 3570090 ਦੱਸਣ ਉਪਰੰਤ ਵੀ ਉਹਨਾਂ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਉਹ ਪਤਾ ਕਰਨਗੇ ਕਿ ਇਹ ਸ਼ਿਕਾਇਤ ਦਾ ਹੱਲ ਕਿਉਂ ਨਹੀ ਹੋਇਆ ।

print
Share Button
Print Friendly, PDF & Email

Leave a Reply

Your email address will not be published. Required fields are marked *