ਸਰਕਾਰੀ ਸਕੂਲ ਸਿਰੀਏ ਵਾਲਾ ਵਿਖੇ ਪੋਸਟਰ ਅਤੇ ਲੇਖ ਮੁਕਾਬਲੇ ਕਰਵਾਏ

ss1

ਸਰਕਾਰੀ ਸਕੂਲ ਸਿਰੀਏ ਵਾਲਾ ਵਿਖੇ ਪੋਸਟਰ ਅਤੇ ਲੇਖ ਮੁਕਾਬਲੇ ਕਰਵਾਏ

28-9
ਭਗਤਾ ਭਾਈ ਕਾ 28 ਜੁਲਾਈ (ਸਵਰਨ ਸਿੰਘ ਭਗਤਾ) ਸਹੀਦ ਲੈਫ.ਜਸਮੇਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ ਵਿਖੇ ਸਕੂਲ ਮੁਖੀ ਹੰਸ ਸਿੰਘ ਸੋਹੀ ਦੀ ਅਗਵਾਈ ਹੇਠ ਵਿਗਿਆਨ ਲੇਖ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ 50 ਵਿਦਿਆਰਥੀਆ ਨੇ ਭਾਗ ਲਿਆ ਅਤੇ ਇਨ੍ਹਾਂ ਮੁਕਾਬਲਿਆ ਦੇ ਪੋਸਟਰ ਮੁਕਾਬਲੇ ਵਿੱਚੋ ਰਾਜਵੀਰ ਕੌਰ ਕਲਾਸ ਅੱਠਵੀਂ ਏ ਨੇ ਪਹਿਲਾ ਸਥਾਨ,ਰਾਜਵੀਰ ਕੌਰ ਨੇ ਦੂਸਰਾ ਅਤੇ ਗਗਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲੇਖ ਮੁਕਾਬਲੇ ਵਿੱਚੋ ਮਨਦੀਪ ਕੋਰ ਨੇ ਪਹਿਲਾ,ਸੰਦੀਪ ਕੌਰ ਨੇ ਦੂਜਾ ਅਤੇ ਸੁਖਦੀਪ ਕੌਰ ਕਲਾਸ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁਕਾਬਲਿਆ ਦੀ ਜੱਜਮੈਂਟ ਕਿਕਰ ਸਿੰਘ ਅਤੇ ਸਿਮਰਨਜੀਤ ਕੋਰ ਅੰਗਰੇਜੀ ਅਧਿਆਪਕਾਂ ਵਲੋ ਕੀਤੀ ਗਈ।ਇਸ ਸਮੇ ਮੈਡਮ ਅਮਨਜੀਤ ਕੌਰ,ਨਵਜੋਤ ਜੋਤੀ,ਗੁਰਮੀਤ ਕੌਰ,ਪਰਮਜੀਤ ਕੋਰ,ਇੰਦਰਜੀਤ ਸਿੰਘ,ਬੂਟਾ ਸਿੰਘ,ਜਗਜੀਵਨ ਰਾਮ,ਮੈਡਮ ਮੋਨਿਕਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *