ਸੱਪ ਦੇ ਡੱਸਣ ਨਾਲ ਦੋ ਸਕੀਆ ਭੈਣਾਂ ਦੀ ਮੌਤ

ss1

ਸੱਪ ਦੇ ਡੱਸਣ ਨਾਲ ਦੋ ਸਕੀਆ ਭੈਣਾਂ ਦੀ ਮੌਤ

ਸੋਨੂੰ 9 ਅਤੇ ਰੂਪਾ 7 ਸਾਲ ਦੀਆ ਬੱਚੀਆ ਸਨ

28-5 (1) 28-5 (2)ਮੁੱਲਾਂਪੁਰ ਦਾਖਾ 28 ਜੁਲਾਈ (ਮਲਕੀਤ ਸਿੰਘ) ਸਥਾਨਕ ਕਸਬੇ ਦੇ ਵਾਰਡ ਨੰਬਰ 6 ਦੇ ਅਜ਼ਾਦ ਨਗਰ ਵਿੱਚ ਇੱਕ ਮਿਹਨਤਕਸ਼ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦ ਉਨ੍ਹਾਂ ਦੀਆ ਮਾਸੂਮ ਬੱਚੀਆ ਸੋਨੂੰ ਤੇ ਰੂਪਾ ਸਕੀਆ ਭੈਣਾਂ ਨੂੰ ਜਹਿਰੀਲੇ ਸੱਪ ਨੇ ਡੱਸ ਲਿਆ। ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ।

ਮ੍ਰਿਤਕਾਂ ਦੇ ਪਿਤਾ ਰਾਮਦੇਵ ਪਾਸਵਾਨ ਨੇ ਦੱਸਿਆ ਕਿ ਉਹ ਯੂਪੀ ਤੋਂ ਇੱਥੇ ਮਿਹਨਤ ਮਜ਼ਦੂਰੀ ਕਰਨ ਆਏ ਹਨ, ਉਹ ਕਿਰਾਏ ਤੇ ਕਮਰਾ ਲੈ ਕੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ, ਮੇਰੇ 3 ਧੀਆ 3 ਲੜਕੇ ਹਨ ਮੰਜੇ ਨਾ ਹੋਣ ਕਾਰਨ ਸਾਰਾ ਭੁੰਜੇ ਹੀ ਸੌਂਦਾਂ ਸੀ। ਰਾਤ ਵੇਲੇ ਮੇਰੀ ਛੋਟੀ ਲੜਕੀ ਰੂਪਾਂ ਦੀ ਸੁਭਾ ਸਾਢੇ ਕੁ ਤਿੰਨ ਵਜੇ ਮੌਤ ਹੋ ਗਈ ਜਦ ਕਿ ਮੇਰੀ ਵੱਡੀ ਬੇਟੀ ਸੋਨੂੰ ਦੀ ਹਾਲਤ ਵਿਗੜਦੀ ਦੇਖ ਕੇ ਅਸੀ ਪ੍ਰਾਈਵੇਟ ਹਸਪਤਾਲ ਲੈ ਗਏ ਡਾਕਟਰਾਂ ਨੇ ਮੁੱਢਲੀ ਦਵਾਈ ਦੇ ਕੇ ਸਾਨੂੰ ਘਰ ਭੇਜ ਦਿੱਤਾ ਕਿ ਲੜਕੀ ਸਹਿਮੀ ਹੋਈ ਹੈ, ਪਰ ਉਹ ਵੀ 8 ਕੁ ਵਜੇ ਦੇ ਕਰੀਬ ਪੂਰੀ ਹੋ ਗਈ। ਪੂਰੇ ਮਹੱਲੇ ਵਾਲਿਆ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜਿਤਉਦਿਆ ਦੋਹਾਂ ਲੜਕੀਆ ਦੇ ਸਸਕਾਰ ਕਰਵਾਉਣ ਵਿੱਚ ਮੱੱਦਦ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *