ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿਖੇ 54 ਵਾਂ ਨਸ਼ਿਆਂ ਵਿਰੁੱਧ ਸੈਮੀਨਾਰ –ਡਾ ਮਾਨ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿਖੇ 54 ਵਾਂ ਨਸ਼ਿਆਂ ਵਿਰੁੱਧ ਸੈਮੀਨਾਰ –ਡਾ ਮਾਨ

28-3

  ਮੂਣਕ 28 ਜੁਲਾਈ (ਸੁਰਜੀਤ ਸਿੰਘ ਭੁਟਾਲ): ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿਖੇ 54 ਵੇਂ ਨਸ਼ਿਆਂ ਵਿਰੁੱਧ ਸੈਮੀਨਾਰ ਤੇ ਬੋਲਦਿਆਂ ਡਾ ਏ ਐਸ ਮਾਨ ਨੇ ਕਿਹਾ ਕਿ ਨਸ਼ਿਆਂ ਨਾਲ ਪੰਜਾਬ ਦਾ ਸਰਵਨਾਸ਼ ਹੋ ਰਿਹਾ ਹੈ ਜੇ ਅਸੀਂ ਅੱਜ ਨਸ਼ਿਆਂ ਵਿਰੁੱਧ  ਅਵਾਜ ਬੁਲੰਦ ਨਾਂ ਕੀਤੀ ਤਾਂ ਬੋਲਣ ਜੋਗੇ ਰਹਿਣਾ ਹੀ ਨਹੀ ,ਨਸ਼ਿਆਂ ਦੇ ਖਾਤਮੇ ਲਈ ਤਿੰਨ ਚੀਜਾਂ ਜਰੂਰੀ ਨੇਂ,ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਵੱਡੀ ਲਹਿਰ ਖੜੀ ਕਰਨਾ ,ਮਿਸ਼ਨਰੀ ਬੰਦਿਆਂ ਦੀ ਅਗਵਾਈ ਚ ਬਲਾਕ ਪੱਧਰ ਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਖੋਲੇ ਜਾਣ,ਨਸ਼ੇ ਦੇ ਵੱਡੇ ਵਿਉਪਾਰੀਆਂ ਨੂੰ ਉਮਰ ਭਰ ਲਈ ਜ਼ੇਲਾਂ ਚ ਛੁੱਟਿਆ ਜਾਵੇ, ਬਿਹਾਰ ਦੀ ਤਰਾਂ ਪੰਜਾਬ ਸ਼ਰਾਬ ਬੰਦੀ ਲਾਗੂ ਕੀਤੀ ਜਾਵੇ ਜਾਂ ਕੇਰਲਾ ਦੀ ਤਰਾਂ 10 % ਠੇਕੇ ਹਰ ਸਾਲ ਘਟਾਏ ਜਾਣ ,ਡਰਾਈ ਡੇ ਵਧਾਏ ਜਾਣ, ਮੋਹਨ ਸ਼ਰਮਾ ਪਰੋਜੈਕਟ ਡਾਇਰੈਕਟਰ ਨਸ਼ਾ ਛੁਡਾਉ ਕੇਂਦਰ ਨੇ ਕਿਹਾ ਕਿ ਅੱਜ ਮਾਲਵੇ ਚ 61 % ,ਦੁਆਬੇ ਚ 64 %, ਮਾਝੇ ਚ 68 % ਲੋਕ ਨਸ਼ਿਆਂ ਚ ਗਰਸੇ ਹੋਏ ਨੇ ,ਕਾਲਜਾਂ ਚ ਜਾ ਕੇ ਮੁੰਡੇ ਤਾਂ ਮੁੰਡੇ ਕੁੜੀਆਂ ਵੀ ਨਸ਼ੇ ਕਰਨ ਲੱਗ ਜਾਂਦੀਆਂ ਹਨ ਤਾਂ ਹੀ ਨਸ਼ਿਆਂ ਦੇ ਬਘਿਆੜ ਤੋਂ ਬੱਚਿਆਂ ਨੂੰ  ਡਰਾਉਣ ਆਏ ਹਾਂ ,ਅੱਜ 80 % ਤਲਾਕ ਵੀ ਨਸ਼ਿਆਂ ਕਾਰਨ ਹੁੰਦੈ ਨੇ,59 % ਐਕਸੀਡੈਂਟ ਵੀ ਨਸ਼ਿਆਂ ਕਾਰਨ ਹੁੰਦੇ ਨੇ ਤਾਂ ਆਉਂ ਨਸ਼ਿਆਂ ਵਿਰੁੱਧ ਵੱਡੀ ਲਹਿਰ ਖੜੀ ਕਰੀਏ,ਬਲਦੇਵ ਸਿੰਘ ਗੋਸਲ ਅਤੇ ਪਰਹਿਲਾਦ ਸਿੰਘ ਸਮਾਜ ਸੇਵੀਆਂ ਨੇ ਬੱਚਿਆਂ ਨੂੰ  ਕਿਹਾ ਕਿ ਤੁਸੀਂ ਆਪਣੇ ਪਾਪਾ ਨੂੰ ,ਚਾਚਿਆਂ ਤਾਇਆਂ ਨੂੰ ,ਭਰਾਵਾਂ ਨੂੰ ਨਸ਼ਾ ਕਰਨ ਤੋਂ ਰੋਕਣਾ ਹੈ ,ਟੋਕਣਾ ਹੈ ,ਉਹ ਇੱਕ ਦਿਨ ਹਟਣਗੇ ਹੀ,ਲੈਕਚਰਾਰ ਧਰਮਵੀਰ ਨੇ ਨਸ਼ਿਆਂ ਵਿਰੁੱਧ ਟੀਮ ਨੂੰ ਜੀ ਆਇਆਂ ਨੂੰ ਕਿਹਾ ਅਤੇ ਪਿਰੰਸੀਪਲ ਮੇਘ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਬਾਰੇ ਬੱਚਿਆਂ ਨੂੰ ਜਾਗਰਿਤ ਕਰਨਾ ਵੱਡੀ ਸਮਾਜ ਸੇਵਾ ਹੈ ,ਨਾਇਬ ਸਿੰਘ ਨੇ ਬਾਖੂਬੀ ਸਟੇਜ ਸਕੱਤਰ ਦੀ ਭੂਮੀਕਾ ਨਿਭਾਈ,ਇਸ ਮੌਕੇ ਸ਼ੰਕਰ ਸਿੰਘ ,ਵੀਰਾਂ ਦੇਵੀ ,ਰਕਸ਼ਾ ਦੇਵੀ ,ਰਣਬੀਰ ਕੌਰ ,ਰਜਨੀ ਬਾਲਾ ,ਦਰਸ਼ਨ ਸਿੰਘ ,ਰਵਿੰਦਰ ਸ਼ਰਮਾਂ ,ਤੇਜਾ ਸਿੰਘ ,ਅਮਨਦੀਪ ਸਿੰਘ, ਨੀਰੂ ਬਾਲਾ ,ਗੁਰਬੀਰ ਸਿੰਘ ,ਗੁਲਜਾਰ ਸਿੰਘ, ਦੀਪਸ਼ਿਖਾ ਸ਼ਾਮਲ ਹੋਏ ।

print
Share Button
Print Friendly, PDF & Email