ਜ਼ਿਲ੍ਹਾ ਜ਼ੇਲ੍ਹ ਵਿਖੇ ਵਾਤਾਵਰਣ ਦਿਵਸ ਮਨਾਇਆ

ss1

ਜ਼ਿਲ੍ਹਾ ਜ਼ੇਲ੍ਹ ਵਿਖੇ ਵਾਤਾਵਰਣ ਦਿਵਸ ਮਨਾਇਆ

27-68 (2)

ਤਪਾ ਮੰਡੀ, 27 ਜੁਲਾਈ (ਨਰੇਸ਼ ਗਰਗ) ਵਣ ਮਹਾਂ ਉਤਸਵ ਦੀਆਂ ਤਿਆਰੀਆਂ ਦੇ ਸੰਦਰਭ ‘ਚ ਬਰਨਾਲਾ ਜ਼ੇਲ੍ਹ ਦੇ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਨੇ ਸਮੂਹ ਸਟਾਫ ਵੱਲੋਂ ਬੰਦੀਆਂ ਨਾਲ ਮਿਲਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਜ਼ੇਲ੍ਹ ਦੇ ਆਸ ਪਾਸ ਵੱਡੀ ਮਾਤਰਾ ‘ਚ ਛਾਂਦਾਰ ਤੇ ਫਲਦਾਰ ਬੂਟੇ ਲਗਵਾਏ ਗਏ। ਸਵੇਰ ਦੀ ਰੋਜ਼ਾਨਾ ਯੋਗਾ ਅਭਿਆਸ ਉਪਰੰਤ ਸੁਪਰਡੈਂਟ ਸਾਹਿਬ ਰੁੱਖਾਂ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਰੁੱਖ ਸਾਡੀ ਜਿੰਦਗੀ ਲਈ ਅਤੀ ਜਰੂਰੀ ਹਨ। ਰੁੱਖਾਂ ਬਿਨ੍ਹਾਂ ਮਨੁੱਖੀ ਜਿੰਦਗੀ ਅਧੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁੱਖ ਹੀ ਸਾਡੇ ਅਸਲ ‘ਚ ਸੱਚੇ ਦੋਸਤ ਹਨ। ਮਨੁੱਖੀ ਜਿੰਦਗੀ ਲਈ ਸਭ ਤੋਂ ਜਰੂਰੀ ਆਕਸੀਜਨ ਗੈਸ ਸਾਡੇ ਲਈ ਮੁਹੱਈਆ ਕਰਵਾਉਂਦੇ ਹਨ। ਇਸ ਸਮੇਂ ਉਨ੍ਹਾਂ ਰੁੱਖਾਂ ਸਰਭ ਸਾਂਝੇ ਤੌਰ ਤੇ ਨਾਹਰਾ ਵੀ ਦਿੱਤਾ ਕਿ ‘ਹਰ ਮਨੁੱਖ ਲਾਵੇ ਇੱਕ ਰੁੱਖ’। ਉਨ੍ਹਾਂ ਵੈਦਿਕ ਕਾਲ ਵਿੱਚ ਵੀ ਮਨੁੱਖੀ ਜਿੰਦਗੀ ਲਈ ਵਰਦਾਨ, ਜੜੀਆਂ ਬੂਟੀਆਂ ਦਾ ਜਿਕਰ ਆਉਂਦਾ ਹੈ, ਜਿੰਨਾਂ ਤੋਂ ਤਿਆਰ ਦਵਾਈਆਂ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਸਮੇਂ ਉਨ੍ਹਾਂ ਨਾਲ ਸਮੂਹ ਸਟਾਫ ਤੋਂ ਇਲਾਵਾ ਭਲਾਈ ਅਫਸਰ ਤੇਜਿੰਦਰ ਸਿੰਘ ਚੰਡਿਹੋਕ ਵੀ ਹਾਜ਼ਰ ਸਨ।

print
Share Button
Print Friendly, PDF & Email