ਪੰਜਾਬ ਨੂੰ ਫਿਰ ਤੋ ਤਰੱਕੀ ਦੇ ਰਾਹ ਤੇ ਪਾਉਣ ਲਈ ਪੰਜਾਬ ਦੀ ਜਨਤਾ ਤਿਆਰ- ਚੀਮਾ

ss1

ਪੰਜਾਬ ਨੂੰ ਫਿਰ ਤੋ ਤਰੱਕੀ ਦੇ ਰਾਹ ਤੇ ਪਾਉਣ ਲਈ ਪੰਜਾਬ ਦੀ ਜਨਤਾ ਤਿਆਰ- ਚੀਮਾ

27-67

ਪੱਟੀ 27 ਜੁਲਾਈ ( ਰਣਜੀਤ ਸਿੰਘ ਮਾਹਲਾ, ਐਮ ਐਸ ਸਿੱਧੂ, ਪਵਨ ਧਵਨ) ‘ਆਪ’ ਦਾ ਮੰਤਵ ਪੰਜਾਬ ‘ਚ ਫੇਲੇ ਭ੍ਰਿਸ਼ਰਾਚਾਰ ਨੂੰ ਖਤਮ ਕਰਕੇ ਪੰਜਾਬ ਨੂੰ ਫਿਰ ਤੋ ਤਰੱਕੀ ਦੇ ਰਾਹ ਤੇ ਪਾਉਣਾ ਇਹ ਪ੍ਰਗਟਾਵਾ ਆਪ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪਿੰਡ ਜੰਡੋਕੇ ਵਿੱਖੇ ਕੁਲਦੀਪ ਸਿੰਘ ਯੂਥ ਵਿੰਗ ਇੰਚਾਰਜ ਅਤੇ ਬਿਕਰਮਜੀਤ ਸਿੰਘ ਸਰਕਲ ਇੰਚਾਰਜ ਵੱਲੋ ਰੱਖੀ ਮੀਟਿੰਗ ਵਿੱਚ ਕੀਤਾ ਜਿਸ ਵਿੱਚ 30 ਪਰਿਵਾਰ ਅਕਾਲੀ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ।ਸਾਮਲ ਹੋਏ ਪਰਿਵਾਰਾ ਦਾ ਪਾਰਟੀ ਦੇ ਆਗੂਆ ਨੇ ਸਵਾਗਤ ਕੀਤਾ।ਇਸ ਮੋਕੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਕੁਲਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਦੀ ਪੇ੍ਰ੍ਰਰਨਾ ਸਦਕਾ ਅੱਜ ਪਿੰਡ ਜੰਡੋਕੇ ਦੇ ਸੈਕੜੇ ਪਰਿਵਾਰ ਆਪ ਦੇ ਨਾਲ ਹਨ।ਉਹਨਾ ਨੇ ਕਿਹਾ ਕਿ ਅਕਾਲੀਦਲ ਤੇ ਕਾਂਗਰਸ ਦੀਆ ਸਰਕਾਰਾ ਨੇ ਆਪੋ- ਆਪਣੇ ਰਾਜ ਸਮੇਂ ਜਿੱਥੇ ਪੰਜਾਬ ਵਿੱਚ ਰੱਜ ਕੇ ਭ੍ਰਿਸਟਾਚਾਰ ਫੈਲਾਇਆ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਸੂਬੇ ਨੂੰ ਜਹਿਰੀਲੇ ਨਸ਼ਿਆਂ ਦਾ ਗੜ੍ਹ ਬਣਾ ਦਿੱਤਾ ਹੈ। ਜਿਸ ਕਾਰਨ ਪੰਜਾਬ ਦੀ ਆਰਥਿਕ ਤੇ ਸਮਾਜਿਕ ਹਾਲਤ ਬੇਹੱਦ ਬੁਰੀ ਹੋ ਚੁੱਕੀ ਹੈ।ਉਹਨਾ ਨੇ ਕਿਹਾ ਕਿ ਪੰਜਾਬ ਨੂੰ ਫਿਰ ਤੋ ਤਰੱਕੀ ਦੇ ਰਾਹ ਤੇ ਪਾਉਣ ਲਈ ਪੰਜਾਬ ਦੀ ਜਨਤਾ ਤਿਆਰ ਹੈ ਬਸ 2017 ਦੀ ਉਡੀਕ ਕਰ ਰਹੀ ਹੈ। ਇਸ ਮੋਕੇ ਤੇ ਸੁਖਜਿੰਦਰ ਸਿੰਘ ਸੋਸਲ ਮੀਡੀਆ ਵਿੰਗ, ਪ੍ਰਦੀਪ ਸਿੰਘ ਸੰਧੂ ਮੀਡੀਆ ਹਲਕਾ ਇੰਚਾਰਜ, ਇੰਦਰਜੀਤ ਸਿੰਘ ਬਰਵਾਲਾ, ਮਹਿੰਦਰ ਸਿੰਘ ਸੰਧੂ, ਸਤਨਾਮ ਸਿੰਘ ਕੈਰੋ, ਹਰਵਿੰਦਰ ਸਿੰਘ ਜੰਡੋਕੇ, ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *