ਆਪ ਨੂੰ ਬੇਲੋੜੀਆਂ ਗਤੀਵਿਧੀਆਂ ਪਹੁੰਚਾ ਸਕਦੀਆਂ ਨੇ ਨੁਕਸਾਨ

ss1

ਆਪ ਨੂੰ ਬੇਲੋੜੀਆਂ ਗਤੀਵਿਧੀਆਂ ਪਹੁੰਚਾ ਸਕਦੀਆਂ ਨੇ ਨੁਕਸਾਨ
ਪੈਂਡਾ ਜਿਆਦਾ ਲੰਮਾ ਨਹੀ ਹੈ ਪਰ ਕਠਿਨ ਜਰੂਰ ਹੈ

ਪੰਜਾਬ ਚ ਆਮ ਆਦਮੀ ਪਾਰਟੀ ਦਾ ਅੱਛਾ ਖਾਸਾ ਆਧਾਰ ਬਣ ਗਿਆ ਹੈ।ਪਾਰਟੀ ਵਿਰੋਧੀ ਮੁੱਖ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਸਖਤ ਟੱਕਰ ਦੇਣ ਚ ਸਮਰੱਥ ਹੈ।ਪਾਰਟੀ ਦੀ ਚੜ੍ਹਤ ਤੇ ਲੋਕਪ੍ਰੀਅਤਾ ਦੇ ਮੱਦੇਨਜਰ ਪ੍ਰਭਾਵਸ਼ਾਲੀ ਚਿਹਰੇ ਪਾਰਟੀ ਨਾਲ ਜੁੜ ਰਹੇ ਹਨ।ਵੱਖ ਵੱਖ ਖੇਤਰਾਂ ਦੇ ਲੋਕ ਜਿਵੇਂ ਕਿ ਸਮਾਜਸੇਵੀ, ਖਿਡਾਰੀ,ਡਾਕਟਰ,ਐਨ.ਆਰ.ਆਈ ਵਰਗ,ਹੋਰਨਾਂ ਪਾਰਟੀਆਂ ਦੇ ਵਿਧਾਇਕ ,ਕਲਾਕਾਰ ਆਦਿ ਆਮ ਆਦਮੀ ਪਾਰਟੀ ਦੇ ਪਾਲੇ ਵਿੱਚ ਆ ਰਹੇ ਹਨ।ਭਰੋਸੇਯੋਗ ਸੂਤਰਾਂ ਮੁਤਾਬਕ ਕਈ ਚਿਹਰੇ ਅਜਿਹੇ ਵੀ ਨੇ ਜੋ ਚੋਣ ਜਾਬਤੇ ਦੀ ਉਡੀਕ ਵਿੱਚ ਹਨ ਅਤੇ ਚੋਣ ਜਾਬਤਾ ਲਾਗੂ ਹੋਣ ਸਾਰ ਹੀ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਆਉਣ ਲਈ ਕਾਹਲੇ ਹਨ।
ਸੰਗਰੂਰ ਹਲਕੇ ਤੋਂ ਐਮ.ਪੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲਣ ਤੋ ਬਾਅਦ ਭਗਵੰਤ ਮਾਨ ਭਾਰੀ ਵੋਟਾਂ ਨਾਲ ੱਿਜਤ ਪ੍ਰਾਪਤ ਕਰਨ ਤੋ ਬਾਅਦ ਸੰਸਦ ਮੈਂਬਰ ਬਣਿਆ ਤੇ ਮਾਨ ਦੀ ਪਾਰਟੀ ਵਿੱਚ ਸਮੂਲੀਅਤ ਹੋਣ ਕਰਨ ਕਾਰਨ ਹੀ ਆਪ ਵਿੱਚ ਅਨੇਕਾਂ ਲੋਕ ਜੁੜੇ।ਇਸ ਗੱਲ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਪਰ ਭਗਵੰਤ ਮਾਨ ਆਪਣੀਆਂ ਬੇਲੋੜੀਆਂ ਗਤੀਵਿਧੀਆਂ ਕਾਰਨ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ।ਪਹਿਲਾਂ ਜਦੋਂ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਦੋ ਉਸ ਤੇ ਸ਼ਰਾਬ ਪੀ ਕੇ ਜਨਤਾ ਚ ਆਉਣ ਦੇ ਇਲਜਾਮ ਲੱਗੇ ਸਨ ਭਾਵੇਂ ਉਹ ਸਹੀ ਸਨ ਜਾ ਗਲਤ ਸਨ ਪਰ ਵਿਰੋਧੀਆਂ ਨੂੰ ਮੁੱਦਾਂ ਮਿਲ ਗਿਆ ਅਤੇ ਹੁਣ ਭਗਵੰਤ ਮਾਨ ਘਰ ਤੋਂ ਲੈ ਕੇ ਸੰਸਦ ਤੱਕ ਦੀ ਵੀਡਿਓ ਬਣਾਉਣ ਤੱਕ ਦੇ ਮਾਮਲੇ ਵਿੱਚ ਬੂੂਰੀ ਤਰ੍ਹਾਂ ਫੱਸ ਗਿਆ ਹੈ ਅਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਭਗਵੰਤ ਮਾਨ ਤੇ 3 ਅਗਸਤ ਤੱਕ ਲੋਕ ਸਭਾ ਚ ਆਉਣ ਦੀ ਪਾਬੰਦੀ ਲੱਗਾ ਦਿੱਤੀ ਹੈ। ਉਹਨਾਂ ਦਾ ਤਰਕ ਹੈ ਕਿ ਵੀਡਿਓ ਬਣਾਉਣ ਨਾਲ ਦੇਸ ਦੀ ਸੁਰਖਿਆਂ ਨੂੰ ਵੱਡਾ ਖਤਰਾ ਹੋ ਸਕਦਾ ਹੈ ।
ਇਨਸ਼ਾਨ ਕਰਦਾ ਤਾ ਚੰਗੇ ਲਈ ਹੈ ਪਰ ਬਾਜੀ ਕਦੋਂ ਪੁੱਠੀ ਪੈ ਜਾਵੇ ਇਸ ਦਾ ਕੁੱਝ ਪਤਾ ਨਹੀ ਲੱਗਦਾ।ਕੁੱਝ ਅਜਿਹਾ ਹੀ ਭਗਵੰਤ ਮਾਨ ਨਾਲ ਹੋਇਆ ਹੈ ਉਹ ਚਾਹੁੰਦਾ ਸੀ ਕਿ ਦੇਸ਼ ਦੀ ਜਨਤਾ ਨੂੰ ਪਤਾ ਲੱਗ ਸਕੇ ਕਿ ਪਾਰਲੀਮੇਂਟ ਹਾਉਸ ਚ ਕਿਸ ਤਰ੍ਹਾਂ ਦਾ ਮਾਹੋਲ ਹੁੰਦਾ ਹੈ ਅਤੇ ਨੇਤਾ ਕਿਸ ਤਰ੍ਹਾਂ ਆਪਣੇ ਆਪਣੇ ਹਲਕੇ ਦੀਆਂ ਗਤੀਵਿਧੀਆਂ ਕਿਸ ਢੰਗ ਨਾਲ ਸੰਸਦ ਵਿੱਚ ਪੇਸ਼ ਕਰਦੇ ਹਨ ਪਰ ਇਹ ਸਭ ਕੁੱਝ ਮਾਨ ਦੇ ਉਲੱਟ ਹੋ ਗਿਆ ਤੇ ਵਿਰੋਧੀਆਂ ਨੇ ਇਸ ਕਾਰਵਾਈ ਨੂੰ ਜੰਮ ਕੇ ਉਭਾਰਿਆ ।ਭਗਵੰਤ ਮਾਨ ਇਸ ਗੱਲ ਤੋ ਅਨਜਾਣ ਸੀ ਕਿ ਸੰਸਦ ਦੀ ਵੀਡਿਓ ਬਣਾਉਣਾ ਕਾਨੂੰਨ ਦੇ ਦਾਇਰੇ ਵਿੱਚ ਨਹੀ ਹੈ।ਚਲੋ ਉਸ ਨੇ ਵੀਡਿਓ ਬਣਾ ਵੀ ਲਈ ਸੀ ਤਾਂ ਉਹ ਇਸ ਵੀਡਿਓ ਨੂੰ ਫੇਸਬੁੱਕ ਤੇ ਅਪਲੋਡ ਕਰਨ ਦੀ ਗਲਤੀ ਨਹੀ ਕਰਦਾ।ੱਿਕ ਗੱਲ ਇੱਥੇ ਕਹਿਣੀ ਬਣਦੀ ਹੈ ਕਿ ਭਾਵੇਂ ਭਗਵੰਤ ਤੋ ਗਲਤੀ ਹੋ ਗੀ ਪਰ ਕੀ ਟੀ.ਵੀ ਚੈਨਲ ਵੀ ਇਸ ਵੀਡਿਓ ਨੂੰ ਵਾਰ-ਵਾਰ ਵਿਖਾ ਕੇ ਗਲਤੀ ਕਰ ਰਹੇ ਹਨ।ਕਿਉਕਿ ਸੰਸਦ ਦੀ ਸੁਰੱਖਿਆਂ ਦਾ ਮਸਲਾ ਹੈ।
ਇਸ ਸਾਰੇ ਮਾਮਲੇ ਵਿੱਚ ਭਗਵੰਤ ਮਾਨ ਨੇ ਮੁਆਫੀ ਵੀ ਮੰਗ ਲੀ ਹੈ ਤੁ ਉਸ ਨੂੰ ਮੁਆਫ ਵੀ ਕਰ ਲੈਣਾ ਚਾਹੀਦਾ ਹੈ ।ਹਲਕਾ ਫਤਿਹਗੜ੍ਹ ਸਾਹਿਬ ਤੋ ਹਰਿੰਦਰ ਸਿੰਘ ਖਾਲਸਾ ਦਾ ਵੀ ਕਹਿਣਾ ਹੈ ਕਿ ਭਗਵੰਤ ਮਾਨ ਦੇ ਮੂੰਹ ਚ ਸ਼ਰਾਬ ਦੀ ਬਦਬੂ ਮਾਰਦੀ ਹੈ।ਜਦੋ ਖਾਲਸਾ ਭਗਵੰਤ ਮਾਨ ਨਾਲ ਇੱਕਠੇ ਸਟੇਜਾਂ ਅਤ ਪਾਰਲੀਮੇਂਟ ਚ ਬੈਠਦੇ ਸੀ ਉਦੋ ਕੀ ਉਹਨਾਂ ਨੂੰ ਬਦਬੂ ਨਹੀ ਆਈ ।ਅਜਿਹੀਆਂ ਬੇਤੁਕੀਆਂ ਅਤੇ ਬੇਲੋੜੀਆਂ ਗਤੀਵਿਧੀਆਂ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਝੱਲਣਾ ਪੈ ਸਕਦਾ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਹਰ ਪਾਰਟੀ ਵਰਕਰ ਨੂੰ ਆਪਣੇ ਹਿੱਤਾਂ ਤੋ ਉੱਠ ਕੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ।ਗਲਤੀਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ।ਹਰ ਕਦਮ ਫੂਕ ਫੂਕ ਕੇ ਰੱਖਣ ਨਾਲ ਹੀ ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹਿਆ ਜਾ ਸਕਦਾ ਹੈ ।ਪੈਂਡਾ ਜਿਆਦਾ ਲੰਮਾ ਨਹੀ ਹੈ ਪਰ ਕਠਿਨ ਜਰੂਰ ਹੈ।

27-51ਕੁਲਜੀਤ ਸਿੰਘ ਢੀਂਗਰਾ
ਵਿਸ਼ੇਸ਼ ਪ੍ਰਤੀਨਿੱਧ,ਰਾਮਪੁਰਾ ਫੂਲ
ਮੋ :9041791351

print
Share Button
Print Friendly, PDF & Email