ਪਾਵਰਕਾਮ ਦੇ ਲਾਈਨਮੈਨ ’ਤੇ ਦੁਰਵਿਵਹਾਰ ਕਰਨ ਦੇ ਦੋਸ਼

ss1

ਪਾਵਰਕਾਮ ਦੇ ਲਾਈਨਮੈਨ ’ਤੇ ਦੁਰਵਿਵਹਾਰ ਕਰਨ ਦੇ ਦੋਸ਼

27-50 (2)

ਭਦੌੜ 27 ਜੁਲਾਈ (ਵਿਕਰਾਂਤ ਬਾਂਸਲ)- ਪਾਵਰਕਾਮ ਭਦੌੜ ਦੇ ਲਾਈਨਮੈਨ ਜਸਵੀਰ ਸਿੰਘ ’ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੁਰਵਿਵਹਾਰ ਕਰਨ ਦੋਸ਼ ਲਗਾਏ ਹਨ ਅਤੇ ਉਸ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਲਾਈਨਮੈਨ ਜਸਵੀਰ ਸਿੰਘ ਜੇ.ਈ. ਜਿੰਨ੍ਹਾਂ ਨੂੰ ਜੇ.ਈ. ਦਾ ਚਾਰਜ ਦਿੱਤਾ ਹੋਇਆ ਹੈ ’ਤੇ ਦੋਸ਼ ਲਗਾਉਂਦਿਆਂ ਇੰਦਰਜੀਤ ਸਿੰਘ ਭਿੰਦਾ, ਪਰਮਜੀਤ ਤਲਵਾੜ, ਜਸਵਿੰਦਰ ਸਿੰਘ ਕਾਲਾ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਈਟ ਦੀ ਮਾੜੀ ਸਪਲਾਈ ਕਾਰਨ ਜਦੋਂ ਜੇ.ਈ. ਜਸਵੀਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਰੁੱਖਾਪਣ ਦਿਖਾਉਂਦਿਆਂ ਕਿਹਾ ਕਿ ਇਹ ਤਾਂ ਐਦਾ ਹੀ ਚੱਲੂ ! ਤੁਸੀ ਜੋ ਹੁੰਦਾ ਹੈ ਕਰ ਲਓ ! ਉਹਨਾਂ ਕਿਹਾ ਕਿ ਜੇ.ਈ. ਜਸਵੀਰ ਸਿੰਘ ਸਾਰੇ ਲੋਕਾਂ ਨਾਲ ਹੀ ਬੜੀ ਅੜਵਾਈ ਨਾਲ ਪੇਸ਼ ਆਉਂਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਤੋਂ ਜੇ.ਈ. ਦਾ ਚਾਰਜ ਵਾਪਿਸ ਲਿਆ ਜਾਵੇ ਅਤੇ ਇਸ ਵਿਰੁੱਧ ਕਾਰਵਾਈ ਕੀਤੀ ਜਾਵੇ, ਜੇਕਰ ਜੇ.ਈ. ਦਾ ਚਾਰਜ ਵਾਪਸ ਨਾ ਲਿਆ ਗਿਆ ਤਾਂ ਇਸਦੀ ਸ਼ਿਕਾਇਤ 29 ਜੁਲਾਈ ਨੂੰ ਹੋ ਰਹੇ ਸੰਗਤ ਦਰਸ਼ਨ ਵਿੱਚ ਮੁੱਖਮੰਤਰੀ ਨੂੰ ਕੀਤੀ ਜਾਵੇਗੀ ਅਤੇ ਇਸਦੇ ਕੱਚੇ ਚਿੱਠੇ ਫਰੋਲੇ ਜਾਣਗੇ। ਇਸ ਮੌਕੇ ਅਮਰਜੀਤ ਮੀਕਾ, ਗੁਰਮੀਤ ਮੀਤਾ, ਸਾਹਿਲਦੀਪ ਸਿੰਘ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਗੁਰਦੀਪ ਪੱਪਾ, ਜਗਜੀਤ ਸਿੰਘ ਆਦਿ ਹਾਜ਼ਰ ਸਨ। ਜਦੋਂ ਇਸ ਸਬੰਧੀ ਪਾਵਰਕਾਮ ਦੇ ਜੇ.ਈ. ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੇ ਉਪਰ ਲਗਾਏ ਗਏ ਦੋਸ਼ ਬੇਬੁਨਿਆਦ ਹਨ, ਅਜਿਹੀ ਕੋਈ ਗੱਲ ਨਹੀਂ ਹੋਈ ਅਤੇ ਮੈਂ ਕੋਈ ਗਲਤ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *