ਅਕਾਲੀ ਮੰਤਰੀਆਂ ਨੇ ਹਵਾਈ ਯਾਤਰਾ ‘ਤੇ 50 ਕਰੋੜ ਖਰਚ ਕਰਕੇ ਖਜਾਨੇ ਨੂੰ ਲਗਾਇਆ ਚੂਨਾ – ਕਾਂਗਰਸੀ ਆਗੂ

ss1

ਅਕਾਲੀ ਮੰਤਰੀਆਂ ਨੇ ਹਵਾਈ ਯਾਤਰਾ ‘ਤੇ 50 ਕਰੋੜ ਖਰਚ ਕਰਕੇ ਖਜਾਨੇ ਨੂੰ ਲਗਾਇਆ ਚੂਨਾ – ਕਾਂਗਰਸੀ ਆਗੂ
ਕਿਸਾਨੀ ਨੂੰ ਬਚਾਉਣ ਦੀ ਬਜਾਏ ਅਕਾਲੀ ਮੰਤਰੀ ਜਹਾਜਾਂ ‘ਤੇ ਲੈ ਰਹੇ ਝੂਟੇ

6-22
ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਕਰਜੇ ਦੀ ਮਾਰ ਹੇਠ ਆ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਕਿਸਾਨਾਂ ਨੂੰ ਬਚਾਉਣ ਦੀ ਬਜਾਏ ਅਕਾਲੀ ਸਰਕਾਰ ਮੂੰਹ ਵਿੱਚ ਘੰੁਗਣੀਆਂ ਪਾਈ ਬੈਠੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਵਨ ਸਿੰਘ ਧੁੰਨ, ਕਾਂਗਰਸ ਬੀ.ਸੀ ਵਿੰਗ ਦੇ ਜਿਲ੍ਹਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਕਾਂਗਰਸੀ ਆਗੂ ਜੁਗਰਾਜ ਸਿੰਘ ਪਹੂਵਿੰਡ, ਜਿਲ੍ਹਾ ਜਨਰਲ ਸਕੱਤਰ ਸਤਰਾਜ ਸਿੰਘ ਮਰਗਿੰਦਪੁਰਾ ਨੇ ਸਾਂਝੇ ਪ੍ਰੈਸ ਬਿਆਨ ਰਾਂਹੀ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਇਕ ਪਾਸੇ ਕਿਸਾਨਾਂ ਨੂੰ ਆਪਣੀ ਫਸਲ ਕਣਕ ਦਾ ਪੈਸਾ ਨਹੀ ਮਿਲ ਰਿਹਾ ਹੈ, ਉਥੇ ਦੂਜੇ ਪਾਸੇ ਪੰਜਾਬ ਦੀ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਸਮੇਤ ਮੰਤਰੀਆਂ ਵੱਲੋਂ ਬੇਮਕਸ਼ਦ ਹਵਾਈ ਯਾਤਰਾ ਉਪਰ 50 ਕਰੋੜ ਰੁਪਏ ਉਡਾ ਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਹੈ, ਜੋ ਕਿ ਨਿੰਦਾਯੋਗ ਕਾਰਵਾਈ ਹੈ।

ਉਪਰੋਕਤ ਕਾਂਗਰਸੀ ਆਗੂਆਂ ਨੇ ਆਖਿਆ ਕਿ ਜੇਕਰ ਇਹ 50 ਕਰੋੜ ਰੁਪਏ ਪੰਜਾਬ ਦੇ ਸਮਾਜ ਭਲਾਈ ਕੰਮਾਂ ਤੇ ਕਿਸਾਨਾਂ ਦੀ ਮੰਦੀ ਹਾਲਤ ਨੂੰ ਸੁਧਾਰਣ ਲਈ ਵਰਤਿਆ ਜਾਂਦਾ ਤਾਂ ਕਿਸਾਨ ਖੁਦਕਸ਼ੀਆਂ ਦੇ ਰਾਹ ‘ਤੇ ਨਾ ਪੈਂਦਾ ਅਤੇ ਨਾ ਹੀ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਅਦਾਇਗੀ ਲਈ ਰੁਲਣਾ ਪੈਂਦਾ। ਉਹਨਾਂ ਨੇ ਆਖਿਆ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਜਨਤਾ ਨੂੰ ਮੁਸ਼ਕਿਲਾਂ ਤੋਂ ਰਾਹਤ ਦੇਵੇਗੀ। ਇਸ ਸਮੇਂ ਕਾਰਜ ਸਿੰਘ ਡਲੀਰੀ, ਸੁਖਰਾਜ ਸਿੰਘ ਗਾਬੜੀਆ, ਰੇਸ਼ਮ ਸਿੰਘ, ਬਾਬਾ ਦਰਸ਼ਨ ਸਿੰਘ, ਸਤਨਾਮ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *