ਸਚਖੰਂਡ ਵਾਸੀ ਸਿੰਘ ਸਾਹਿਬ ਗਿ:ਤਰਲੋਚਨ ਸਿੰਘ ਜੀ ਦੀ ਸਲਾਨਾ ਮਿੱਠੀ ਯਾਦ ਵਿਚ ਗੁਰਮਤਿ ਸਮਾਗਮ 31 ਜੁਲਾਈ ਨੂੰ

ss1

ਸਚਖੰਂਡ ਵਾਸੀ ਸਿੰਘ ਸਾਹਿਬ ਗਿ:ਤਰਲੋਚਨ ਸਿੰਘ ਜੀ ਦੀ ਸਲਾਨਾ ਮਿੱਠੀ ਯਾਦ ਵਿਚ ਗੁਰਮਤਿ ਸਮਾਗਮ 31 ਜੁਲਾਈ ਨੂੰ

ਸਮਾਗਮ ਦੌਰਾਨ ਪੰਥਕ ਸ਼ਖਸ਼ੀਅਤਾਂ ਸਮੇਤ ਧਾਰਮਿਕ ਜੱਥੇਬੰਦੀਆਂ ਵਲੋਂ ਸਿੰਘ ਸਾਹਿਬ ਜੀ ਦੀਆਂ ਪੰਥ ਪ੍ਰਤੀ ਤੇ ਸਮੁੱਚੀ ਲੋਕਾਈ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਕੀਤਾ ਜਾਵੇਗਾ ਯਾਦ

27-40

ਸ੍ਰੀ ਅਨੰਦਪੁਰ ਸਾਹਿਬ, 27 ਜੁਲਾਈ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਥ ਦੇ ਮਹਾਨ ਰਤਨ, ਬੇਦਾਗ ਸ਼ਖਸ਼ੀਅਤ, ਨਿਮਰਤਾ ਦੇ ਪੁੰਜ, ਗੁਰਬਾਣੀ ਦੇ ਰਸੀਏ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ 31 ਜੁਲਾਈ 2013 ਨੂੰ ਗੁਰਪੁਰੀ ਪਿਆਨਾ ਕਰ ਗਏ ਸਨ। ਤਿਨ੍ਹਾਂ ਦੀ ਯਾਦ ਨੂੰ ਤਾਜਾ ਕਰਦਿਆਂ ਸਲਾਨਾ ਗੁਰਮਤਿ ਸਮਾਗਮ 31 ਜੁਲਾਈ ਦਿਨ ਐਤਵਾਰ ਨੂੰ ਦਸ਼ਮੇਸ਼ ਦੀਵਾਨ ਹਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਜਾਰੀ ਦਿੰਦਿਆਂ ਸਚਖੰਡ ਵਾਸੀ ਸਿੰਘ ਸਾਹਿਬ ਗਿ:ਤਰਲੋਚਨ ਸਿੰਘ ਦੇ ਸਪੁੱਤਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾ ਅਫਸਰ ਐਡ:ਹਰਦੇਵ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਸਵੇਰੇ 10:30 ਵਜੇ ਤੋਂ 12 ਵਜੇ ਤੱਕ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਵਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, 12 ਵਜੇ ਤੋਂ 1:15 ਵਜੇ ਤੱਕ ਸਮਾਗਮ ਦੌਰਾਨ ਪਹੁੰਚੀਆਂ ਮਹਾਨ ਸ਼ਖਸ਼ੀਅਤਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੀਆਂ ਉਪਰੰਤ 1:30 ਵਜੇ ਅਰਦਾਸ ਹੋਵੇਗੀ। ਇਸ ਮੌਕੇ ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਪੰਥਕ ਸ਼ਖਸ਼ੀਅਤਾਂ, ਨਿਹੰਗ ਸਿੰਘ ਜੱਥੇਬੰਦੀਆਂ, ਸੰਤ ਸਮਾਜ, ਸਿੰਘ ਸਭਾਵਾਂ, ਟਕਸਾਲਾਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨਿਤਿਕ ਜੱਥੇਬੰਦੀਆਂ ਸਿੰਘ ਸਾਹਿਬ ਜੀ ਦੀਆਂ ਪੰਥ ਪ੍ਰਤੀ ਤੇ ਸਮੁੱਚੀ ਲੋਕਾਈ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *