ਜਮੀਨ ਦੀ ਫਰਦ ਤੋਂ ਬੈਂਕ ਦਾ ਕਰਜਾ ਉਤਾਰਨ ਬਦਲੇ ਪਟਵਾਰੀ ਨੇ ਮੰਗੀ 50 ਹਜਾਰ ਦੀ ਰਿਸਵਤ

ss1

ਜਮੀਨ ਦੀ ਫਰਦ ਤੋਂ ਬੈਂਕ ਦਾ ਕਰਜਾ ਉਤਾਰਨ ਬਦਲੇ ਪਟਵਾਰੀ ਨੇ ਮੰਗੀ 50 ਹਜਾਰ ਦੀ ਰਿਸਵਤ

6-21
ਬਨੂੜ, 6 ਮਈ (ਰਣਜੀਤ ਸਿੰਘ ਰਾਣਾ): ਨੇੜਲੇ ਪਿੰਡ ਮਠਿਆੜਾ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਆਪਣੀ 24 ਵਿਘੇ (6 ਕਿਲੇ) ਜਮੀਨ ਦੀ ਬਲੱਡ ਰਿਲੇਸ਼ਨ (ਖੁਨ ਦੇ ਰਿਸਤੇ) ਰਜਿਸਟਰੀ ਕਰਵਾਉਣ ਲਈ ਬੈਂਕ ਦਾ ਕਰਜਾ ਕਲੀਅਰ ਕਰਨ ਤੋਂ ਬਾਅਦ ਆਪਣੀ ਜਮੀਨ ਦੀ ਫਰਦ ਤੋਂ ਕਰਜਾ ਹਟਾਉਣ ਬਦਲੇ ਪਟਵਾਰੀ ਵੱਲੋਂ 50 ਹਜਾਰ ਰੁਪਏ ਦੀ ਰਿਸਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਦੱਸਿਆ ਕਿ ਉਹ ਪਹਿਲਾ ਇਸ ਜਮੀਨ ਦਾ ਕੁਰਸੀਨਾਮਾ ਤਿਆਰ ਕਰਨ ਲਈ ਉਕਤ ਪਟਵਾਰੀ ਨੂੰ 6 ਹਜਾਰ ਰੁਪਏ ਦੀ ਰਿਸਵਤ ਦੇ ਚੁੱਕੇ ਹਨ।
ਸਬ-ਤਹਿਸੀਲ ਵਿਚ ਰਜਿਸਰਟੀ ਕਰਵਾਉਣ ਲਈ ਆਪਣੇ ਪੁੱਤਰਾ ਤੇ ਪਿੰਡ ਮਮੋਲੀ ਦੇ ਨੰਬਰਦਾਰ ਗੁਰਚਰਨ ਸਿੰਘ ਨਾਲ ਆਏ ਦਰਸ਼ਨ ਸਿੰਘ ਨੇ ਦੱਸਿਆ ਕਿ ਉਨਾਂ ਨੇ ਆਪਣੀ 6 ਕਿਲੇ ਜਮੀਨ ਦੀ ਰਜਿਸਟਰੀ ਆਪਣੇ ਖੂਨ ਦੇ ਰਿਸਤੇ ਦੀ ਆਪਣੇ ਦੋਨੋਂ ਪੁੱਤਰ ਜਸਵੀਰ ਸਿੰਘ ਤੇ ਅਸ਼ਵੀਰ ਸਿੰਘ ਦੇ ਨਾਮ ਕਰਵਾਉਣੀ ਸੀ। ਇਸ ਜਮੀਨ ਉੱਤੇ ਇੱਕ ਲੱਖ ਦਾ ਮਾਲਵਾ ਗ੍ਰਾਮੀਣ ਬੈਂਕ ਪਿੰਡ ਛਰਬੜ ਦਾ ਕਰਜਾ ਸੀ। ਜੋ ਉਨਾਂ ਨੇ 2 ਮਈ ਨੂੰ ਭਰ ਕੇ ਬੈਂਕ ਤੋਂ ਕਲੀਅਰਰੈਂਸ ਲੈ ਲਈ ਸੀ। ਇਸ ਤੋਂ ਬਾਅਦ ਉਨਾਂ ਨੇ ਆਪਣੀ ਜਮੀਨ ਦੀ ਰਜਿਸਟਰੀ ਦਾ ਉਨਾਂ ਦੇ ਬਲਾਕ ਦੇ ਪਟਵਾਰੀ ਸੁਰਿੰਦਰ ਰਾਣਾ ਤੋਂ ਕੁਰਸੀਨਾਮਾ ਤਿਆਰ ਕਰਵਾਉਣਾ ਲਈ ਕਿਹਾ। ਉਨਾਂ ਕਿਹਾ ਕਿ ਕੁਰਸੀਨਾਮਾ ਤਿਆਰ ਕਰਨ ਲਈ ਉਕਤ ਪਟਵਾਰੀ ਨੇ ਉਨਾਂ ਦੇ ਪੁੱਤਰ ਅਸ਼ਵੀਰ ਸਿੰਘ ਜੋ ਬਨੂੜ ਗੈਸ ਏਜੰਸੀ ਵਿਚ ਬਤੋਰ ਮੈਨੇਜਰ ਕੰਮ ਕਰਦਾ ਹੈ ਤੋਂ 10 ਹਜਾਰ ਰੁਪਏ ਰਿਸਵਤ ਦੇਣ ਦੀ ਮੰਗ ਕੀਤੀ ਤੇ ਸੋਦਾ 6 ਹਜਾਰ ਤੇ ਇੱਕ ਖਾਲੀ ਸਿਲੰਡਰ ਵਿਚ ਤੈਅ ਹੋ ਗਿਆ। ਉਨਾਂ ਦੇ ਪੁੱਤਰ ਨੇ 6 ਹਜਾਰ ਰੁਪਿਆ ਨਗਦ ਦੇ ਦਿੱਤਾ ਤੇ ਸਿਲੰਡਰ ਦੇਣਾ ਬਾਕੀ ਸੀ। ਇਸ ਤੋਂ ਬਾਅਦ ਪਟਵਾਰੀ ਸੁਰਿੰਦਰ ਰਾਣਾ ਨੇ ਉਨਾਂ ਨੂੰ ਕੁਰਸੀ ਨਾਮਾ ਤਿਆਰ ਕਰਕੇ ਦੇ ਦਿੱਤਾ। ਕੁਰਸੀ ਨਾਮਾ ਤੇ ਫਰਦ ਲੈ ਕੇ ਜਦੋਂ ਉਹ ਨੈਬ ਤਹਿਸੀਲਦਾਰ ਦੇ ਰੀਡਰ ਕੋਲ ਗਏ ਤਾਂ ਉਸ ਨੇ ਫਰਦ ਵੇਖ ਕੇ ਜਮੀਨ ਉਪਰ ਕਰਜਾ ਹੋਣ ਲਈ ਕਿਹਾ। ਉਨਾਂ ਨੇ ਬੈਂਕ ਦੇ ਉਤਾਰ ਕਰਜੇ ਦੀ ਰਸੀਦ ਰੀਡਰ ਨੂੰ ਦਿੱਤੀ ਤੇ ਉਸ ਨੇ ਪੱਤਰ ਲਿੱਖ ਕੇ ਤੇ ਨੈਬ-ਤਹਿਸੀਲਦਾਰ ਤੋਂ ਤਸਦੀਕ ਕਰਵਾ ਕੇ ਪਟਵਾਰੀ ਸੁਰਿੰਦਰ ਰਾਣਾ ਕੋਲ ਜਾ ਕੇ ਫਰਦ ਤੋਂ ਬੈਂਕ ਕਰਜਾ ਹਟਵਾ ਕੇ ਲਿਆਉਣ ਲਈ ਕਿਹਾ। ਪੀੜਤ ਦਰਸ਼ਨ ਸਿੰਘ ਨੇ ਕਿਹਾ ਕਿ ਜਦੋਂ ਉਨਾਂ ਦਾ ਪੁੱਤਰ ਅਸ਼ਵੀਰ ਸਿੰਘ ਨੈਬ-ਤਹਿਸੀਲਦਾਰ ਵੱਲੋਂ ਤਸਦੀਕ ਕੀਤਾ ਪੱਤਰ ਲੈ ਕੇ ਉਕਤ ਪਟਵਾਰੀ ਕੋਲ ਗਿਆ ਤਾਂ ਪਟਵਾਰੀ ਨੇ 24 ਵਿਘੇ (6 ਕਿਲੇ) ਜਮੀਨ ਦੀ ਕਮੀਤ ਪਾ ਕੇ ਇੱਕ ਫੀਸਦੀ ਦੇ ਹਿਸਾਬ ਨਾਲ 50 ਹਜਾਰ ਰੁਪਏ ਰਿਸਵਤ ਦੀ ਮੰਗ ਕੀਤੀ, ਜੋ ਉਹ ਦੇਣ ਤੋਂ ਅਸਮਰਥ ਸਨ। ਇਸ ਤੋਂ ਬਾਅਦ ਉਨਾਂ ਦੀ ਰਜਿਸਟਰੀ ਰੁੱਕ ਗਈ। ਪੀੜਤ ਆਪਣੇ ਇਸ ਮਾਮਲੇ ਨੂੰ ਲੈ ਕੇ ਅੱਜ ਮਾਰਕਿਟ ਕਮੇਟੀ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ ਕੋਲ ਪੁੱਜੇ ਤੇ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ। ਉਨਾਂ ਤੁਰੰਤ ਪਟਵਾਰੀ ਨੂੰ ਫੋਨ ਕੀਤਾ ਉਸ ਨੇ ਫੋਨ ਨਾਂ ਚੁਕਿਆ ਤੇ ਉਨਾਂ ਨੇ ਤੁਰੰਤ ਇਹ ਮਾਮਲਾ ਨੈਬ-ਤਹਿਸੀਲਦਾਰ ਤਰਸੇਮ ਸਿੰਘ ਮਿੱਤਲ ਦੇ ਧਿਆਨ ਵਿਚ ਲਿਆਦਾ। ਨੈਬ-ਤਹਿਸੀਲਦਾਰ ਨੇ ਉਨਾਂ ਨੂੰ ਕਿਹਾ ਕਿ ਉਕਤ ਵਿਅਕਤੀਆ ਨੂੰ ਉਨਾਂ ਕੋਲ ਭੇਜ ਦੇਣ ਰਜਿਸਟਰੀ ਕਰ ਦਿੱਤੀ ਜਾਵੇਗੀ। ਪੀੜਤਾ ਨੇ ਮਾਲ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠਿਆ ਤੇ ਵਿਭਾਗ ਦੇ ਉਚ ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਅਜਿਹੇ ਪਟਵਾਰੀਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜੋ ਸਰਕਾਰ ਵੱਲੋਂ ਲਾਗੂ ਕੀਤੀਆ ਯੋਜਨਾਵਾ ਦਾ ਸਿੱਧੇ ਜਾ ਅਸਿਧੇ ਤੋਰ ਤੇ ਸਰੇਆਮ ਨਜਾਇਜ ਫਾਇਦਾ ਉਠਾਉਦੇ ਹਨ। ਇਸ ਮਾਮਲੇ ਸਬੰਧੀ ਜਦੋਂ ਪਟਵਾਰੀ ਸੁਰਿੰਦਰ ਰਾਣਾ ਨਾਲ ਸੰਪਰਕ ਕੀਤਾ ਤਾਂ ਉਨਾਂ ਆਪਣੇ ਤੇ ਲੱਗੇ ਦੋਸ਼ ਨੂੰ ਬੇਬੁਨਿਆਦ ਦੱਸਿਆ। ਇਸ ਮਾਮਲੇ ਸਬੰਧੀ ਨੈਬ ਤਹਿਸੀਲਦਾਰ ਤਰਸ਼ੇਮ ਸਿੰਘ ਮਿੱਤਲ ਦਾ ਕਹਿਣਾ ਹੈ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਆ ਚੁੱਕਾ ਹੈ। ਉਕਤ ਵਿਅਕਤੀਆ ਦੀ ਰਜਿਸਟਰੀ ਕਰਵਾ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਸਬੰਧਿਤ ਪਟਵਾਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *