ਨੌਜਵਾਨਾ ਨੂੰ ਨਸ਼ੇ ਦੀ ਦਲਦਲ ‘ਚੋ ਬਚਾਉਣ ਲਈ ਸਾਨੂੰ ਨੌਜਵਾਨਾ ਪ੍ਰਤੀ ਜਾਗਰਤੀ ਲਿਉਣੀ ਪਵੇਗੀ- ਅਜਾਦ

ss1

ਨੌਜਵਾਨਾ ਨੂੰ ਨਸ਼ੇ ਦੀ ਦਲਦਲ ‘ਚੋ ਬਚਾਉਣ ਲਈ ਸਾਨੂੰ ਨੌਜਵਾਨਾ ਪ੍ਰਤੀ ਜਾਗਰਤੀ ਲਿਉਣੀ ਪਵੇਗੀ- ਅਜਾਦ

6-20
ਪੱਟੀ 6 ਮਈ (ਰਣਜੀਤ ਸਿੰਘ ਮਾਹਲਾ) ਆਮ ਆਦਮੀ ਪਾਰਟੀ ਹਲਕਾ ਪੱਟੀ ਦੀ ਯੁਥ ਦੀ ਹਲਕਾ ਪੱਟੀ ਦੇ ਯੂਥ ਬੁਲਾਰੇ ਬਲਜੀਤ ਸਿੰਘ ਅਜਾਦ ਦੀ ਅਗਵਾਹੀ ਵਿੱਚ ਹੋਈ। ਜਿਸ ਵਿੱਚ ਗੁਰਸੇਵਕ ਸਿੰਘ ਆਸਲ ਯੂਥ ਇੰਚਾਰਜ ਸਰਕਲ ਭੱਗੂਪੁਰ, ਫੁਲਾ ਸਿੰਘ ਯੂਥ ਵਰਕਰ, ਜੈਮਲ ਸਿੰਘ ਯੂਥ ਸਰਕਲ ਇੰਚਾਰਜ ਪੱਟੀ ਨੰਬਰ 1, ਬਲਵੰਤ ਸਿੰਘ ਯੂਥ ਇਚਾਰਜ , ਹਰਜੀਤ ਸਿੰਘ ਸਰਕਲ ਇੰਚਾਰਜ ਪੱਟੀ ਨੰਬਰ 2 ਪੁਹੰਚੇ ਇਸ ਮੀਟਿੰਗ ਵਿੱਚ ਯੂਥ ਦੀ ਲਾਮਬੰਧ ਕਰਨ ਸਬੰਧੀ ਗੱਲਬਾਤ ਹੋਈ॥ ਇਸ ਨੁੱਕੜ ਮੀਟਿੰਗ ਵਿੱਚ ਅਜਾਦ ਨੇ ਕਿਹਾ ਕਿ 2017 ਵਿੱਚ ਆਪ ਸਰਕਾਰ ਤੇ ਬਨਣੀ ਤੈਅ ਹੋ ਚੁੱਕੀ ਹੈ ਲੇਕਿਨ ਫਿਰ ਵੀ ਸਾਨੂੰ ਯੂਥ ਨੂੰ ਮਜਬੂਤ ਕਰਨਾ ਪਵੇਗਾ। ੳਹਨਾ ਨੇ ਕਿਹਾ ਕਿ ਹਰ ਸਰਕਲ ਇੰਚਾਰਜ ਨਾਲ ਮਿਲ ਕੇ ਹਰ ਸਰਕਲ ਵਿੱਚ ਬੂਥ ਲੇਵਲ ਤੇ ਪਾਰਟੀ ਨਾਲ ਜੌੜਣ ਤੇ ਪ੍ਰਚਾਰ ਕਰਨਾ ਪਵੇਗਾ ਤੇ ਨੌਜਵਾਨਾ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ ਤੇ ਉਹਨਾ ਨੇ ਨਸ਼ਿਆਂ ਦੇ ਬਾਰੇ ਬੋਲਦਿਆ ਕਿਹਾ ਕਿ ਨੌਜਵਾਨਾ ਨੂੰ ਨਸ਼ੇ ਦੀ ਦਲਦਲ ‘ਚੋ ਬਚਾਉਣ ਲਈ ਨੌਜਵਾਨਾ ਵਿੱਚ ਜਾਗ੍ਰਤੀ ਲਿਉਣੀ ਪਵੇਗੀ ਤਾ ਜੋ ਨੌਜਵਾਨ ਨਸ਼ੇ ਦੇ ਕੋਹੜ ਤੋ ਬਚ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *