16 ਸਾਲ ਲੰਮੀ ਭੁੱਖ ਹੜਤਾਲ ਖ਼ਤਮ ਕਰ ਇਰੋਮ ਸ਼ਰਮੀਲਾ ਲੜੇਗੀ ਚੋਣਾਂ

ss1

16 ਸਾਲ ਲੰਮੀ ਭੁੱਖ ਹੜਤਾਲ ਖ਼ਤਮ ਕਰ ਇਰੋਮ ਸ਼ਰਮੀਲਾ ਲੜੇਗੀ ਚੋਣਾਂ

27-36ਨਵੀਂ ਦਿੱਲੀ, 26 ਜੁਲਾਈ (ਏਜੰਸੀ): : ਸਸ਼ਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਹਟਾਉਣ ਦੀ ਮੰਗ ਨੂੰ ਲੈ ਕੇ ਇਰੋਮ ਸ਼ਰਮੀਲਾ ਬੀਤੇ 16 ਸਾਲਾਂ ਤੋਂ ਭੁੱਖ ਹੜਤਾਲ ਕਰ ਰਹੀ ਸੀ। ਮਨੀਪੁਰ ਦੀ ਮਨੁੱਖੀ ਹੱਕਾਂ ਦੀ ਰਖਵਾਲੀ ਸ਼ਰਮੀਲਾ ਨੇ ਹੁਣ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਸ਼ਰਮੀਲਾ ਨੇ 9 ਅਗਸਤ ਨੂੰ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਮਨੀਪੁਰ ਵਿਧਾਨ ਸਭਾ ਦੀ ਚੋਣ ਲੜਨਗੇ। ਸ਼ਰਮੀਲਾ ਨੂੰ ਆਇਰਨ ਲੇਡੀ (ਲੋਹ ਨਾਰੀ) ਕਿਹਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਜ਼ਬਰੀ ਨੇਜ਼ਲ ਟਿਊਬ ਜ਼ਰੀਏ ਖਾਣਾ ਵੀ ਖੁਵਾਇਆ ਗਿਆ।
ਸਾਲ 2014 ਵਿੱਚ ਦਿੱਲੀ ਦੇ ਜੰਤਰ ਮੰਤਰ ‘ਤੇ ਭੁੱਖ ਆਮਰਨ ਹੜਤਾਲ ਕਰਨ ਕਰਕੇ ਉਨ੍ਹਾਂ ਖਿਲਾਫ ਆਤਮ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਵੀ ਚਲਾਇਆ ਗਿਆ। ਸ਼ਰਮੀਲਾ ਲਈ ਸਭ ਤੋਂ ਜ਼ਿਆਦਾ ਤਕਲੀਫਦੇਹ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਜਿਸ ਮਕਸਦ ਲਈ ਉਹ ਲੜ ਰਹੀ ਹੈ, ਉਸ ਲਈ ਲੋਕਾਂ ਦਾ ਹੁਣ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ।

print
Share Button
Print Friendly, PDF & Email

Leave a Reply

Your email address will not be published. Required fields are marked *