ਪਟਿਆਲਾ ਐਸ.ਐਸ. ਟੀ ਨਗਰ ਵਿਚ ਖੋਲਿਆਂ ਠੇਕਾ ਬੁੱਧਵਾਰ ਤੱਕ ਬਦਲਣ ਦਾ ਭਰੋਸਾ

ss1

ਪਟਿਆਲਾ ਐਸ.ਐਸ. ਟੀ ਨਗਰ ਵਿਚ ਖੋਲਿਆਂ ਠੇਕਾ ਬੁੱਧਵਾਰ ਤੱਕ ਬਦਲਣ ਦਾ ਭਰੋਸਾ
ਠੇਕਾ ਬਦਲਣ ਦੇ ਭਰੋਸੇ ਮਗਰੋ ਹਟਾਇਆ ਇਲਾਕਾ ਨਿਵਾਸੀਆਂ ਨੇ ਧਰਨਾ

29-14ਪਟਿਆਲਾ , 28 ਅਪ੍ਰੈਲ (ਪ.ਪ.): ਅੱਜ ਮਿਤੀ 28-04-2016 ਨੂੰ ਐਸ.ਐਸ.ਟੀ. ਨਗਰ ਮਾਰਕਿਟ ਵਿੱਚ ਐਸ.ਸੀ.ਐਫ. 9 ਵਿੱਚ ਸ਼ਰਾਬ ਦਾ ਠੇਕਾ ਬੰਦ ਕਰਨ ਵਾਸਤੇ ਅਤੇ ਜਨਜਾਗਰਨ ਵਾਸਤੇ ਧਰਨਾ ਦਿੱਤਾ। ਡਾ. ਨਵਦੀਪ ਸਿੰਘ, ਜੁਗਰਾਜ ਸਿੰਘ, ਸ੍ਰੀਮਤੀ ਰਣਜੀਤ ਕੌਰ ਬੀ.ਜੀ. ਦਲ, ਨਵਪ੍ਰੀਤ ਕੌਰ (ਖੁਆਬ ਬੁਟਿਕ), ਚਰਨਜੀਤ (ਗੌੜ ਰੈਫਰੀਜਿਰੇਸ਼ਨ), ਮਨਿੰਦਰ ਕੌਰ (ਬਰਿਸਟਲ ਪਾਇਲਟ), ਨਾਰੀ ਸ਼ਕਤੀ ਦੀਆਂ ਔਰਤਾਂ ਐਸ.ਐਸ.ਟੀ. ਨਗਰ ਦੀਆਂ ਔਰਤ ਨੇ ਇਹ ਸ਼ਰਾਬ ਦਾ ਠੇਕਾ ਖੋਲਨ ਦਾ ਸਖ਼ਤ ਵਿਰੋਧ ਕੀਤਾ। ਐਸ.ਐਸ.ਟੀ. ਨਗਰ ਮਾਰਕਿਟ ਐਸੋਸੀਏਸ਼ਨ ਨੇ ਵੀ ਇਸ ਦਾ ਵਿਰੋਧ ਕੀਤਾ। ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਜੀ ਮੌਕੇ ਤੇ ਪਹੁੰਚੇ ਹਰਦੇਵ ਅਕੜੀ ਵੀ ਉਹਨਾਂ ਨਾਲ ਸਨ। ਹਰਪਾਲ ਜੁਨੇਜਾ ਜੀ ਨੇ ਜਨਤਾ ਨੂੰ ਸ਼ਾਂਤ ਕੀਤਾ ਤੇ ਉਹਨਾਂ ਨੇ ਹਾਇਵੇ ਨਾ ਰੋਕਨ ਦੀ ਅਪੀਲ ਕੀਤੀ। ਮੌਕੇ ਤੇ ਸਾਰੇ ਹਾਲਤਾਂ ਤੋਂ ਜਾਨੂੰ ਹੋ ਜਾਣ ਅਤੇ ਸਭ ਦੇ ਵਿਚਾਰ ਸੁਣਨ ਤੋਂ ਬਾਅਦ ਉਹ ਜਨਤਾ ਦੇ ਨੁਮਾਇੰਦਿਆਂ ਨਾਲ ਐਕਸਾਈਜ਼ ਵਿਭਾਗ ਨੂੰ ਮਿਲੇ। ਐਸੋਸੀਏਸ਼ਨ ਵਿਭਾਗ ਅਤੇ ਠੇਕੇਦਾਰ ਨੇ ਇਸ ਠੇਕੇ ਨੂੰ ਬੁੱਧਵਾਰ ਤੱਕ ਬਦਲਣ ਦਾ ਵਾਅਦਾ ਕੀਤਾ। ਹਰਪਾਲ ਜੁਨੇਜਾ ਜੀ ਨੇ ਕਿਹਾ ਕਿ ਜੇ ਇਹ ਠੇਕਾ ਬੁੱਧਵਾਰ ਤੱਕ ਨਾ ਬਦਲਿਆ ਤਾਂ ਉਹ ਇਸ ਠੇਕੇ ਨੂੰ ਖੁਦ ਬੰਦ ਕਰਨਗੇ। ਸਭ ਲੋਕਾਂ ਨੇ ਉਹਨਾਂ ਦੇ ਸ਼ਬਦਾਂ ਤੇ ਵਿਸ਼ਵਾਸ ਕਰਦੇ ਹੋਏ ਧਰਨਾ ਚੁੱਕ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *