ਗਰਮ ਰੁੱਤ ਖੇਡਾਂ 2016-17 ਦਾ ਉਦਘਾਟਨ

ss1

ਗਰਮ ਰੁੱਤ ਖੇਡਾਂ 2016-17 ਦਾ ਉਦਘਾਟਨ

27-5

ਬਰੇਟਾ 26 ਜੁਲਾਈ (ਦੀਪ) ਬੀਤੇ ਦਿਨੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਰਮ ਰੁੱਤ ਖੇਡਾਂ ਜੋਨ ਪੱਧਰ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਸ਼੍ਰੀ ਵਿਕਾਸ ਕੁਮਾਰ ਮਹਾਸ਼ਾ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਗਰਮ ਰੁੱਤ ਖੇਡਾਂ ਜੋਨ ਸਕੱਤਰ ਸ੍ਰ. ਦਰਸ਼ਨ ਸਿੰਘ ਬਰੇਟਾ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਜੋਨ ਪੱਧਰੀ ਖੇਡਾਂ ਦੇ ਦੂਸਰੇ ਦਿਨ ਸਕੂਲ ਦੇ ਵਿਹੜੇ ਵਿੱਚ ਕ੍ਰਿਕਟ, ਯੋਗਾ, ਚੈੱਸ ਆਦਿ ਦੇ ਮੁਕਾਬਲੇ ਕਰਵਾਏ ਗਏ।ਅੰਡਰ-19 ਕ੍ਰਿਕਟ ਵਿੱਚ ਸ.ਸ.ਸ.ਸਕੂਲ ਬਰੇਟਾ ਨੇ ਸ.ਸ.ਸ ਜਲਵੇੜ੍ਹਾ ਅਤੇ ਹੌਲੀ ਹਾਰਟ ਸਕੂਲ ਕਿਸ਼ਨਗੜ੍ਹ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਪਹੰਚੀ। ਅੰਡਰ-19 ਚੈੱਸ(ਲੜਕੀਆਂ) ਵਿੱਚੋਂ ਸ.ਸ.ਸ. ਸਕੂਲ ਬਖਸ਼ੀਵਾਲਾ ਨੇ ਪਹਿਲਾਂ ਸਥਾਨ ਅਤੇ ਸ.ਸ.ਸ. ਸਕੂਲ ਬਰੇਟਾਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-19 ਚੈੱਸ(ਲੜਕੇ) ਵਿੱਚੋਂ ਗਰੀਨਲੈਂਡ ਡੇ ਬੋਰਡਿੰਗ ਪਬਲਿਕ ਸਕੂਲ ਨੇ ਪਹਿਲਾਂ ਸਥਾਨ ਅਤੇ ਸ.ਸ.ਸ. ਦਾਤੇਵਾਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-14 ਯੋਗਾ (ਲੜਕੇ) ਸਰਕਾਰੀ ਮਿਡਲ ਸਕੂਲ ਅਚਾਨਕ ਪਹਿਲੇ ਸਥਾਨ ਤੇ ਅਤੇ ਸਰਕਾਰੀ ਹਾਈ ਸਕੂਲ ਖੁਡਾਲ ਕਲਾਂ ਦੂਸਰੇ ਸਥਾਨ ਤੇ ਰਿਹਾ। ਅੰਡਰ-17 ਯੋਗਾ(ਲੜਕੇ) ਸਰਕਾਰੀ ਹਾਈ ਸਕੂਲ ਖੁਡਾਲ ਕਲਾਂ ਪਹਿਲੇ ਸਥਾਨ ਤੇ ਅਤੇ ਸ.ਸ.ਸ.ਸਕੂਲ ਬਰੇਟਾ ਦੂਸਰੇ ਸਥਾਨ ਤੇ ਰਿਹਾ। ਅੰਡਰ-19 ਯੋਗਾ (ਲੜਕੀਆਂ) ਸ.ਸ.ਸ.ਸਕੂਲ ਬਰੇਟਾ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਲੜਕੀਆਂ ਬਰੇਟਾ ਦੂਸਰੇ ਸਥਾਨ ਤੇ ਅੰਡਰ-17 ਯੋਗਾ (ਲੜਕੀਆਂ) ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਲੜਕੀਆਂ ਅਤੇ ਦੂਸਰਾ ਸਥਾਨ ਤੇ ਸਰਕਾਰੀ ਮਿਡਲ ਸਕੂਲ ਅਚਾਨਕ ਨੇ ਪ੍ਰਾਪਤ ਕੀਤਾ।

ਪ੍ਰਿੰਸੀਪਲ ਸ਼੍ਰ.ਯਾਦਵਿੰਦਰ ਸਿੰਘ ਨੇ ਸਕੂਲ ਦੇ ਵਿਹੜੇ ਵਿੱਚ ਪਹੰੁਚੀਆਂ ਟੀਮਾਂ ਦਾ ਸਵਾਗਤ ਕੀਤਾ। ਇਸ ਮੌਕੇ ਚੈੱਸ/ਯੋਗਾ ਕਨਵੀਨਰ ਸ਼੍ਰੀਮਤੀ ਪਰਮਜੀਤ ਕੌਰ, ਸ੍ਰ.ਅਮਰੀਕ ਸਿੰਘ, ਕ੍ਰਿਕਟ- ਸ਼੍ਰੀਮਤੀ ਵੀਰਪਾਲ ਕੌਰ, ਸ਼੍ਰੀ ਚੰਦਨ ਸਿੰ, ਪੀ.ਟੀ.ਆਈਜ਼ ਅਤੇ ਟੀਮਾਂ ਨਾਲ ਅਧਿਆਪਕ ਕਰਮਜੀਤ ਸਿੰਘ, ਰਕੇਸ਼ ਕੁਮਾਰ, ਸ਼੍ਰੀਮਤੀ ਬਲਵੀਰ ਕੌਰ, ਸ਼੍ਰੀਮਤੀਅਮਨਦੀਪ ਕੌਰ, ਕੁਲਵਿੰਦਰ ਸਿੰਘ ਛਿੰਦਾ ਆਦਿ ਨੇ ਮੁਕਾਬਲਿਆਂ ਦੀ ਦੇਖ ਰੇਖ ਕੀਤੀ। ਸਟਾਫ਼ੳਮਪ; ਮੈਂਬਰਾਂ ਚੋਂ ਲੈਕ. ਨਰਸੀ ਸਿੰਘ ਚੌਹਾਨ, ਲੈਕ. ਕ੍ਰਿਸ਼ਨ ਸਿੰਘ, ਜਗਤਾਰ ਸਿੰਘ, ਹਰਮਨਜੀਤ ਸਿੰਘ, ਕੁਸ਼ ਕੁਮਾਰ ਆਦਿ ਨੇ ਖੇਡਾਂ ‘ਚ ਸਹਿਯੋਗ ਕੀਤਾ। ਇਸ ਮੌਕੇ ਸ੍ਰ.ਜਸਦੇਵ ਸਿੰਘ ਜੱਸਲ ਵਿਸ਼ੇਸ ਤੌਰ ਤੇ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *