ਕੈਪਟਨ ਅਮਰਿੰਦਰ ਸਿੰਘ ‘ਤੇ ਬਰਾੜ ਦਾ ਵੱਡਾ ਹਮਲਾ, ਕਿਹਾ ਪਟਿਆਲੇ ਦਾ ਚੋਰ

ss1

ਕੈਪਟਨ ਅਮਰਿੰਦਰ ਸਿੰਘ ‘ਤੇ ਬਰਾੜ ਦਾ ਵੱਡਾ ਹਮਲਾ, ਕਿਹਾ ਪਟਿਆਲੇ ਦਾ ਚੋਰ

27-4

ਚੰਡੀਗੜ੍ਹ, 26 ਜੁਲਾਈ (ਬਿਊਰੋ): ਕਾਂਗਰਸ ‘ਚੋਂ ਮੁਅੱਤਲ ਕੀਤੇ ਗਏ ਆਗੂ ਜਗਮੀਤ ਬਰਾੜ ਨੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ ਕੀਤਾ ਹੈ। ਜਗਮੀਤ ਬਰਾੜ ਨੇ ਆਪਣੇ ਫੇਸਬੁੱਕ ਪੇਜ ‘ਤੇ ਕੈਪਟਨ ਅਮਰਿੰਦਰ ਸਿੰਘ ਚੋਰ ਕਰਾਰ ਦਿੰਦੇ ਹੋਏ ਕਿਹਾ ਹੈ ਕਿ ‘ਅੱਜ ਪਟਿਆਲੇ ਦੇ ਚੋਰ’ ਨੂੰ ਮਜ਼ਾਕ ਸੁੱਝ ਰਿਹਾ ਹੈ, ਜਦੋਂ ਸੱਚ ਬਾਹਰ ਆਇਆ ਤਾਂ ਅਟਾਰੀ ਬਾਰਡਰ ਤੋਂ ਲਾਹੌਰ ਨੂੰ ਦੌੜ ਜਾਣਾ ਇਹਨੇ। ਇੰਨਾ ਹੀ ਨਹੀਂ ਜਗਮੀਤ ਨੇ ਲਿਖਿਆ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਲੰਡਨ, ਦੁਬਈ, ਅਮਰੀਕਾ ਅਤੇ ਤੱਕ ਪ੍ਰਾਪਰਟੀ ਬਣਾਈ ਹੈ ਅਤੇ ਵਿਦੇਸ਼ੀ ਬੈਕਾਂ ਦੇ ਖਾਤੇ ਭਰੇ ਹੋਏ ਹਨ।
ਇਥੇ ਦੱਸਣਯੋਗ ਹੈ ਕਿ ਜਗਮੀਤ ਬਰਾੜ ਨੇ 15 ਦਿਨ ‘ਚ ਕੈਪਟਨ ਅਮਰਿੰਦਰ ਸਿੰਘ ਦੇ 861 ਕਰੋੜ ਰੁਪਏ ਦੇ ਘੋਟਾਲੇ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ ਹੈ। ਜਗਮੀਤ ਬਰਾੜ ਮੁਤਾਬਕ ਉਨ੍ਹਾਂ ਕੋਲ ਕਾਫੀ ਸਬੂਤ ਹਨ ਅਤੇ ਹੋਰ ਸਬੂਤ ਉਹ ਇਕੱਠੇ ਕਰ ਰਹੇ ਹਨ। ਜਗਮੀਤ ਬਰਾੜ ਨੇ ਕਿਹਾ ਹੈ ਕਿ ਉਹ ਖੁਲਾਸਾ ਕਰਨਗੇ ਕਿ ਕੈਪਟਨ ਨੇ ਕਿੱਥੇ ਕਿੰਨਾ ਨਿਵੇਸ਼ ਕੀਤਾ ਹੈ।

print
Share Button
Print Friendly, PDF & Email