ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਵਫਾ ਨਾ ਹੋਏ , ਵਾਅਦੇ ਤੋਂ ਮੁੱਕਰੀ

ss1

ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਵਫਾ ਨਾ ਹੋਏ , ਵਾਅਦੇ ਤੋਂ ਮੁੱਕਰੀ

29-13
ਸਾਦਿਕ, 29 ਅਪ੍ਰੈਲ (ਗੁਲਜ਼ਾਰ ਮਦੀਨਾ)-ਕਿਸਾਨਾਂ ਪੱਖੀ ਸਰਕਾਰ ਦੇ ਦਾਅਵੇ ਕਾਰਨ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਸੈਕਟਰ ਲਈ ਦਿੱਤੇ ਜਾਣ ਵਾਲੇ ਬਿਜਲੀ ਕੁਨੈਕਸ਼ਨਾਂ ਬਾਰੇ ਕੀਤੇ ਵਾਅਦੇ ਵਫਾ ਨਹੀਂ ਹੋ ਰਹੇ ਤੇ ਹੁਣ ਮੌਜੂਦਾ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਜਿਸ ਕਾਰਨ ਮਾਯੂਸ ਨਜ਼ਰ ਆ ਰਹੇ। ਸਾਦਿਕ ਨੇੜੇ ਪਿੰਡ ਮਰਾੜ ਦੇ ਚਮੌਕਰ ਸਿੰਘ ਪੁੱਤਰ ਮੱਖਣ ਸਿੰਘ ਤੇ ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪਹਿਲਾਂ ਭਰੇ ਬਿਜਲੀ ਦੇ ਕੁਨੈਕਸ਼ਨਾਂ ਨੂੰ ਘੱਟ ਕੀਮਤ ਤੇ ਲਗਾਉਣ ਦਾ ਵਾਅਦਾ ਕੀਤਾ ਸੀ। ਫਿਰ ਪੰਜਾਬ ਸਰਕਾਰ ਨੇ ਇੱਕ ਏਕੜ ਤੋਂ ਢਾਈ ਅਤੇ ਢਾਈ ਤੋਂ ਪੰਜ ਏਕੜ ਤੱਕ ਦੇ ਛੋਟੇ ਕਿਸਾਨਾਂ ਨੂੰ ਬਿਜਲੀ ਕੁਨੈਕਸ਼ਨ ਜਨਰਲ ਕੈਟਾਗਿਰੀ ਵਿਚ 22 500 ਰੁਪਏ ਵਿਚ ਦੇਣ ਦਾ ਵਾਅਦਾ ਕੀਤਾ। ਪਰ ਹੁਣ ਜਦ ਡਿਮਾਂਡ ਨੋਟਿਸ ਮਿਲੇ ਹਨ ਤਾਂ ਉਨਾਂ ਦੇ ਹੋਸ਼ ਉੱਡ ਗਏ ਕਿਉਂਕਿ ਮਹਿਕਮੇ ਵੱਲੋਂ ਸੁਖਦੇਵ ਸਿੰਘ ਤੋਂ 87885 ਰੁਪਏ ਅਤੇ ਚਮਕੌਰ ਸਿੰਘ ਤੋਂ 98750 ਰੁਪਏ ਜਮਾਂ ਕਰਾਉਣ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਧਾਇਕ ਦੀਪ ਮਲਹੋਤਰਾ ਵੱਲੋਂ ਸਾਦਿਕ ਇਲਾਕੇ ਦੇ ਲੋਕਾਂ ਨੂੰ 463 ਕੁਨੈਕਸ਼ਨ ਦੇ ਪੱਤਰ ਵੰਡੇ ਸਨ, ਜਿਸ ਵਿਚ 22500 ਰੁਪਏ ਹੀ ਜਮਾਂ ਕਰਾਉਣ ਲਈ ਲਿਖਿਆ ਗਿਆ ਹੈ, ਪਰ ਹੁਣ ਵਿਭਾਗ ਨੇ 22500 ਰੁਪਏ ਕੱਟ ਕੇ ਉਕਤ ਰਕਮ ਭਰ ਦਿੱਤੀ, ਜੋ ਕਿ ਇੱਕ ਤੋਂ ਪੰਜ ਏਕੜ ਤੱਕ ਜ਼ਮੀਨ ਵਾਲਾ ਕਿਸਾਨ ਇਤਨੀ ਵੱਡੀ ਰਕਮ ਭਰਨ ਤੋਂ ਅਸਮਰਥ ਹੈ। ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵਿਭਾਗ ਤੋਂ ਮੰਗ ਕੀਤੀ ਕਿ ਉਨਾਂ ਤੋਂ ਸਰਕਾਰ ਵੱਲੋਂ ਐਲਾਨ 22500 ਰੁਪਏ ਹੀ ਜਮਾਂ ਕਰਵਾ ਕੇ ਤੁਰੰਤ ਬਿਜਲੀ ਕੁਨੈਕਸ਼ਨ ਦਿੱਤੇ ਜਾਣ ਤਾਂ ਜੋ ਝੋਨੇ ਦੀ ਫਸਲ ਦੀ ਬਿਜਾਈ ਚੰਗੇ ਢੰਗ ਨਾਲ ਕਰ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *