ਸਸਤੇ ਅਤੇ ਕਾਨੂੰਨ ਦੇ ਦਾਅਰੇ ਵਿੱਚ ਇਲਾਜ ਸਾਡਾ ਹੱਕ ਹੈ : ਜਾਗ੍ਰਤਿ ਸੈਨਾ

ss1

ਸਸਤੇ ਅਤੇ ਕਾਨੂੰਨ ਦੇ ਦਾਅਰੇ ਵਿੱਚ ਇਲਾਜ ਸਾਡਾ ਹੱਕ ਹੈ : ਜਾਗ੍ਰਤਿ ਸੈਨਾ
– ਜਾਗ੍ਰਤਿ ਸੈਨਾ ਵੱਲੋਂ ਮਹਿੰਗੇ ਇਲਾਜ ਅਤੇ ਹਸਪਤਾਲਾਂ ਅੰਦਰ ਦਵਾਈਆ ਦੀਆਂ ਦੁਕਾਨਾਂ ਬਾਹਰ ਕਢਵਾਉਣ ਦੇ ਵਿਰੋਧ ਵਿੱਚ ਕਢਿਆ ਜਾਗਰੂਕਤਾ ਮਾਰਚ, ਲੋਕਾਂ ਵਿੱਚ ਵੰਡੇ ਪੰਫਲੈਟ
– ਵੈਂਟੀਲੇਟਰ ਦੇ ਮਾਮਲੇ ’ਚ ਕਾਨੂੰਨ ਬਣਵਾ ਕੇ ਰਵਾਂਗੇ : ਪ੍ਰਵੀਨ ਡੰਗ

6-17
ਲੁਧਿਆਣਾ-(ਪ੍ਰੀਤੀ ਸ਼ਰਮਾ) ਜਾਗ੍ਰਤਿ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਦੀ ਪ੍ਰਧਾਨਗੀ ਹੇਠ ਮੇਹੰਗੇ ਇਲਾਜ ਅਤੇ ਹਸਪਤਾਲਾਂ ਤੋਂ ਦਵਾਇਆਂ ਦੀ ਦੁਕਾਨ ਬਾਹਰ ਕਰਵਾਉਣ ਲਈ ਅਤੇ ਵੈਂਟੀਲੈਟਰ ਤੇ ਪਾਲਿਸੀ ਬਨਾਉਣ ਸਬੰਧੀ ਜਾਗ੍ਰਤਿ ਸੈਨਾ ਵੱਲੋਂ ਲੋਕਾਂ ਨੂੰ ਜਾਗਕੂਰ ਕਰਨ ਦੇ ਉਦੇਸ਼ ਤੋਂ ਜਾਗਰੂਕਤਾ ਮਾਰਚ ਘੰਟਾਘਰ ਚੌਂਕ ਤੋਂ ਲੈ ਕੇ ਡਿਵੀਜਨ ਨੰ-3 ਤਕ ਕਢਿਆ ਗਇਆ ਅਤੇ ਜਾਗ੍ਰਤਿ ਸੈਨਾ ਨੇ 3 ਨੰਬਰ ਚੌਂਕ ਵਿਖੇ ਜੰਮ ਕੇ ਡਾਕਟਰਾਂ ਦੇ ਖਿਲਾਫ ਨਾਰੇਬਾਜੀ ਕੀਤੀ। ਪੂਰੇ ਰਸਤੇ ਲੋਕਾਂ ’ਚ ਪੰਫਲੈਟ ਵੰਡੇ ਗਏ ਤਾਂ ਕਿ ਆਮਜਨ ਜਾਣ ਸਕਣ ਕਿ ਕਿਸ ਤਰਾਂ ਦਰਿੰਦੇ ਡਾਕਟਰ ਕਾਨੂੰਨ ਦਾ ਉਲੰਘਣ ਕਰ ਕੇ ਲੋਕਾਂ ਨੂੰ ਲੁੱਟ ਕੇ ਦੇਸ਼ ਵਿੱਚ ਅਸਮਾਨਤਾ ਤੇ ਭ੍ਰਸ਼ਟਾਚਾਰ ਦਾ ਸਾਮਰਾਜ ਫੈਲਾ ਰਹੇ ਹਨ। ਇਸ ਮੋਕੇ ਤੇ ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਸਰਕਾਰ ਨੇ ਸੰਵਿਧਾਨ ਵਿੱਚ ਕਾਨੂੰਨ ਆਮ ਲੋਕਾਂ ਦੀ ਭਲਾਈ ਲਈ ਬਣਾਇਆ ਹੈ। ਪਰ ਅੱਜ ਜਿਨਾਂ ਲੋਕਾਂ ਤੇ ਕਾਨੂੰਨ ਤੇ ਲਾਗੂ ਕਰਵਉਣ ਦੀ ਜਿੰਮੇਦਾਰੀ ਹੈ ਉਹ ਹੀ ਜੈਸਾ ਬਣਾਉਣ ਵਿੱਚ ਰਝਿਆ ਹੋਇਆ ਹੈ। ਡੰਗ ਨੇ ਕਹਾ ਕਿ ਜਾਗ੍ਰਤਿ ਸੇਨਾ ਪਿਛਲੇ ਕਈ ਸਾਲਾਂ ਤੋਂ ਅਜਿਹੇ ਕਾਨੂੰਨ ਦੀ ਤਾਕਤ ਦੇ ਬਾਰੇ ਵਿੱਚ ਲੋਕਾ ਨੂੰ ਜਾਗਰੂਕ ਕਰਦੀ ਆ ਰਹੀ ਹੈ। ਅਜਿਹਾ ਕਾਨੂੰਨ ਸਫਲਤਾਪੁਰਵਕ ਬਨਾਉਦੀ ਹੈ। ਡੰਗ ਨੇ ਸਕੂਲਾਂ ਦੇ ਮਾਮਲੇ ਵਿੱਚ ਕਿਹਾ ਕਿ ਜਾਗ੍ਰਤਿ ਸੇਨਾ ਨੇ ਸਕੂਲਾਂ ਦੇ ਖਿਲਾਫ ਲੰਬੀ ਸੰਘਰਸ਼ ਕੀਤਾ ਤੇ ਫੀਸ ਨੂੰ ਕੰਟ੍ਰੋਲ ਕਰਨ ਵਾਲੀ ਕਮੇਟੀ ਬਣਾਈ ਜਿਸ ਤੋਂ ਲੋਕ ਅੱਜ ਜਾਗਰੂਕ ਹੋ ਕੇ ਖੁਦ ਅਪਣੀ ਲੜਾਈ ਲੜ ਰਹੇ ਹਨ। ਡੰਗ ਨੇ ਕਿਹਾ ਕਿ ਇਸੇ ਤਰਾਂ ਆਮ ਜਨਤਾ ਮਹਿੰਗੇ ਇਲਾਜ ਅਤੇ ਡਾਕਟਰਾਂ ਦੀ ਲੁੱਟ ਤੋ ਪ੍ਰੇਸ਼ਾਨ ਹਨ। ਡੰਗ ਨੇ ਕਿਹਾ ਕਿ ਕਾਨੂੰਨਨ ਡਾਕਟਰ ਦਵਾਈ ਦਾ ਨਾਮ ਨਹੀਂ ਲਿਖ ਸਕਤਾ। ਅਗਰ ਲਿਖਦਾ ਹੈ ਤਾਂ ਨਾਲ ਹੀ ਦਵਾਈ ਦਾ ਫਾਰਮੂਲਾ ਲਿਖਨਾ ਵੀ ਜਰੂਰੀ ਹੈ। ਡੰਗ ਨੇ ਕਿਹਾ ਕਿ ਜਿਆਦਾਤਰ ਡਾਕਟਰ ਉਹ ਹੀਂ ਦਵਾਈ ਲਿਖਦੇ ਹਨ ਜੋ ਉਸ ਦੇ ਅੰਦਰ ਦੀ ਦੁਕਾਨ ਤੋਂ ਮਿਲਦੀ ਹੈ। ਇਸ ਤਰਾਂ ਕਰਕੇ ਉਹ ਮਰੀਜਾਂ ਦਾ ਸ਼ੋਸ਼ਣ ਕਰਦੇ ਹਨ। ਡਾਕਟਰ ਫੀਸ ਜਿਨੀ ਮਰਜੀ ਲੇ ਲੈਣ ਕੋਈ ਉਨਾਂ ਨੂੰ ਰੋਕ ਨਹੀਂ ਸਕਦਾ ਪਰ ਜਾਗ੍ਰਤਿ ਸੈਨਾ ਡਾਕਟਰਾਂ ਨੂੰ ਕਮਿਸ਼ਨ ਨਹੀਂ ਲੈਣ ਦੇਵੇਗੀ। ਡੰਗ ਨੇ ਕਿਹਾ ਕਿ ਇਨਾਂ ਨੂੰ ਆਪਣੇ ਹਸਪਤਾਲਾਂ ਚੋਂ ਹਰ ਹਾਲਤ ਵਿੱਚ ਦਵਾਈ ਦੀ ਦੁਕਾਨਾਂ ਬਾਹਰ ਕਢਣੀ ਪਵੇਗੀ ਅਤੇ ਦਵਾਈ ਦਾ ਫਾਰਮੂਲਾ ਲਿਖਨਾ ਹੀ ਹੋਵੇਗਾ ਨਹੀਂ ਤਾਂ ਜਾਗ੍ਰਤਿ ਸੇਨਾ ਇਨਾਂ ਡਾਕਟਰਾਂ ਦਾ ਵਿਰੋਧ ਕਰੇਗੀ। ਉਨਾਂ ਨੇ ਕਿਹਾ ਕਿ ਇਸ ਵਿੱਚ ਆਮ ਜਨਤਾ ਦੇ ਸਹਿਯੋਗ ਦੀ ਲੋੜ ਹੈ। ਡੰਗ ਨੇ ਕਿਹਾ ਕਿ ਦਵਾਈ ਦੀ ਦੁਕਾਨ ਕੇਵਲ ਵਡੇ ਹਸਪਤਾਲਾਂ ਦੀ ਏਮਰਜੈਂਸੀ ਵਿੱਚ ਹੀ ਰਹਿ ਸਕਦੀ ਹੈ,
ਵੇਂਟੀਲੇਟਰ ਦੇ ਮਾਮਲੇ ਵਿੱਚ ਜਿਆਦਾਤਰ ਵਡੇ ਹਸਪਤਾਲ ਮਰੀਜਾਂ ਦੇ ਵਿਸ਼ਵਾਸ ਨੂੰ ਤੋੜਦੇ ਹਨ, ਤੇ ਮੁਰਦਾ ਲੋਕਾਂ ਨੂੰ ਵੇਂਟੀਲੇਟਰ ਲਗਾ ਕੇ ਕਈ-ਕਈ ਦਿਨਾਂ ਤੱਕ ਲੋਕਾਂ ਤੋਂ ਧੋਖਾਧੜੀ ਤਰੀਕੇ ਨਾਲ ਪੈਸੇ ਬਸੂਲਦੇ ਹਨ। ਆਮ ਜਨ ਲੋਕਾਂ ਨੂੰ ਇਨਾਂ ਦਰੀਂਦੇ ਡਾਕਟਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਾਗ੍ਰਤਿ ਸੇਨਾ ਦੇ ਪ੍ਰਧਾਨ ਪ੍ਰਵੀਨ ਡੰਗ ਨੇ ਲੋਕਾਂ ਤੋਂ ਇਸ ਮਾਮਲੇ ਵਿੱਚ ਸਹਿਯੋਗ ਦੀ ਅਪੀਲ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਦ ਵੀ ਕਿਸੇ ਮਰੀਜ ਨੂੰ ਵੇਂਟੀਲੇਟਰ ਤੇ ਪਾਣ ਤਾਂ 24 ਘੰਟੇ ਵਿੱਚ ਸਿਵਿਲ ਸਰਜਨ ਦਫਤਰ ਨੂੰ ਇਸ ਬਾਰੇ ਵਿੱਚ ਸੂਚਿਤ ਕੀਤਾ ਜਾਵੇ ਅਤੇ ਸਿਵਿਲ ਸਰਜਨ ਦਫਤਰ ਦਾ ਡਾਕਟਰ ਉਸ ਮਰੀਜ ਦਾ ਚੈਕਅਪ ਕਰੇਂ, ਚੈਕਅਪ ਦੇ ਬਾਰੇ ਵਿੱਚ ਪੂਰੀ ਸੂਚਨਾ ਪਰਿਵਾਰ ਤੋਂ ਅਵਗਤ ਕਰਵਾਏ। ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਉਨਾਂ ਦੀ ਡਾਕਟਰਾਂ ਵੱਲੋਂ ਲੱੁਟ ਦੇ ਬੰਦ ਹੋਣ ਤੱਕ ਅੰਦੋਲਨ ਜਾਰੀ ਰਹੇਗਾ ਅਤੇ ਵੇਂਟੀਲੇਟਰ ਦੇ ਮਾਮਲੇ ਵਿੱਚ ਕਾਨੂੰਨ ਬਣਵਾ ਕਰ ਰਹਾਂਗੇ। ਇਸ ਮੋਤੇ ਤੇ ਰਾਜੇਸ਼ ਸ਼ਰਮਾ, ਭੁਪਿੰਦਰ ਬੰਗਾ, ਸਚਿਨ ਬਜਾਜ, ਅਭਿ ਛਾਬੜਾ, ਪ੍ਰਮੋਦ ਸੂਦ, ਕ੍ਰਿਸ਼ਣ ਕਵਾਤਰਾ, ਰਾਜੇਸ਼ ਰਾਏ, ਹੈਪੀ ਮਲਹੋਤਰਾ, ਯੋਗੇਸ਼ ਧੀਮਾਨ ਤੋ ਇਲਾਵਾ ਹੋਰ ਮੌਜੂਦ ਸੀ।

print

Share Button
Print Friendly, PDF & Email

Leave a Reply

Your email address will not be published. Required fields are marked *