ਜ਼ਿਲ੍ਹਾ ਟੂਰਨਾਂਮੈਂਟਾਂ ਨੂੰ ਸਫ਼ਲ ਬਣਾਉਣ ਲਈ ਕੀਤਾ ਗਿਆ ਕਮੇਟੀ ਦਾ ਗਠਨ

ss1

ਜ਼ਿਲ੍ਹਾ ਟੂਰਨਾਂਮੈਂਟਾਂ ਨੂੰ ਸਫ਼ਲ ਬਣਾਉਣ ਲਈ ਕੀਤਾ ਗਿਆ ਕਮੇਟੀ ਦਾ ਗਠਨ

ਬਠਿੰਡਾ, 25 ਜੁਲਾਈ (ਪਰਵਿੰਦਰ ਜੀਤ ਸਿੰਘ): ਅੱਜ ਸਥਾਨਕ ਟੀਚਰ ਹੋਮ ਵਿਖੇ ਸਾਲ 2016-2017 ਜਨਰਲ ਹਾਊਸ ਟੂਰਨਾਮੈਂਟ ਕਰਵਾਉਣ ਸੰਬਧੀ ਮੀਟਿੰਗ ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ.) ਡਾ. ਅਮਰਜੀਤ ਕੌਰ ਕੋਟਫੱਤਾ ਦੀ ਪ੍ਰਧਾਨਗੀ ਅਤੇ ਸਹਾਇਕ ਸਿਖਿਆ ਅਫ਼ਸਰ (ਖੇਡਾਂ) ਸ਼੍ਰੀਮਤੀ ਪਵਿੱਤਰ ਕੌਰ ਸਟੇਟ ਅਵਾਰਡੀ ਜੀ ਦੇ ਪ੍ਰਬੰਧਾਂ ਹੇਠ ਹੋਈ। ਇਸ ਮੀਂਟਿਗ ਵਿੱਚ ਸਮੂਹ ਸਕੂਲ ਦੇ ਸਕੂਲ ਮੁਖੀ ਅਤੇ ਸਰੀਰਿਕ ਸਿਖਿਆ ਅਧਿਆਪਕਾਂ ਨੇ ਭਾਗ ਲਿਆ। ਜ਼ਿਲ੍ਹਾ ਟੁਰਨਾਂਮੈਂਟ ਨੂੰ ਸਫ਼ਲ ਬਣਾਉਣ ਲਈ ਡਾ. ਅਮਰਜੀਤ ਕੌਰ ਕੋਟਫੱਤਾ ਜ਼ਿਲਾ੍ਹ ਸਿਖਿਆ ਅਫ਼ਸਰ ਨੇ ਕਿਹਾ ਕਿ ਸਾਰੇ ਹੀ ਟੂਰਨਾਂਮੈਂਟ ਪੂਰੀ ਮੇਹਨਤ ਅਤੇ ਇਮਾਨਦਾਰੀ ਨਾਲ ਕਰਵਾਏ ਜਾਣ ਅਤੇ ਕਿਸੇ ਕਿਸਮ ਦਾ ਕੋਈ ਵੀ ਪੱਖਪਾਤ ਨਾ ਕੀਤਾ ਜਾਵੇ। ਟੁਰਨਾਮੈਂਟ ਕਰਵਾਉਣ ਸੰਬਧੀ ਸ. ਹਰਨੇਕ ਸਿੰਘ ਉਪ-ਜਿਲਾ ਸਿਖਿਆ ਅਫ਼ਸਰ (ਸੈ.ਸਿ.) ਨੇ ਅਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿੱਚ ਜ਼ਿਲ੍ਹਾ ਟੁੂਰਨਾਂਮੈਂਂਟ ਕਮੇਟੀ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ।
ਅੰਡਰ 19 ਸਾਲ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਚੋਣ ਹੇਠ ਲਿਖੇ ਅਨੁਸਾਰ
ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਜ਼ਿਲ੍ਹਾ ਸਿਖਿਆ ਅਫ਼ਸਰ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਸ. ਨਾਜਰ ਸਿੰਘ ਫ਼ਿਜੀਕਲ ਲੈਕਚਰਾਰ ਸ.ਸ.ਸ.ਸ ਮਹਿਤਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਤੀ ਗੁਰਦੀਪ ਕੌਰ ਲੈਕਚਰਾਰ ਫ਼ਿਜੀਕਲ ਏਜੁਕੇਸ਼ਨ ਸਸਸਸ ਬਹਿਮਣ ਦਿਵਾਨਾ, ਜਨਰਲ ਸੱਕਤਰ ਸ਼੍ਰੀ ਕਰਮਜੀਤ ਸਿੰਘ ਪ੍ਰਿੰਸੀਪਲ ਸਸਸਸ ਮਹਿਤਾ, ਪ੍ਰੰਬਧੰਕ ਸਕੱਤਰ ਸ਼੍ਰੀ ਮਤੀ ਪਵਿਤਰ ਕੌਰ ਏ ਈ ਓ ਬਠਿੰਡਾ, ਸੰਯੁਕਤ ਸਕੱਤਰ ਸ.ਗੁਰਲਾਲ ਸਿੰਘ ਡੀਪੀਈ ਗੋਨਿਆਣਾ ਮੰਡੀ (ਲੜਕੇ), ਪ੍ਰੈਸ ਸਕੱਤਰ ਸ਼੍ਰੀ ਜਗਦੀਸ਼ ਕੁਮਾਰ ਲੈਕਚਰਾਰ ਫ਼ਿਜੀਕਲ ਏਜੁਕੇਸ਼ਨ ਸਸਸਸ ਤੁੰਗਵਾਲੀ, ਐਡੀਟਰ ਸ. ਬਲਰਾਜ ਸਿੰਘ ਡੀਪੀਈ ਜੰਗੀਰਾਣਾ ਸ਼ਾਮਲ ਹਨ।
ਅੰਡਰ 17 ਸਾਲ ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਜਿਲ੍ਹਾ ਸਿਖਿਆ ਅਫਸਰ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਸ.ਜੁਗਰਾਜ ਸਿੰਘ ਡੀਪੀਈ ਬੁਰਜ਼ ਮਹਿਮਾ, ਜਨਰਲ ਸੱਤਕਰ ਸ਼੍ਰੀ ਕ੍ਰਿਸ਼ਨ ਗੋਪਾਲ ਮੁਖੱ ਅਧਿਆਕ ਸਹਸ ਗਿੱਲ ਪੱਤੀ,ਪ੍ਰੰਬਧੰਕ ਸਕੱਤਰ ਸ਼੍ਰੀ ਮਤੀ ਪਵਿਤਰ ਕੌਰ ਏ ਈ ਓ ਬਠਿੰਡਾ, ਸੰਯੁਕਤ ਸਕੱਤਰ ਸ. ਹਰਮੰਦਰ ਸਿੰਘ ਪੀਟੀਆਈ ਸ.ਮਿ.ਸ. ਲਾਲੇਆਣਾ, ਐਡਿਟਰ ਸ. ਗੁਰਜੰਟ ਸਿੰਘ ਡੀਪੀਈ ਚੱਠੇ ਵਾਲਾ ਸ਼ਾਮਲ ਹਨ।
ਅੰਡਰ 14 ਸਾਲ ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਜਿਲ੍ਹਾ ਸਿਖਿਆ ਅਫਸਰ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਸ. ਗੁਰਮੀਤ ਸਿੰਘ ਸ.ਮਿ.ਸ ਰਾਮਗੜ੍ਹ ਭੁੰਦੜ, ਜਨਰਲ ਸਕੱਤਰ ਸ਼੍ਰੀ ਰਾਧੇ ਸ਼ਿਆਮ ਸ਼ਰਮਾ ਮੁੱਖ ਅਧਿਆਪਕ ਸ.ਮਿ.ਸ ਚਨਾਰਥਲ, ਪ੍ਰੰਬਧੰਕ ਸਕੱਤਰ ਸ਼੍ਰੀ ਮਤੀ ਪਵਿਤਰ ਕੌਰ ਏ ਈ ਓ ਬਠਿੰਡਾ, ਸੰਯੁਕਤ ਸੱਕਤਰ ਸ਼੍ਰੀ ਮਤੀ ਇੰਦਰਜੀਤ ਕੌਰ ਜੋਗਾ ਨੰਦ, ਪ੍ਰੈਸ ਸੱਕਤਰ ਸ਼੍ਰੀ ਮਤੀ ਦਲਿਪ ਕੋਰ ਸ.ਮਿ.ਸ ਗੋਨਿਆਣਾ ਕਲਾਂ ਸ਼ਾਮਲ ਹਨ।

print
Share Button
Print Friendly, PDF & Email