ਪੰਜਾਬ ਦੇ ਭਲੇ ਅਤੇ ਕਾਂਗਰਸ ਦੇ ਭਲੇ ਲਈ ਦੱਲਿਆਂ ਨੂੰ ਭਜਾਉਣਾਂ ਜਰੂਰੀ-ਮੰਗਤ ਰਾਏ ਬਾਂਸਲ

ss1

ਪੰਜਾਬ ਦੇ ਭਲੇ ਅਤੇ ਕਾਂਗਰਸ ਦੇ ਭਲੇ ਲਈ ਦੱਲਿਆਂ ਨੂੰ ਭਜਾਉਣਾਂ ਜਰੂਰੀ-ਮੰਗਤ ਰਾਏ ਬਾਂਸਲ

26-24

ਬਰੇਟਾ 25 ਜੁਲਾਈ (ਰੀਤਵਾਲ) ਇਸ ਹਲਕੇ ਦੇ ਚਰਚਿਤ ਸਿਆਸੀ ਆਗੂ ਮੰਗਤ ਰਾਏ ਬਾਂਸਲ ਵੱਲੋਂ ਇਸ ਹਲਕੇ ਦੇ ਲੋਕਾਂ ਦਾ ਇੱਕ ਇੱਕਠ ਇਸ ਇਲਾਕੇ ਦੇ ਮਜਦੂਰ ਆਗੂ ਜਰਨੈਲ ਸਿੰਘ ਖਾਲਸਾ ਬਹਾਦਰਪੁਰ ਲਈ ਆਉਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਲਈ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਪਿਛਲੇ ਸਮੇ ਦੋਰਾਨ ਉਹਨਾਂ ਨਾਲ ਟਿਕਟਾਂ ਦੀ ਵੰਡ ਸੰਬੰਧੀ ਹੋਏ ਵਾਅਦਾ ਖਿਲਾਫੀ ਦਾ ਜਿਕਰ ਕਰਦੇ ਹੋਏ ਪਾਰਟੀ ਦੀ ਲੀਡਰ ਸ਼ਿਪ ਵਿੱਚ ਵਿਚੋਲਿਆਂ,ਕਥਿਤ ਚਮਦੀਆਂ ਜਿਹਨਾਂ ਨੂੰ ਉਹ ਦੱਲੇ ਕਹਿੰਦੇ ਹਨ ਦਾ ਖੁੱਲ ਕੇ ਜਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਨਾਲ ਪਾਰਟੀ ਦੀ ਹਾਰੀ ਹੁੰਦੀ ਹੈ ਉਹਨਾਂ ਇਸ ਤਰਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਕੈ: ਅਮਰਿੰਦਰ ਸਿੰਘ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਪੰਜਾਬ ਵਿੱਚ ਕਾਂਗਰਸ ਨੂੰ ਬਚਾਉਣਾਂ ਚਾਹੁੰਦੇ ਹਨ ਤਾਂ ਕਾਂਗਰਸ ਵਿੱਚੋਂ ਦੱਲਿਆਂ ਨੂੰ ਚਲਦਾ ਕਰਨ ਤਾਂ ਜੋ ਪਾਰਟੀ ਅਤੇ ਪੰਜਾਬ ਦਾ ਭਲਾ ਹੋ ਸਕੇ ਉਹਨਾਂ ਕਿਹਾ ਕਿ ਕਿਸੇ ਦੀ ਦਖਲ ਅਮਦਾਜੀ ਸਦਕਾ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੀ ਹਾਰ ਹੋਈ ਸੀ ਉਹਨਾਂ ਇੱਕਠੇ ਹੋਏ ਆਪਣੇ ਹਜਾਰਾਂ ਸਮਰਥਕਾਂ ਨੂੰ ਕਿਹਾ ਕਿ ਉਹ ਇਸ ਫੇਸਲੇ ਤੇ ਡਟ ਜਾਣ ਤੇ ਇਸ ਹਲਕੇ ਤੋਂ ਟਿਕਟ ਜਰਨੈਲ ਸਿੰਘ ਖਾਲਸਾ ਨੂੰ ਦਿੱਤੀ ਜਾਵੇ ਵੱਖ ਵੱਖ ਬੁਲਾਰਿਆਂ ਨੇ ਜਰਨੈਲ ਸਿੰਘ ਖਾਲਸਾ ਨੂੰ ਬੁਢਲਾਡਾ ਹਲਕੇ ਤੋਂ ਟਿੱਕਟ ਦੀ ਮੰਗ ਦੇ ਨਾਲ ਹੀ ਬਾਂਸਲ ਲਈ ਮਾਨਸਾ ਤੋਂ ਟਿੱਕਟ ਦੀ ਮੰਗ ਕੀਤੀ।ਇਸ ਸਮੇਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਪ੍ਰੇਮ ਸਿੰਘ ਦੋਦੜਾ,ਪਿਆਰ ਸਿੰਘ ਪਿਆਰੀ,ਡਾ: ਜਸਵੰਤ ਸਿੰਘ ਬੀਰੇਵਾਲਾ,ਹਰਭਜਨ ਧਲੇਵਾਂ,ਰਾਮਲਾਜ ਸਿੰਘ ਬਹਾਦਰਪੁਰ,ਮਜਦੂਰ ਯੁਨਿਅਨ ਰਾਜਕੁਮਾਰ ਭੇਣ ਕਮਲੇਸ਼ਰਾਣੀ,ਨਿੱਕਾ ਸਿੰਘ ਧਰਮਪੁਰਾ, ਰਮੇਸ਼ ਟੈਣੀ,ਜਰਨੈਲ ਸਿੰਘ ਖਾਲਸਾ,ਵਿੱਜੇ ਕੁਮਾਰ ਫਮਨੀ,ਹੈਪੀ ਅਗਰਵਾਲ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *