ਸੰਗਤ ਦਰਸ਼ਨ ਨੂੰ ਲਈ ਲੋਕਾਂ ਚ ਭਾਰੀ ਉਤਸਾਹ-ਗੁਰੂ

ss1

ਸੰਗਤ ਦਰਸ਼ਨ ਨੂੰ ਲਈ ਲੋਕਾਂ ਚ ਭਾਰੀ ਉਤਸਾਹ-ਗੁਰੂ

26-9 (1)

ਭਦੌੜ 24 ਜੁਲਾਈ (ਵਿਕਰਾਂਤ ਬਾਂਸਲ)- ਹਲਕਾ ਭਦੌੜ ਵਿਖੇ ਹੋ ਰਹੇ 3 ਦਿਨਾਂ ਸੰਗਤ ਦਰਸ਼ਨ ਪ੍ਰੋਗਰਾਮ ਲਈ ਲੋਕਾਂ ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਅਤੇ ਲੋਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੁਆਗਤ ਕਰਨ ਲਈ ਬੇ ਸਬਰੀ ਨਾਲ ਇੰਤਜਾਰ ਕਰ ਰਹੇ ਹਨ ਇਹ ਪ੍ਰਗਟਾਵਾ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਇਥੇ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਹਲਕੇ ਦੇ ਵਿਕਾਸ ਲਈ ਕਰੋੜਾਂ ਦੀਆਂ ਗਰਾਂਟਾਂ ਦੇ ਕੇ ਜਾਣਗੇ ਉਹਨਾਂ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਕਾਸ ਦੇ ਮੁੱਦੇ ਤੇ 2017 ਦੀਆਂ ਵਿਧਾਨ ਸਭਾ ਚੋਣਾ ਲੜੇਗੀ ਅਤੇ ਪੰਜਾਬ ਦੇ ਕੀਤੇ ਵਿਕਾਸ ਅਤੇ ਲੋਕ ਪੱਖੀ ਕੰਮਾਂ ਕਾਰਨ ਲੋਕ ਲਗਾਤਾਰ ਤੀਸਰੀ ਵਾਰ ਅਕਾਲੀ ਭਾਜਾਪਾ ਦੀ ਸਰਕਾਰ ਬਣਾੳਣਗੇ। ਇਸ ਮੌਕੇ ਸਰਕਲ ਪ੍ਰਧਾਨ ਕਰਮਜੀਤ ਸਿੰਘ ਨੀਟਾ, ਚੇਅਰਮੈਨ ਬਲਦੇਵ ਸਿੰਘ ਚੰਘਾਂ, ਬੀਰਇੰਦਰ ਸਿੰਘ ਜੈਲਦਾਰ, ਸਹਿਰੀ ਪ੍ਰਧਾਨ ਬਾਬੂ ਅਜੇ ਕੁਮਾਰ, ਨੀਟੂ ਜੰਗੀਆਣਾਂ, ਬਲਵਿੰਦਰ ਕੋਚਾ, ਸਰਪੰਚ ਸੁਰਿੰਦਰ ਪਾਲ ਗਰਗ, ਸਰਪੰਚ ਸੰਤੋਖ ਸਿੰਘ ਭੁੱਲਰ, ਬਾਘ ਸਿੰਘ ਮਾਨ, ਸੁਰਜੀਤ ਸਿੰਘ ਸੰਘੇੜਾ, ਸਰਪੰਚ ਹਰਬੰਸ ਸਿੰਘ ਭਾਗੀਕੇ, ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਗੁਰਮੀਤ ਸਿੰਘ ਸਿੱਖ, ਸ਼ਤੀਸ ਤੀਸਾ, ਹਰੀ ਸਿੰਘ ਬਾਵਾ, ਸੁਖਦੇਵ ਸਿੰਘ ਜੈਦ, ਡਾ ਦਲਜੀਤ ਸਿੰਘ ਲੀਤਾ, ਬਲਜਿੰਦਰ ਨੂਰਾ ਅਦਿ ਹਾਜ਼ਰ ਸਨ।

print
Share Button
Print Friendly, PDF & Email