ਸ੍ਰੋਮਣੀ ਅਕਾਲੀ ਦਲ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਸਰਪੰਚ ਕਰਮਾਂ ਵੜੈਚ ਨੂੰ ਪਿੰਡ ਸਾਹਪੁਰ ਦੇ ਨੋਜਵਾਨਾਂ ਵੱਲੋਂ ਕੀਤਾ ਗਿਆ ਸਨਮਾਨਿਤ

ss1

ਸ੍ਰੋਮਣੀ ਅਕਾਲੀ ਦਲ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਸਰਪੰਚ ਕਰਮਾਂ ਵੜੈਚ ਨੂੰ ਪਿੰਡ ਸਾਹਪੁਰ ਦੇ ਨੋਜਵਾਨਾਂ ਵੱਲੋਂ ਕੀਤਾ ਗਿਆ ਸਨਮਾਨਿਤ

IMG-20160723-WA0014ਦਿੜ੍ਹਬਾ ਮੰਡੀ 24 ਜੁਲਾਈ ( ਰਣ ਸਿੰਘ ਚੱਠਾ ) ਸ੍ਰੋਮਣੀ ਅਕਾਲੀ ਦਲ ਬਾਦਲ ਯੂਥ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਸਰਪੰਚ ਕਰਮਜੀਤ ਸਿੰਘ (ਕਰਮਾਂ ਵੜੈਚ) ਨੂੰ ਪਿੰਡ ਸਾਹਪੁਰ ਪਹੁੰਚਣ ਤੇ ਸ੍ਰੋਮਣੀ ਅਕਾਲੀ ਦਲ ਚੀਮਾ ਮੰਡੀ ਦੇ ਸਰਕਲ ਪ੍ਧਾਨ ਬੱਬੂ ਸਿੰਘ ਸਾਹਪੁਰ ਵੱਲੋਂ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਬੱਬੂ ਸਾਹਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਨੋਜਵਾਨਾਂ ਨੂੰ ਪਾਰਟੀ ਦੀਆਂ ਵੱਡੀਆਂ ਜਿੰਮੇਵਾਰੀਆਂ ਸੌਂਪਣ ਨਾਲ ਸ੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਜੜ੍ਹਾਂ ਹੋਰ ਮਜਬੂਤ ਹੋਈਆਂ ਹਨ। ਸਰਪੰਚ ਕਰਮਾ ਵੜੈਚ ਨੇ ਸਮੂਹ ਪਿੰਡ ਵਾਸੀਆਂ ਦਾ ਅਤੇ ਨੋਜਵਾਨ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਖੁਸਹਾਲ ਬਣਾਉਣ ਵਾਲੀ ਸਾਡੀ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੇ ਫਰਕ ਨਾਲ ਜਿਤਾਉਣਾ ਸਾਡੇ ਨੋਜਵਾਨਾਂ ਦੀ ਜਿੰਮੇਵਾਰੀ ਹੋਵੇਗੀ। ਇਸ ਮੋਕੇ ਸਰਕਲ ਪ੍ਰਧਾਨ ਬੱਬੂ ਸਿੰਘ ਸਾਹਪੁਰ,ਜਿੰਦਰ ਸਾਹਪੁਰ,ਸੋਨੀ ਸਾਹਪੁਰ,ਪਰਗਟ ਭਾਗੀ,ਨਰਿੰਦਰ ਰਿੰਪੀ,ਗੁਰਵੀਰ ਸਿੰਘ ਸਾਹਪੁਰ,ਅਲਵਿੰਦਰ ਕਾਂਝਲਾ,ਯਾਦਾ ਕਾਂਝਲਾ,ਸੱਬਾ ਵਿਰਕ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *