ਤੇਜ ਰਫਤਾਰ ਟਰੱਕ ਦੇ ਥੱਲੇ ਆਉਣ ਇਕ ਨੌਜਵਾਨ ਲੜਕੇ ਦੀ ਮੌਤ ਹੋਈ

ss1

ਤੇਜ ਰਫਤਾਰ ਟਰੱਕ ਦੇ ਥੱਲੇ ਆਉਣ ਇਕ ਨੌਜਵਾਨ ਲੜਕੇ ਦੀ ਮੌਤ ਹੋਈ
ਟੱਰਕ ਚਾਲਕ ਮੌਕੇ ਤੋ ਫਰਾਰ, ਪੁਲਿਸ ਵਲੋਂ ਕਾਰਵਾਈ ਜਾਰੀ
ਟੱਰਕ ਮੋਟਰ ਸਾਇਕਲ ਦੀ ਨੰਬਰ ਪਲੇਟ ਲਾ ਕੇ ਰੋਡ ਤੇ ਚੱਲਦਾ ਸੀ

6-13ਪੱਟੀ, 6 ਮਈ ( ਅਵਤਾਰ ਸਿੰਘ ਢਿੱਲੋਂ ): ਸਥਾਨਕ ਤਰਨਤਾਰਨ ਰੋਡ ਉਪਰ ਤੇਜ਼ ਰਫਤਾਰ ਮਾਲ ਲੋਡਿੰਗ ਟਰੱਕ ਦੇ ਥੱਲੇ ਆਉਣ ਇਕ ਨੌਜਵਾਨ ਲੜਕੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ ਵਾਸੀ ਸੈਦਪੁਰ ਨੇ ਦੱਸਿਆ ਕਿ ਮੈ ਆਪਣੇ ਲੜਕੇ ਮਹਾਂਬੀਰ ਸਿੰਘ (15) ਨਾਲ ਆਪਣੇ ਮੋਟਰ ਸਾਈਕਲ ਨੰ : ਪੀ ਬੀ 46 ਐਚ 2752 ਤੇ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਉਪਰੰਤ ਪੈਟਰੋਲ ਪੰਪ ਤੋ ਤੇਲ ਪਵਾ ਉਣ ਜਾ ਰਹੇ ਸੀ ਪਿਛੋ ਆ ਰਹੇ ਤੇਜ਼ ਰਫਤਾਰ ਟਰੱਕ ਨੰ: ਪੀ ਬੀ 02 ਬੀ 9355 ਜੋ ਕਿ ਮਾਲ ਗੱਡੀ ਦੇ ਲਈ ਲੋਡਿੰਗ ਹੋਣ ਜਾ ਰਿਹਾ ਸੀ ਦੇ ਟਕਰਾ ਜਾਣ ਕਾਰਨ ਅਸੀ ਥੱਲੇ ਡਿਗ ਪਏ ਤਾਂ ਉੋਪਰ ਦੀ ਟਰੱਕ ਲੰਘ ਗਿਆ। ਮੇਰੇ ਪੁੱਤਰ ਮਹਾਂਬੀਰ ਸਿੰਘ (15 ) ਦੀ ਮੌਕੇ ਤੇ ਮੌਤ ਹੋ ਗਈ ਅਤੇ ਮੈਨੂੰ ਗੰਭੀਰ ਸੱਟਾਂ ਲੱਗੀਆਂ। ਸਟਾਰਟ ਟਰੱਕ ਨੂੰ ਛੱਡ ਕੇ ਟਰੱਕ ਚਾਲਕ ਮੌਕੇ ਤੋ ਭੱਜਣ ਵਿਚ ਸਫਲ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਪੱਟੀ ਪੁਲਿਸ ਮੌਕੇ ਪਹੰੁਚੀ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਏ ਐਸ ਆਈ ਸਵਿੰਦਰ ਸਿੰਘ ਨੇ ਕਿਹਾ ਕਿ ਟਰੱਕ ਕਬਜ਼ੇ ਵਿਚ ਲੈ ਲਿਆ ਹੈ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਕਰਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ ।ਪੋਸਟਮਾਰਟਮ ਹੋਣ ਉਪਰੰਤ ਦੇਰ ਸ਼ਾਮ ਮ੍ਰਿਤਕ ਮਹਾਂਬੀਰ ਸਿੰਘ ਦਾ ਸੰਸਕਾਰ ਪਿੰਡ ਸੈਦਪੁਰ ਵਿਖੇ ਕਰ ਦਿੱਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *