ਸਾਦਿਕ ਵਿਖੇ ਮੱਸਿਆ ਦੇ ਦਿਹਾੜੇ ਤੇ ਮੁਫ਼ਤ ਸ਼ੂਗਰ ਜਾਂਚ ਕੈਂਪ ਅਤੇ ਲੰਗਰ ਲਾਇਆ

ss1

ਸਾਦਿਕ ਵਿਖੇ ਮੱਸਿਆ ਦੇ ਦਿਹਾੜੇ ਤੇ ਮੁਫ਼ਤ ਸ਼ੂਗਰ ਜਾਂਚ ਕੈਂਪ ਅਤੇ ਲੰਗਰ ਲਾਇਆ

6-11
ਸਾਦਿਕ, 6 ਮਈ (ਗੁਲਜ਼ਾਰ ਮਦੀਨਾ)-ਪੀਰ ਈਸ਼ਾ ਜੀ ਵੈੱਲਫੇਅਰ ਕਲੱਬ ਸਾਦਿਕ ਵੱਲੋਂ ਦੁਕਾਨਦਾਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਲਾਏ ਜਾਂਦੇ ਮੱਸਿਆ ਦੇ ਦਿਹਾੜੇ ਤੇ ਮਹੀਨਾਵਾਰ ਲੰਗਰ ਸਮੇਂ ਸੰਧੂ ਕਲੀਨਕ ਦੇ ਸਹਿਯੋਗ ਨਾਲ ਅੱਡਾ ਸਾਦਿਕ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਡਾ. ਸੰਤੋਖ ਸਿੰਘ ਸੰੰਧੂ , ਸ਼ਿਵਰਾਜ ਸਿੰਘ ਢਿੱਲੋਂ ਮੀਤ ਪ੍ਰਧਾਨ ਆੜਤੀਆ ਯੂਨੀਅਨ ਅਤੇ ਜਗਬੀਰ ਸਿੰਘ ਮੈਨੇਜਰ ਸਟੇਟ ਬੈਂਕ ਆਫ਼ ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮੇਂ ਕਲੱਬ ਪ੍ਰਧਾਨ ਆਰ.ਐਸ.ਧੁੰਨਾ ਨੇ ਸੱਭਨਾਂ ਨੂੰ ਜੀ ਆਇਆ ਕਿਹਾ ਅਤੇ ਕਲੱਬ ਦੀਆਂ ਗਤੀਵਿਧੀਆ ਬਾਰੇ ਜਾਣਕਾਰੀ ਦਿੱਤੀ। ਸ੍ਰੀ ਧੁੰਨਾ ਨੇ ਦੱਸਿਆ ਕਿ ਡਾ. ਸੰਤੋਖ ਸਿੰਘ ਸੰਧੂ ਵੱਲੋਂ ਗੁਰੂ ਕੇ ਲੰਗਰਾਂ ਲਈ ਇਕ ਕੁਵਿੰਟਲ ਆਟੇ ਦੀ ਸੇਵਾ ਕੀਤੀ ਗਈ ਹੈ ਤੋਂ ਇਲਾਵਾ ਹੋਰ ਸੰਗਤ ਨੇ ਵੀ ਲੰਗਰ ਲਈ ਰਸਦ ਭੇਜੀ ਹੈ । ਉਹਨਾਂ ਡਾ. ਸੰਧੂ ਅਤੇ ਸਮੂਹ ਸੰਗਤ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।

ਇਸ ਸਮੇਂ ਲੈਬਾਰਟਰੀ ਟੈਕਨੀਸ਼ੀਅਨ ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕੈਂਪ ਵਿਚ ਆਏ 160 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਹਨਾਂ ਨੂੰ ਮੌਕੇ ਤੇ ਹੀ ਨਤੀਜਾ ਦਿੱਤਾ ਗਿਆ ਜਿਸ ਵਿਚੋਂ 15 ਮਰੀਜ਼ਾਂ ਨੂੰ ਸ਼ੂਗਰ ਰੋਗ ਪਾਇਆ ਗਿਆ ’ਤੇ ਉਹਨਾਂ ਨੂੰ ਸ਼ੂਗਰ ਕੰਟਰੋਲ ਕਰਨ ਲਈ ਸੁਝਾਅ ਦਿੱਤਾ ਗਿਆ। ਇਸ ਸਮੇਂ ਪ੍ਰਬੰਧਕਾਂ ਵੱਲੋਂ ਡਾ. ਸੰਤੋਖ ਸਿੰਘ ਸੰਧੂ, ਮੈਨੇਜਰ ਜਗਬੀਰ ਸਿੰਘ, ਸੋਨੂੰ ਬਾਬਾ ਅਤੇ ਬਾਬਾ ਸਰੂਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਵਿਨੰਦਨ ਕੁਮਾਰ ਜੈਨ, ਦੀਪਕ ਕੁਮਾਰ ਸੋਨੂੰ, ਡਾ.ਹਰਨੇਕ ਸਿੰਘ ਭੁੱਲਰ, ਸਨੀ ਅਰੋੜਾ, ਮਦਨ ਲਾਲ ਨਰੂਲਾ, ਡਾ. ਗੁਰਤੇਜ ਮਚਾਕੀ, ਭਗਵੰਤ ਸਿੰਘ ਢਿੱਲੋਂ, ਰੂਪ ਸਿੰਘ ਢਿੱਲੋਂ , ਸੰਤੋਖ ਸਿੰਘ ਮੱਕੜ, ਵਿਜੈ ਕੁਮਾਰ ਗੱਖੜ, ਵਿੱਕੀ ਬਾਂਸਲ, ਹਰਬੰਸ ਲਾਲ ਦਾਬੜਾ, ਹਰਮੇਸ਼ ਸਿੰਘ ਮੇਸ਼ਾ, ਸੁਰਿੰਦਰ ਪਾਲ ਸੇਠੀ, ਖੁਸ਼ਵੰਤ ਕੁਮਾਰ ਭੋਲਾ, ਪਰਮਜੀਤ ਪੰਮਾਂ, ਬਾਬਾ ਸਰੂਪ ਸਿੰਘ, ਮਨਜੀਤ ਸਿੰਘ ਧੁੰਨਾ, ਕਰਨ ਬਾਂਸਲ, ਜਸਵਿੰਦਰ ਸਿੰਘ ਸੋਨੂੰ, ਰਾਜਬੀਰ ਬਰਾੜ, ਪਰਮਜੀਤ ਸਿੰਘ ਸੋਨੀ, ਗੁਲਜ਼ਾਰ ਮਦੀਨਾ, ਕਰਮ ਸੰਧੂ , ਪਰਦੀਪ ਚਮਕ, ਜਸਵਿੰਦਰ ਸਿੰਘ ਸੰਧੂ ਅਤੇ ਅਨੂੰ ਨਰੂਲਾ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *