ਦਰਿਆ ਸਤਲੁੱਜ ਦੇ ਕਿਨਾਰਿਆਂ ਨੂੰ ਮਜਬੂਤੀ ਦੇਣ ਲਈ ਇਲਾਕਾ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਧੰਨਵਾਦ

ss1

ਦਰਿਆ ਸਤਲੁੱਜ ਦੇ ਕਿਨਾਰਿਆਂ ਨੂੰ ਮਜਬੂਤੀ ਦੇਣ ਲਈ ਇਲਾਕਾ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਧੰਨਵਾਦ
ਵਿਕਾਸ ਕਾਰਜਾਂ ’ਚ ਰੁਕਾਵਟਾਂ ਪਾਉਣ ਵਾਲਿਆਂ ਨੂੰ ਮਿੱਤਲ ਨੇ ਕੀਤੀ ਤਾੜਨਾ

24-37

ਸ੍ਰੀ ਅਨੰਦਪੁਰ ਸਾਹਿਬ, 23 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਦਰਿਆ ਸਤਲੁੱਜ ਦੇ ਕਿਨਾਰਿਆਂ ਨੂੰ ਮਜਬੂਤ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਮਦਨ ਮੋਹਨ ਮਿੱਤਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਮੋਹਤਵਰਾਂ ਵੱਲੋਂ ਧੰਨਵਾਦ ਕੀਤਾ ਗਿਆ । ਇੱਕਤਰ ਇਲਾਕਾ ਨਿਵਾਸੀਆਂ ਨੇ ਮੌਕੇ ’ਤੇ ਹਾਜਰ ਭਾਜਪਾ ਦੇ ਨੌਜਵਾਨ ਆਗੂ ਐਡਵੋਕੇਟ ਅਰਵਿੰਦ ਮਿੱਤਲ ਨੇ ਭਰੋਸਾ ਦਵਾਇਆ ਕਿ ਮਦਨ ਮੋਹਨ ਮਿੱਤਲ ਦੀ ਅਗਵਾਈ ਹਲਕੇ ਦੇ ਆਰੰਭ ਕੀਤੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ । ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਧਿਆਨ ਲਿਆਂਦਾ ਕਿ ਹਲਕੇ ਦੇ ਕੁਝ ਕੁ ਲੋਕਾਂ ਵੱਲੋਂ ਦਰਿਆ ਸਤਲੁੱਜ ਦੇ ਕਿਨਾਰਿਆਂ ਨੂੰ ਮਜਬੂਤੀ ਦੇਣ ਦੇ ਚੱਲ ਰਹੇ ਕਾਰਜਾਂ ’ਚ ਆਪਣੇ ਨਿੱਜੀ ਮੁਫਾਦਾਂ ਕਾਰਨ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ੍ਰੀ ਮਿੱਤਲ ਵੱਲੋਂ ਸਤਲੁੱਜ ਦੇ ਹੜ੍ਹਾਂ ਤੋਂ ਇਲਾਕਾ ਨਿਵਾਸੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਢਾਹ ਲਗਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਜਿਸ ’ਤੇ ਐਡਵੋਕੇਟ ਮਿੱਤਲ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹ ਕਿਸੇ ਨੂੰ ਵੀ ਹਲਕੇ ਦੇ ਵਿਕਾਸ ਕਾਰਜਾਂ ਰੁਕਾਵਟਾਂ ਨਹੀਂ ਬਣਨ ਦੇਣਗੇ । ਇਸ ਮੌਕੇ ਸ. ਗੁਰਬਚਨ ਸਿੰਘ ਲੋਦੀਪੁਰ ਸੰਮਤੀ ਮੈਂਬਰ, ਪ੍ਰਧਾਨ ਸ. ਸ਼ੇਰ ਸਿੰਘ, ਧਿਆਨ ਸਿੰਘ, ਪੰਚ ਜੋਗਿੰਦਰ ਸਿੰਘ, ਜਰਨੈਲ ਸਿੰਘ, ਗੁਲਜਾਰ ਸਿੰਘ, ਜੁਝਾਰ ਸਿੰਘ, ਰਤਨ ਸਿੰਘ, ਪਰਮ ਰਾਮ, ਸੋਹਨ ਸਿੰਘ, ਸਰੂਪ ਸਿੰਘ, ਪਰਮਜੀਤ ਸਿੰਘ ਰੋਸ਼ਨ ਸਿੰਘ, ਜਸਵੰਤ ਸਿੰਘ, ਨਿਰੰਜਣ ਸਿੰਘ, ਸੁੱਚਾ ਸਿੰਘ, ਭਜਨ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ, ਹਰਦਿਆਲ ਸਿੰਘ, ਬਲਬੀਰ ਸਿੰਘ, ਹਰੀ ਸਿੰਘ, ਗੁਰਨਾਮ ਸਿੰਘ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *