ਮਿਡ-ਡੇ-ਮੀਲ ਦਫਤਰੀ ਮੁਲਾਜ਼ਮ ਤੇ ਕੁੱਕ ਵਰਕਰ ਯੂਨੀਅਨ ਵਲੋਂ ਅਨੋਖੇ ਢੰਗ ਨਾਲ ਕੀਤਾ ਜਾ ਰਿਹਾ ਹੈ ਰੋਸ

ss1

ਮਿਡ-ਡੇ-ਮੀਲ ਦਫਤਰੀ ਮੁਲਾਜ਼ਮ ਤੇ ਕੁੱਕ ਵਰਕਰ ਯੂਨੀਅਨ ਵਲੋਂ ਅਨੋਖੇ ਢੰਗ ਨਾਲ ਕੀਤਾ ਜਾ ਰਿਹਾ ਹੈ ਰੋਸ

24-36 (3)

ਬਾਘਾ ਪੁਰਾਣਾ,23 ਜੁਲਾਈ (ਕੁਲਦੀਪ ਘੋਲੀਆ/ ਸਭਾਜੀਤ ਪੱਪੂ ): ਮਿਡ-ਡੇ-ਮੀਲ ਦਫਤਰੀ ਮੁਲਾਜਮਾਂ ਤੇ ਕੁੱਕ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੁੱਧ ਚ ਸੂਬਾ ਪ੍ਰਧਾਨ ਅਤੇ ਪ੍ਰੈਸ ਸਕੱਤਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਖਿਲਾਫ ਅਪਣੀਆਂ ਮੰਗਾਂ ਸਰਕਾਰ ਤੱਕ ਪਹੁਚਾਉਣ ਲਈ ਅਨੋਖਾ ਢੰਗ ਅਪਣਾਇਆ ਜਾ ਰਿਹਾ ਹੈ।ਜੱਥੇਬੰਦੀ ਵਲੋ ਪੋਸਟਰ ਛਿਪਵਾ ਕਿ ਗੱਡੀਆ ਤੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸ਼ੋਸਲ ਮੀਡੀਆ ਤੇ ਵੀ ਰੋਜਾਨਾ ਮੰਗਾ ਸਬੰਧੀ ਅਤੇ ਸਰਕਾਰ ਵਲੋ ਹੋ ਰਹੇ ਧੱਕੇ ਸਬੰਧੀ ਵੱਖ ਵੱਖ ਕਾਰਟੂਨ ਅਤੇ ਪਾਵਰ ਪਵਾਂਇਟ ਪ੍ਰੈਸੇਂਟੇਸ਼ਨ ਬਣਾ ਕਿ ਸ਼ੋਸ਼ਲ ਮੀਡੀਆ ਤੇ ਪਾਏ ਜਾ ਰਹੇ ਹਨ ਤਾਂ ਜੋ ਹਰੇਕ ਵਰਗ ਤੱਕ ਅਪਣੀ ਆਵਾਜ ਪਹੁੰਚਾਈ ਜਾ ਸਕੇ।ਜਿਲਾ੍ਹ ਪ੍ਰਧਾਨ ਵਲੋਂ ਮੰਗ ਕੀਤੀ ਜਦੋ ਤੱਕ ਸਰਕਾਰ ਸਾਡੀਆਂ ਮੰਗਾ ਨਹੀ ਮੰਨ ਲੈਂਦੀ ਸਰਕਾਰ ਖਿਲ਼ਾਫ ਇਹ ਸੰਘਰਸ਼ ਇਸੇ ਤਰਾਂ ਹੀ ਜਾਰੀ ਰਹੇਗਾ।ਉਹਨਾਂ ਨੇ ਮੰਗ ਕੀਤੀ ਕਿ ਦਫਤਰੀ ਮੁਲਾਜਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਕੁੱਕ ਵਰਕਰਾ ਨੂੰ ਘਟੋ ਘੱਟ ਉਜਰਤ ਕਾਨੂੰਨ ਤਹਿਤ ਬਣਦੀ ਅਦਾਇਗੀ ਕੀਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *