ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤੋਂ ਪੰਜਾਬ ਵਾਸੀ ਖੁਸ਼

ss1

ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤੋਂ ਪੰਜਾਬ ਵਾਸੀ ਖੁਸ਼

6-9 (2)

ਅਮਰਕੋਟ, 6 ਮਈ (ਬਲਜੀਤ ਸਿੰਘ ਅਮਰਕੋਟ): ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਨਾਲ ਪੰਜਾਬ ਦੇ ਲੋਕ ਬਹੁੱਤ ਖੁਸ਼ ਹਨ ਅਤੇ ਪੰਜਾਬ ਸਰਕਾਰ ਦੀ ਇਸ ਸਕੀਮ ਦੀ ਕਾਫੀ ਸਲਾਗਾ ਕਰ ਰਹੇ ਹਨ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਮੁੱਖ ਸੇਵਾਦਾਰ ਸ੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ਼ ਬਾਬਾ ਸੱਜਨ ਸਿੰਘ ਪਿੰਡ ਵਾੜਾ ਸ਼ੇਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਸੁਰੂ ਕੀਤੀ ਹੈ ਇਸ ਤਰੀਕੇ ਨਾਲ ਅੰਮ੍ਰਿਤਸਰ ਤੋ ਪਟਨਾ ਸਾਹਿਬ ਨੂੰ ਵੀ ਸ਼ਪੈਸ਼ਲ ਰੇਲ ਚਲਾਣੀ ਚਾਹੀਦੀ ਹੈ ਤਾ ਜੋ ਲੋਕ ਇਨ੍ਹਾ ਗੁਰੂ ਧਾਮਾ ਦੇ ਵੀ ਦਰਸ਼ਨ ਕਰ ਸਕਣ। ਉਨ੍ਹਾ ਕਿਹਾ ਕਿ ਜੋ ਰੇਲ ਅੰਮ੍ਰਿਤਸਰ ਤੋ ਪਟਨਾ ਸਾਹਿਬ ਨੂੰ ਚਲਦੀ ਹੈ ਉਸ ਵਿਚ ਸ਼ਰਦਾਲੂਆ ਨੂੰ ਕਈ ਮੁਸ਼ਕਲਾ ਦਾ ਸਾਮਣਾ ਕਰਨਾ ਪੈਦਾ ਹੈ। ਬਾਬਾ ਸੱਜਨ ਸਿੰਘ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਸੁਰੂ ਕੀਤੇ ਜਾਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਸਰਕਾਰ ਤੋ ਮੰਗ ਕੀਤੀ ਹੈ। ਇਸ ਸਕੀਮ ਤਹਿਤ ਇਕ ਰੇਲ ਪਟਨਾ ਸਾਹਿਬ ਨੂੰ ਵੀ ਚਾਲੂ ਕੀਤੀ ਜਾਵੇ ਤਾ ਜੋ ਪੰਜਾਬ ਦੇ ਸ਼ਰਦਾਲੂ ਇਨ੍ਹਾ ਗੁਰੁ ਧਾਮਾ ਦੇ ਦਰਸ਼ਨ ਕਰ ਸਕਣ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਪ੍ਰਧਾਨ ਮੈਜਰ ਸਿੰਘ ਆਦ ਹਾਜਰ ਸਨ।

print
Share Button
Print Friendly, PDF & Email