ਡੀਏਵੀ ਸਕੂਲ ਵਿਖੇ ਅਧਿਆਪਕਾਂ ਲਈ ਦੋ ਦਿਨਾ ਕੈਪਿਸਟ ਬਿਲਡਿੰਗ ਪ੍ਰੋਗਰਾਮ ਭਲਕੇ

ss1

ਡੀਏਵੀ ਸਕੂਲ ਵਿਖੇ ਅਧਿਆਪਕਾਂ ਲਈ ਦੋ ਦਿਨਾ ਕੈਪਿਸਟ ਬਿਲਡਿੰਗ ਪ੍ਰੋਗਰਾਮ ਭਲਕੇ

ਮਲੋਟ, 23 ਜੁਲਾਈ (ਆਰਤੀ ਕਮਲ) : ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸੀ.ਬੀ.ਐਸ. ਈ ਨਵੀਂ ਦਿੱਲੀ ਵੱਲੋਂ ਅਧਿਆਪਕਾਂ ਲਈ ਦੋ ਦਿਨਾ ਲਿਆਕਤ ਵਧਾਊ ਕਾਰਜਸ਼ਾਲਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ। ਕਾਰਜਸ਼ਾਲਾ ਦੇ ਬਾਰੇ ਸਕੂਲ ਦੇ ਪ੍ਰਿੰਸੀਪਲ ਜੀ.ਸੀ.ਸ਼ਰਮਾ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਵਿਖੇ ਪੰਚਕੁਲਾ ਰੀਜਨ ਵਿਚ ਪੜ੍ਹਣ ਵਾਲੇ ਸੀ.ਬੀ.ਐਸ.ਈ ਅਹੁਦਿਆਂ ਦੇ ਕੋ ਸਕੋਲਾਸਿਟਕ ਖੇਤਰ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਇਸ ਕਾਰਜਸ਼ਾਲਾ ਵਿਚ ਸੀ.ਬੀ.ਐਸ.ਈ ਨਵੀਂ ਦਿੱਲੀ ਵੱਲੋਂ ਰਿਸੋਰਸ ਪਰਸਨ ਸ਼ਿਰਕਤ ਕਰਨਗੇ। ਜਿਨ੍ਹਾਂ ਵੱਲੋਂ ਪ੍ਰੋਗਰਾਮ ਦੀ ਪੂਰੀ ਰੂਪ-ਰੇਖਾ ਉਲੀਕੀ ਜਾਵੇਗੀ। ਪ੍ਰਿੰ:ਜੀ.ਸੀ ਸ਼ਰਮਾ ਨੇ ਦੱਸਿਆ ਕਿ ਮਲੋਟ ਇਲਾਕੇ ’ਤੇ ਭਰੋਸਾ ਕਰਦੇ ਹੋਏ ਸੀ.ਬੀ.ਐਸ.ਈ ਨਵੀਂ ਦਿੱਲੀ ਨੇ ਡੀ.ਏ.ਵੀ ਸਕੂਲ ਨੂੰ ਇਹ ਜਿੰਮ੍ਹੇਵਾਰੀ ਸੌਂਪੀ ਹੈ। ਦੋ ਦਿਨ ਚਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਬੱਚਿਆਂ ਦੇ ਭਵਿੱਖ ਬਾਰੇ ਵਿਚਾਰ ਚਰਚਾ ਹੋਵੇਗੀ ਤਾਂ ਜੋ ਅੱਗੇ ਇਸ ਸਕੂਲ ਵਿਚ ਆਉਣ ਵਾਲੇ ਬੱਚੇ ਆਏ ਦਿਨ ਨਵੀਆਂ ਬੁਲੰਦੀਆਂ ਛੂਹ ਸਕਣ ਅਤੇ ਆਪਣਾ ਮਾਤਾ-ਪਿਤਾ ਦਾ ਨਾਂਮ ਰੌਸ਼ਨ ਕਰ ਸਕਣ। ਇਹ ਪ੍ਰੋਗਰਾਮ ਪ੍ਰਿੰ: ਜੀ.ਸੀ.ਸ਼ਰਮਾ ਦੀ ਦਿਸ਼ਾ ਨਿਰਦੇਸ਼ਾਂ ’ਤੇ ਮੁੱਖ ਅਧਿਆਪਕਾ ਅਮਰਜੀਤ ਕੌਰ ਮੱਕੜ ਦੀ ਅਗਵਾਈ ਵਿਚ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *