ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਸਿਲਸਿ਼ਲਾ ਬੇਝਿਜਕ ਜਾਰੀ

ss1

ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਸਿਲਸਿ਼ਲਾ ਬੇਝਿਜਕ ਜਾਰੀ

6-9 (1)

ਅਮਰਕੋਟ, 6 ਮਈ (ਬਲਜੀਤ ਸਿੰਘ ਅਮਰਕੋਟ): ਭਾਵੇ ਕਿ ਸਰਕਾਰ ਅਤੇ ਹੋਰ ਜਥੇਬੰਦੀਆ ਵੱਲੋ ਵਾਤਾਵਰਣ ਦੀ ਸ਼ੁੱਧਤਾ ਲਈ ਵਾਤਾਵਰਣ ਦਿਵਸ ਮਨਾ ਕੇ ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾਂਦੇ ਹਨ। ਪਰ ਦੂਜੇ ਪਾਸੇ ਕਣਕ ਦੇ ਨਾੜ ਨੂੰ ਸਾੜ ਕੇ ਸ਼ਰੇਆਮ ਵਾਤਾਵਰਣ ਪ੍ਰਦੂਸ਼ਿਤ ਕੀਤਾ ਤਾ ਜਾ ਹੀ ਰਿਹਾ ਹੈ ਅਤੇ ਦੂਜੇ ਪਾਸੇ ਇਸ ਅੱਗ ਦੀ ਲਪੈਟ ਵਿੱਚ ਆਉਣ ਕਾਰਨ ਸੜਕਾ ਤੇ ਲੱਗੇ  ਸਰਕਾਰੀ ਰੁੱਖ ਵੀ ਸੜਕੇ ਸਵਾਹ ਹੋ ਰਹੇ ਹਨ। ਪਰ ਹੈਰਾਨੀ ਵਾਲੀ ਗੱਲ ਤਾ ਇਹ ਹੈ ਕਿ ਜਿਲ੍ਹਾ ਪ੍ਰਸਾਸ਼ਨ ਇਹ ਸਬ ਕੁੱਝ ਆਪਣੀ ਅੱਖੀ ਦੇਖ ਕੇ ਵੀ ਬੇਵਸ ਹੋਕੇ ਤਮਾਸ਼ਾ ਵੇਖ ਰਿਹਾ। ਇਸ ਸਬੰਧੀ ਜਦੋ ਵਾਤਾਵਰਨ ਪ੍ਰੇਮੀ ਅਮਰਜੀਤ ਸਿੰਘ, ਦਲਬੀਰ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵਲੋ ਭਾਵੇ ਕਿਨਾੜ ਸਾੜਨ ਤੇ ਸਖਤੀ ਨਾਲ ਰੋਕ ਲਗਾਈ ਗਈ ਹੈ, ਪਰ ਇਹ ਸਖਤੀ ਮਜੂਦਾ ਅਕਾਲੀ ਭਾਜਪਾ ਸਰਕਾਰ ਦੇ ਵਰਕਰਾ ਨੂੰ ਛੱਡ ਕੇ ਵਿਰੋਧੀ ਪਾਰਟੀਆ ਤੇ ਹੀ ਲਾਗੂ ਹੈ ਕਿਉਂ ਕਿ ਸਰਕਾਰੀ ਹੁਕਮਾ ਨੂੰ ਟਿੱਚ ਸਮਝਦੇ ਹੋਏ ਸ਼ਰੇਆਮ ਨਾੜ ਨੂੰ ਅੱਗ ਲਗਾ ਰਹੇ ਹਨ। ਸਮਾਜ ਸੇਵੀਆ ਨੇ ਮੰਗ ਕੀਤੀ ਕਿ ਜੋ ਲੋਕ ਨਾੜ ਸਾੜ ਕੇ ਪੌਦਿਆ ਨੂੰ ਸਾੜ ਰਹੇ ਹਨ ਉਨ੍ਹਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *