ਸੜਕ ਹਾਦਸੇ ਵਿੱਚ ਅਧਿਆਪਕਾ ਗੰਭੀਰ ਜਖਮੀ

ss1

ਸੜਕ ਹਾਦਸੇ ਵਿੱਚ ਅਧਿਆਪਕਾ ਗੰਭੀਰ ਜਖਮੀ

ਮੁੱਲਾਂਪੁਰ ਦਾਖਾ, 6 ਮਈ (ਮਲਕੀਤ ਸਿੰਘ) ਅੱਜ ਸਿਖਰ ਦੁਪਾਹਿਰੇ ਲੁਧਿਆਣਾ-ਫਿਰੋਜਪੁਰ ਰੋਡ ਤੇ ਪੈਟਰੋਲ ਪੰਪ ਲਾਗੇ ਇੱਕ ਤੇਜ ਰਫਤਾਰ ਕਾਰ ਨੇ ਮੋਪਿਡ ਸਵਾਰ ਅਧਿਆਪਕਾ ਨੂੰ ਟੱਕਰ ਮਾਰ ਦਿੱਤੀ ਜਿਸਦੇ ਸਿਟੇ ਵਜੋਂ ਅਧਿਆਪਕਾ ਗੰਭੀਰ ਜਖਮੀ ਹੋ ਗਈ ਹੈ। ਟੱਕਰ ਮਾਰ ਉਪਰੰਤ ਕਾਰ ਚਾਲਕ ਬੜੀ ਲਾਪ੍ਰਵਾਹੀ ਨਾਲ ਭਜਾ ਕੇ ਲੈ ਗਿਆ ਲੋਕਾਂ ਦੀ ਮੱੱਦਦ ਨਾਲ ਮਸਾਂ ਹੀ ਕਾਬੂ ਆਇਆ।
ਜਾਣਕਾਰੀ ਮੁਤਾਬਿਕ ਪਰਵੀਨ ਕੁਮਾਰੀ ਪਤਨੀ ਸੁਮਨ ਵਾਸੀ ਹਰਨੇਕ ਨਗਰ ਮੰਡੀ ਮੁੱਲਾਂਪੁਰ ਜੋ ਪੇਸ਼ੇਵਾਰ ਸਰਕਾਰੀ ਕੰਨਿਆ ਹਾਈ ਸਕੂਲ ਦਾਖਾ ਦੀ ਮੈਥ ਦੀ ਟੀਚਰ ਹੈ। ਉਹ ਰੋਜ਼ਾਨਾਂ ਦੀ ਤਰਾਂ ਆਪਣੀ ਸਕੂਟਰੀ ਪੀ ਬੀ 10 ਐਫ ਕਿਓ 7379 ਤੇ ਸਵਾਰ ਹੋ ਕੇ ਡਿਊਟੀ ਉਪਰੰਤ ਵਾਪਸ ਆਪਣੇ ਘਰ ਆ ਰਹੀ ਸੀ। ਜਦ ਉਹ ਹਰਨੇਕ ਨਗਰ ਨੂੰ ਮੁੜਨ ਲੱਗੀ ਤਾਂ ਲੁਧਿਆਣਾ ਦੀ ਤਰਫੋਂ ਆ ਰਹੀ ਤੇਜ ਰਫਤਾਰ ਏ ਸਟਾਰ ਕਾਰ ਜਿਸਦਾ ਨੰਬਰ ਪੀ ਬੀ 48 ਸੀ 0456 ਜਿਸਨੂੰ ਰਮੇਸ ਕੁਮਾਰ ਪੁੱਤਰ ਭੀਮ ਸੈਨ ਵਾਸੀ ਸਮਾਧ ਭਾਈ ਕਾ ਥਾਣਾ ਬਾਘਾ ਪੁਰਾਣਾ (ਮੋਗਾ) ਚਲਾ ਰਿਹਾ ਸੀ ਲਿਆ ਕੇ ਮੈਡਮ ਦੇ ਵਿੱਚ ਮਾਰੀ ਜਿਸਦੇ ਸਿੱਟੇ ਵਜੋਂ ਅਧਿਆਪਕਾ ਨੂੰ ਸੜਕ ਨਾਲੋਂ ਉੱਚੀ ਵਗਾਹ ਮਾਰਿਆ। ਅੱਖੀ ਦੇਖਣ ਵਾਲਿਆ ਮੁਤਾਬਿਕ ਕਾਰ ਚਾਲਕ ਨੇ ਘਬਰਾਹਟ ਵਿੱਚ ਆ ਕੇ ਅਧਿਆਪਕਾ ਦੇ ਉੱਪਰ ਦੀ ਕਾਰ ਲੰਘਾ ਦਿੱਤੀ। ਜਿਸਨੂੰ ਲਹੂ-ਲੁਹਾਣ ਹੋਈ ਅਧਿਆਪਕਾ ਨੂੰ ਡੀਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਉਸਦੀ ਖੱਬੀ ਬਾਹ ਬੁਰੀ ਤਰਾ ਫਿਕਚਰ ਹੋ ਗਈ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆ। ਥਾਣਾ ਦਾਖਾ ਦੀ ਪੁਲਿਸ ਨੇ ਗੱਡੀ ਸਮੇਤ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *