ਹਲਕਾ ਭਦੌੜ ਦੀਆਂ ਪੰਚਾਇਤਾਂ ਨੂੰ ਬਾਦਲ ਦੇਣਗੇ ਗਰਾਂਟਾ ਦੇ ਗੱਫੇ – ਗੁਰੂ

ss1

ਹਲਕਾ ਭਦੌੜ ਦੀਆਂ ਪੰਚਾਇਤਾਂ ਨੂੰ ਬਾਦਲ ਦੇਣਗੇ ਗਰਾਂਟਾ ਦੇ ਗੱਫੇ – ਗੁਰੂ

24-13 (2)
ਭਦੌੜ 23 ਜੁਲਾਈ (ਵਿਕਰਾਂਤ ਬਾਂਸਲ) 27-28-29 ਜੁਲਾਈ ਨੂੰ ਹਲਕਾ ਭਦੌੜ ਦੇ ਸੰਗਤ ਦਰਸ਼ਨ ਮੌਕੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕੇ ਦੀਆਂ ਪੰਚਾਇਤਾਂ ਨੂੰ ਗਰਾਂਟਾ ਦੇ ਗੱਫੇ ਦੇਣਗੇ ਤਾਂ ਕਿ ਹਲਕੇ ਦਾ ਵਿਕਾਸ ਹੋਰ ਗਤੀ ਫੜ੍ਹ ਸਕੇ। ਇਸ ਪ੍ਰਗਟਾਵਾ ਸੰਗਤ ਦਰਸ਼ਨ ਪ੍ਰੋਗਰਾਮ ਦਾ ਜਾਇਜਾ ਲੈਣ ਪੁੱਜੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਸ੍ਰ: ਗੁਰੂ ਨੇ ਦੱਸਿਆ ਕਿ ਜਿੱਥੇ ਗ੍ਰਾਂਟਾ ਨਾਂਲ ਰਹਿੰਦੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣਗੇ ਉੱਥੇ ਸ੍ਰ: ਬਾਦਲ ਅੱਗੇ ਹਲਕੇ ਦੀ ਬਿਹਤਰੀ ਲਈ ਹੋਰ ਮੰਗਾਂ ਵੀ ਰੱਖੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਮੌਕੇ ਮੁੱਖਮੰਤਰੀ ਬਾਦਲ ਵੱਲੋਂ ਲੋਕ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾ ਚੇਅਰਮੈਨ ਮਾਰਕਿਟ ਕਮੇਟੀ, ਅਰੁਣ ਕੁਮਾਰ ਸਿੰਗਲਾ ਸਾਬਕਾ ਵਾਇਸ ਚੇਅਰਮੈਨ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਗਰਗ, ਸਰਕਲ ਪ੍ਰਧਾਨ ਕਰਮਜੀਤ ਸਿੰਘ ਨੀਟਾ ਜੰਗੀਆਣਾ, ਗੁਰਮੀਤ ਸਿੱਖ, ਬਲਜਿੰਦਰ ਨੂਰਾ, ਬਲਵਿੰਦਰ ਕੋਚਾ, ਡਾ. ਹਰਦੀਪ ਤਲਵਾੜ, ਸੁਖਦੇਵ ਸਿੰਘ ਜੈਦ, ਕੌਂਸਲਰ ਵਕੀਲ ਸਿੰਘ, ਲੇਖਾਕਾਰ ਸੁਰਿੰਦਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *