ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ- ਮੋਹੀ

ss1

ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ- ਮੋਹੀ
’ਜਾਗੋ ਪੰਜਾਬ ਲਹਿਰ’ ਮੁਹਿੰਮ ਤਹਿਤ ਪਿੰਡ ਪਮਾਲ ਦੇ ਲੋਕਾਂ ਨੂੰ ਕੀਤਾ ਜਾਗਰੂਕ

6-7
ਮੁੱਲਾਂਪੁਰ ਦਾਖਾ, 6 ਮਈ (ਮਲਕੀਤ ਸਿੰਘ) ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਕੱਤ ਸ਼ਬਦਾ ਦਾ ਪ੍ਰਗਟਾਵਾ ਕਾਂਗਰਸੀ ਡੈਲੀਗੇਟ ਆਨੰਦਸਰੂਪ ਸਿੰਘ ਮੋਹੀ ਨੇ ਪਿੰਡ ਪਮਾਲ ਵਿੱਖੇ ਲੋਕਾਂ ਦੇ ਭਾਰੀ ਇਕੱਠ ਨੂੰ ਕਾਂਗਰਸ ਵਲੋਂ ਚਲਾਈ ਜਾਗੋ ਪੰਜਾਬ ਲਹਿਰ ਮੁਹਿੰਮ ਦੀ ਜਾਣਕਾਰੀ ਮੌਕੇ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਸੈਕਟਰੀ ਵਿਜੇ ਅਗਨੀਹੋਤਰੀ ਨੇ ਕਿਹਾ ਕਿ ਅੱਜ ਕੇਂਦਰ ਅਤੇ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁਖੀ ਹੈ, ਕਿਉਕਿ ਅੱਜ ਜਿੱਥੇ ਪੰਜਾਬ ਦਾ ਹਰ ਨੌਜਵਾਨ ਬੇਰੁਜਗਾਰੀ ਦੀ ਮਾਰ ਝੱਲ ਰਿਹਾ ਹੈ, ਉਥੇ ਪੰਜਾਬ ਅੰਦਰ ਵੱਗ ਰਹੇ ਨਸ਼ੇ ਦੇ ਦਰਿਆ ਨੇ ਨੌਜਵਾਨ ਪੀੜੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ । ਅਗਨੀਹੋਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਵੇਲੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਅਤੇ ਉਸਦੀ ਅਦਾਇਗੀ ਲੈਣ ਵਿੱਚ ਕੋਈ ਪਰੇਸ਼ਾਨੀ ਨਹੀ ਸੀ ਆਉਦੀ ਅਤੇ ਅੱਜ ਦੇ ਸਮੇਂ ਵਿੱਚ ਪਹਿਲਾਂ ਤਾਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕਈ ਕਈ ਰਾਤਾਂ ਮੰਡੀਆਂ ਵਿੱਚ ਗੁਜਰਨੀਆਂ ਪੈਂਦੀਆਂ ਹਨ ਉਥੇ ਆਪਣੀ ਵੇਚੀ ਫਸਲ ਦੀ ਅਦਾਇਗੀ ਲੈਣ ਲਈ ਵੀ ਲੰਬਾ ਸਮਾਂ ਧੱਕੇ ਖਾਣੇ ਪੈ ਰਹੇ ਹਨ । ਇਸ ਮੌਕੇ ਸਾਬਕਾ ਸਰਪੰਚ ਕੈਪਟਨ ਅਮਰਜੀਤ ਸਿੰਘ, ਸਾਬਕਾ ਪੰਚ ਜਗਦੀਸ਼ ਸਿੰਘ ਜੱਗੀ,ਬਲਬੀਰ ਸਿੰਘ, ਕਰਨੈਲ ਸਿੰਘ, ਗੁਰਸੇਵਕ ਸਿੰਘ, ਚਰਨਜੀਤ ਸਿੰਘ, ਰਣਜੀਤ ਸਿੰਘ, ਸੁਖਵੰਤ ਸਿੰਘ, ਖੁਸ਼ਪਾਲ ਸਿੰਘ (ਪੁੱਪੂ), ਪਿਆਰਾ ਸਿੰਘ (ਦੋਨੋ ਪੰਚ) ਅਤੇ ਮਲਕੀਤ ਸਿੰਘ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *