ਮਲੋਟ ਇਲਾਕੇ ਦੇ ਖਿਡਾਰੀਆਂ ‘ਚ ਖੇਡ ਸਟੇਡੀਅਮ ਬਣਾਉਣ ਤੇ ਰੋਕ ਲੱਗਣ ਕਾਰਨ ਨਿਰਾਸ਼ਾ

ss1

ਮਲੋਟ ਇਲਾਕੇ ਦੇ ਖਿਡਾਰੀਆਂ ‘ਚ ਖੇਡ ਸਟੇਡੀਅਮ ਬਣਾਉਣ ਤੇ ਰੋਕ ਲੱਗਣ ਕਾਰਨ ਨਿਰਾਸ਼ਾ

23-43 (3)
ਮਲੋਟ, 22 ਜੁਲਾਈ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਮਲੋਟ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਬਣਾਉਣ ਨਾਲ ਖਿਡਾਰੀਆਂ ਅੰਦਰ ਆਈ ਖੁਸ਼ੀ ਦੀ ਲਹਿਰ ਉਸ ਸਮੇਂ ਫਿੱਕੀ ਪੈ ਗਈ ਜਦ ਬੀਤੇ ਦਿਨ ਮਾਣਯੋਗ ਅਦਾਲਤ ਤੋਂ ਸਟੇਡੀਅਮ ਦੇ ਨਿਰਮਾਣ ਤੇ ਰੋਕ ਲਗਾ ਦਿੱਤੀ ਗਈ। ਲੰਬੇ ਸਮੇਂ ਤੋਂ ਮਲੋਟ ਵਿਖੇ ਹੈਂਡਬਾਲ ਵਿੰਗ ਦੀਆਂ ਸੇਵਾਵਾਂ ਦੇ ਰਹੇ ਕੋਚ ਕਵਲਜੀਤ ਸਿੰਘ, ਕੋਚ ਬਲਕਾਰ ਸਿੰਘ, ਕੋਚ ਰਵਿੰਦਰ ਸਿੰਘ ਰਵੀ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਗੁੁਰਅਵਨੀਤ ਸਿੰਘ, ਅਮਨਦੀਪ ਸਿੰਘ, ਰਜਿੰਦਰ ਸਿੰਘ, ਆਰੀਅਨ ਸ਼ਾਸਤਰੀ, ਹੇਮਾਸ਼ੂ ਦੇਵਗੰਨ, ਸੰਦੀਪ ਸਿੰਘ, ਪ੍ਰਥਮ, ਅਭੈ, ਜਗਦੀਸ਼ ਸਿੰਘ ਅਤੇ ਗੌਰਵ ਕੁਮਾਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਤਹਿ ਦਿਲੋਂ ਧੰਨਵਾਦੀ ਹਨ ਜੋ ਉਹਨਾਂ ਨੇ ਨੌਜਵਾਨਾਂ ਦੀ ਚਿਰਾਂ ਤੋਂ ਲਟਕਦੀ ਇਹ ਮੰਗ ਪੂਰੀ ਕੀਤੀ ਪਰ ਹੁਣ ਕੁਝ ਲੋਕਾਂ ਵੱਲੋਂ ਵਿਰੋਧ ਕਰਦਿਆਂ ਜੋ ਅਦਾਲਤ ਰਾਹੀਂ ਸਟੇਅ ਲਿਆ ਗਿਆ ਹੈ ਉਸ ਨਾਲ ਖੇਡ ਪ੍ਰੇਮੀਆਂ ਵਿਚ ਕਾਫੀ ਰੋਸ ਹੈ ਅਤੇ ਅਜਿਹੇ ਲੋਕਾਂ ਨੂੰ ਖੇਡਾਂ ਦੇ ਅਜਿਹੇ ਵਿਰੋਧ ਬੰਦ ਕਰਨੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਇਸ ਸਟੇਡੀਅਮ ਨਾਲ ਨੌਜਵਾਨ ਨਸ਼ਿਆਂ ਤੋਂ ਬੱਚ ਕੇ ਰਹਿਣਗੇੇ ਅਤੇ ਖੇਡਾਂ ਵਿੱਚ ਅਹਿਮ ਪ੍ਰਾਪਤੀਆਂ ਕਰ ਸਕਣਗੇ। ਉਹਨਾਂ ਦੱਸਿਆ ਕਿ ਜਿਸ ਤਰਾਂ ਹੈਂਡਬਾਲ ਅਤੇ ਬਾਸਕਟਬਾਲ ਦੇ ਪੰਜਾਬ ਪੱਧਰ ਦੇ ਟੂਰਨਾਮੈਂਟ ਮਲੋਟ ਵਿਖੇ ਹੋ ਚੁੱਕੇ ਹਨ ਉਸ ਲਈ ਆਉਣ ਵਾਲੇ ਸਮੇਂ ਅੰਦਰ ਵੱਡੇ ਪੱਧਰ ਦੇ ਟੂਰਨਾਮੈਂਟ ਕਰਵਾਉਣ ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਇਸ ਲਈ ਸਟੇਡੀਅਮ ਦੀ ਸਖਤ ਲੋੜ ਹੈ। ਇਸ ਮੌਕੇ ਮੌਜੂਦ ਵੱਡੀ ਗਿਣਤੀ ਖਿਡਾਰੀਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਮਲੋਟ ਵਿਖੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰਦਿਆਂ ਸ਼ੇਖੂ ਪਿੰਡ ਦੀ ਜਮੀਨ ਵਿਚ ਬਣਨ ਵਾਲੇ ਸਟੇਡੀਅਮ ਲਈ ਹਰ ਪਹਿਲ ਕਦਮੀ ਕੀਤੀ ਅਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਵਾ 6 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਦਿਆਂ ਇਸਦਾ ਨੀਂਹ ਪੱਥਰ ਰੱਖਿਆ। ਓਧਰ ਪਿੰਡ ਸ਼ੇਖੂ ਦੇ ਜੋ ਕਿਸਾਨਾਂ ਨੇ ਸਟੇਡੀਅਮ ਨੂੰ ਪਿੰਡ ਦੀ ਜਮੀਨ ਤੇ ਬਣਾਉਣ ਸਬੰਧੀ ਸਟੇਅ ਲਿਆ ਹੈ ਉਹਨਾਂ ਵਿਚੋਂ ਜਸਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਬਾਕੀ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਭਰੋਸੇ ਵਿਚ ਨਹੀ ਲਿਆ ਗਿਆ ਅਤੇ ਇਸ ਜਮੀਨ ਦੀ ਮਾਲਕੀ ਵੀ ਜੁਮਲਾ ਮਾਲਕਾਨਾ ਹੋਣ ਕਾਰਨ ਪੰਚਾਇਤ ਨੂੰ ਇਹ ਜਮੀਨ ਅੱਗੇ ਦੇਣ ਦਾ ਕੋਈ ਅਧਿਕਾਰ ਨਹੀ ਹੈ । ਉਹਨਾਂ ਕਿਹਾ ਕਿ ਜਮੀਨ ਨੂੰ ਖੇਤੀ ਜਮੀਨ ਤੋਂ ਹੋਰ ਕੰਮਾਂ ਲਈ ਵਰਤਨ ਸਬੰਧੀ ਵੀ ਕਾਨੂੰਨਾ ਦੀ ਪੂਰੀ ਤਰਾਂ ਅਣਦੇਖੀ ਕੀਤੀ ਗਈ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *