ਡਰਾਈ ਡੇ ਮਨਾਉਂਦਿਆਂ ਸਿਹਤ ਵਿਭਾਗ ਨੇ ਕਰਵਾਈ ਸਫਾਈ

ss1

ਡਰਾਈ ਡੇ ਮਨਾਉਂਦਿਆਂ ਸਿਹਤ ਵਿਭਾਗ ਨੇ ਕਰਵਾਈ ਸਫਾਈ

23-43 (4)
ਮਲੋਟ, 22 ਜੁਲਾਈ (ਆਰਤੀ ਕਮਲ) : ਡਾਇਰੈਕਟਰ ਸਿਹਤ ਵਿਭਾਗ ਅਤੇ ਪਰਿਵਾਰ ਭਲਾਈ ਕਲੱਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਐਸ.ਐਮ.ਓ ਡਾ: ਸੰਦੀਪ ਗਲਹੋਤਰਾ ਦੀ ਅਗਵਾਈ ’ਚ ਅੱਜ ਡਰਾਈ ਡੇਅ ਮਨਾਉਂਦੇ ਹੋਏ ਹਸਪਤਾਲ ਦੇ ਐਸ.ਆਈ ਡਾ: ਹਰਬੰਸ ਸਿੰਘ ਵੱਲੋਂ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਐਂਟੀ ਲਾਰਵੇ ਸਕੀਮ ਅਧੀਨ ਕੰਮ ਕਰਦੇ ਟੀਮ ਦੇ ਇੰਚਾਰਜ ਡਾ: ਹਰਬੰਸ ਸਿੰਘ ਨੇ ਲੋਕਾਂ ਦੇ ਘਰਾਂ ਵਿਚ ਲੱਗੇ ਕੂਲਰਾਂ ਨੂੰ ਸਾਫ਼ ਕਰਵਾਇਆ ਗਿਆ ਅਤੇ ਹਦਾਇਤ ਦਿੱਤੀ ਗਈ ਕਿ ਹਫ਼ਤੇ ’ਚ ਘੱਟੋ ਘੱਟ ਇੱਕ ਵਾਰ ਆਪਣੇ ਕੂਲਰਾਂ, ਏ. ਸੀ., ਫਰਿਜਾਂ, ਸਟੋਰ ਕੀਤੇ ਹੋਏ ਪਾਣੀ, ਕਬਾੜ ’ਚ ਪਏ ਸਾਮਾਨ ਆਦਿ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *