ਪੰਥਕ ਜਥੇਬੰਦੀਆ ਦੇ ਰੋਹ ਨੂੰ ਦੇਖਦੇ ਹੋਏ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਸਾਥੀਆ ਸਮੇਤ ਰਿਹਾਅ

ss1

ਪੰਥਕ ਜਥੇਬੰਦੀਆ ਦੇ ਰੋਹ ਨੂੰ ਦੇਖਦੇ ਹੋਏ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਸਾਥੀਆ ਸਮੇਤ ਰਿਹਾਅ

23-34
ਬਠਿੰਡਾ, 22 ਜੁਲਾਈ (ਪ.ਪ.): ਅੱਜ ਐਸ ਡੀ ਐਮ ਕੋਰਟ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਹਰਫੂਲ ਸਿੰਘ ,ਸੁਰਿੰਦਰ ਸਿੰਘ ਨਥਾਣਾ, ਭਾਈ ਮੋਹਤਮ ਸਿੰਘ ਕਲਿਆਣ ਸੁੱਖਾ ਦੇ 107/151 ਕੇਸ ਨੂੰ ਖਾਰਜ ਕਰ ਦਿੱਤਾ ਪ੍ਰੰਤੂ ਇਸ ਮੌਕੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਕੋਰਟ ਚ ਪੇਸ਼ ਨਹੀ ਕੀਤਾ ਜਿਕਰਯੋਗ ਬੇਅਦਬੀ ਦੇ ਵਿਰੋਧ ਚ ਖਾਲਸਾ ਮਾਰਚ ਨੂੰ ਰੋਕਣ ਲਈ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਸਾਥੀਆ ਨੂੰ ਗ੍ਰਿਫਤਾਰ ਕੀਤਾ ਸੀ ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸੱਕਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਅਰਾਈਆ, ਪਰਮਿੰਦਰ ਸਿੰਘ ਬਾਲਿਆਵਲੀ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਦਿਆਲਪੁਰਾ, ਮੇਜਰ ਸਿੰਘ ਮਲੂਕਾ, ਸਰਪੰਚ ਸੁਖਵਿੰਦਰ ਸਿੰਘ ਕਿਲੀ, ਸੀਤਾ ਰਾਮ ਦੀਪਕ ਰਾਮਪੁਰਾ ਫੂਲ, ਮਹਿੰਦਰ ਸਿੰਘ ਖਾਲਸਾ,ਜਗਮੀਤ ਸਿੰਘ ਦਾਨਸਿੰਘ ਵਾਲਾ ਅਤੇ ਸੈਕੜੇ ਵਰਕਰ ਪੰਥਕ ਜਥੇਬੰਦੀਆ ਹਾਜਰ ਸਨ ਪੰਥਕ ਆਗੂਆ ਨੇ ਪ੍ਰਸ਼ਾਸਨ ਨੂੰ ਕਿਹਾ ਭਾਈ ਬਠਿੰਡਾ ਤੇ ਸਾਥੀਆ ਨੂੰ ਰਿਹਾਅ ਕਰੋ ਨਹੀ ਤਾ ਅੱਜ ਤੋ ਅਸੀ ਸੰਘਰਸ਼ ਸੁਰੂ ਕਰਾਗੇ ਤੇ ਜਥੇਬੰਦੀਆ ਦੇ ਆਗੂਆ ਨੇ ਭਾਈ ਬਠਿੰਡਾ ਨੂੰ ਕੋਰਟ ਚ ਪੇਸ ਨਾ ਕਰਨਾ ਸਰਕਾਰ ਵੱਲੋ ਕਾਨੂੰਨ ਦਾ ਮਜਾਕ ਦੱਸਿਆ .ਉਮੀਦ ਹੈ ਕਿ ਦੇਰ ਸ਼ਾਮ ਤੱਕ ਭਾਈ ਬਠਿੰਡਾ ਤੇ ਸਾਥੀ ਕੇਦਰੀ ਜੇਲ ਪਟਿਆਲਾ ਤੋ ਰਿਹਾਅ ਹੋ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *