ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੀ ਨਗਰ ਕੀਤਰਨ ਸਬੰਧੀ ਮੀਟਿੰਗ ਕੀਤੀ

ss1

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੀ ਨਗਰ ਕੀਤਰਨ ਸਬੰਧੀ ਮੀਟਿੰਗ ਕੀਤੀ

23-30

ਬਨੂੜ 22 ਜੁਲਾਈ (ਰਣਜੀਤ ਸਿੰਘ ਰਾਣਾ): ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 28 ਜੁਲਾਈ ਨੂੰ ਸ਼੍ਰੀ ਗੰਗਾ ਨਰਸਰੀ ਜੀਰਕਪੁਰ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਵੱਲੋਂ ਪੰਜੋਖਰਾ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਕੱਢੇ ਜਾ ਰਹੇ ਨਗਰ ਕੀਰਤਨ ਦੇ ਸਬੰਧ ਵਿਚ ਅੱਜ ਸਹਿਰ ਦੇ ਵਾਰਡ ਨੰਬਰ 7 ਵਿਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਐਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋਲਾਕਲਾ, ਗੁਰਦੁਆਰਾ ਸਿੰਘ ਸ਼ਹੀਦਾ ਦੇ ਮੁੱਖੀ ਬਾਬਾ ਦਿਲਬਾਗ ਸਿੰਘ ਬਾਗਾ ਤੇ ਮਾਰਕਿਟ ਕਮੇਟੀ ਬਨੂੜ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ ਨੇ ਵੀ ਸਮੂਲਿਅਤ ਕੀਤੀ। ਇਸ ਮੌਕੇ ਭਾਈ ਮਨਜੀਤ ਸਿੰਘ ਨੇ ਆਈਆ ਹੋਇਆ ਸੰਗਤਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਗਰ ਕੀਰਤਨ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਵੇਰੇ 8 ਵਜੇ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਪੰਜ ਪਿਆਰਿਆ ਦੀ ਹਜੂਰੀ ਵਿਚ ਸ਼ੁਰੂ ਹੋਵੇਗਾ ਤੇ ਪਿੰਡਾ ਵਿਚੋਂ ਹੁੰਦਾ ਹੋਇਆ 2 ਵਜੇ ਬਨੂੜ ਵਿਖੇ ਪੁੱਜੇਗਾ। ਇਥੇ ਨਗਰ ਕੀਰਤਨ ਦਾ 5 ਮਿੰਟ ਦਾ ਠਹਿਰਾਓ ਹੋਵੇਗਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿਚ ਆਈਆਂ ਸੰਗਤਾ ਲਈ ਲਗਾਏ ਲੰਗਰ ਨੂੰ ਛਕਣ ਤੋਂ ਬਾਅਦ ਇਹ ਨਗਰ ਕੀਰਤਨ ਆਪਣੇ ਅਗਲੇ ਪੜਾਵ ਵੱਲ ਰਵਾਨਾ ਹੋ ਜਾਵੇਗਾ ਤੇ ਰਾਤੀ 7 ਵਜੇ ਗੁਰਦੁਆਰਾ ਸ਼ੀਸ ਮਹਿਲ ਕੀਰਤਪੁਰ ਸਹਿਬ ਵਿਖੇ ਜਾ ਕੇ ਸਮਾਪਤੀ ਹੋਵੇਗੀ। ਉਨਾਂ ਵੱਲੋਂ ਚਲਾਈ ਜਾ ਰਹੀ ‘ਗਰੀਨ ਗੰਗਾ ਲਹਿਰ” ਦੇ 25 ਸਾਲ ਪੁਰੇ ਹੋਣ ਦੀ ਖ਼ਸੀ ਵਿਚ ਤੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਅੰਸੱਧੀ ਭਰਪੂਰ (ਦਰੱਖਤ) ਤੇ ਬਹੇੜੇ ਦੇ ਬੀਜ ਸੰਗਤਾ ਨੂੰ ਪ੍ਰਸਾਦਿ ਦੇ ਰੂਪ ਵਿਚ ਦਿੱਤੇ ਜਾਣਗੇ। ਉਨਾਂ ਨੇ ਵੱਧ ਤੋਂ ਵੱਧ ਸੰਗਤਾ ਨੂੰ ਇਸ ਨਗਰ ਕੀਰਤਨ ਵਿਚ ਸਮੂਲਿਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕੌਸਲਰ ਜਸਵੰਤ ਸਿੰਘ ਖਟੜਾ, ਸੁਖਵਿੰਦਰ ਸਿੰਘ, ਸੁਖਜੀਤ ਸਿੰਘ ਲਾਇਲਪੁਰੀਆ, ਤਰਲੋਚਨ ਸਿੰਘ ਵਾਲੀਆ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *