ਭਗਵੰਤ ਮਾਨ ਨੇ ਮੁਆਫ਼ੀ ਮੰਗ ਛੁਡਾਈ ਜਾਨ

ss1

ਭਗਵੰਤ ਮਾਨ ਨੇ ਮੁਆਫ਼ੀ ਮੰਗ ਛੁਡਾਈ ਜਾਨ

ਨਵੀਂ ਦਿੱਲੀ: ਸੰਸਦ ਭਵਨ ਦੀ ਵੀਡੀਓ ਬਣਾਉਣ ਤੇ ਫਿਰ ਉਸ ਨੂੰ ਫੇਸਬੁੱਕ ਉੱਤੇ ਪਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਆਖ਼ਿਰਕਾਰ ਆਪਣੀ ਹਰਕਤ ਉੱਤੇ ਲੋਕ ਸਭਾ ਦੇ ਸਪੀਕਰ ਤੋਂ ਮੁਆਫ਼ੀ ਮੰਗ ਲਈ ਹੈ। ਭਗਵੰਤ ਮਾਨ ਨੂੰ ਅੱਜ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਵੀਡੀਓ ਬਣਾਉਣ ਉੱਤੇ ਤਲਬ ਕੀਤਾ ਸੀ। ਇਸ ਤੋਂ ਬਾਅਦ ਉਹ ਸਪੀਕਰ ਅੱਗੇ ਪੇਸ਼ ਹੋਏ।
ਸੂਤਰਾਂ ਅਨੁਸਾਰ ਲੋਕ ਸਭਾ ਦੇ ਸਪੀਕਰ ਨੇ ਭਗਵੰਤ ਮਾਨ ਦੀ ਇਸ ਹਰਕਤ ਲਈ ਕਾਫ਼ੀ ਝਾੜਝੰਬ ਕੀਤੀ ਹੈ। ਇਸ ਤੋਂ ਬਾਅਦ ਸਪੀਕਰ ਨੇ ਭਗਵੰਤ ਮਾਨ ਨੂੰ ਮੁਆਫ਼ ਕਰ ਦਿੱਤਾ। ਯਾਦ ਰਹੇ ਕਿ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ ਦੇ ਅੰਦਰ ਦੀ ਵੀਡੀਓ ਬਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਇਸ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਸ਼ੇਅਰ ਕਰ ਦਿੱਤਾ।
ਵੀਡੀਓ ਉੱਤੇ ਮੀਡੀਆ ਦੀ ਨਜ਼ਰ ਪੈਣ ਤੋਂ ਬਾਅਦ ਭਗਵੰਤ ਮਾਨ ਵਿਵਾਦ ਵਿੱਚ ਉਲਝ ਗਏ। ਉਂਜ ਭਗਵੰਤ ਮਾਨ ਨੇ ਵੀਰਵਾਰ ਨੂੰ ਮੀਡੀਆ ਨੂੰ ਆਖਿਆ ਸੀ ਕਿ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਤੇ ਉਹ ਫਿਰ ਤੋਂ ਵੀਡੀਓ ਬਣਾਉਣਗੇ ਪਰ ਜਿਸ ਤਰੀਕੇ ਨਾਲ ਅੱਜ ਸੰਸਦ ਵਿੱਚ ਪੂਰੇ ਮਾਮਲੇ ਨੂੰ ਲੈ ਕੇ ਹੰਗਾਮਾ ਹੋਇਆ, ਉਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ।
print
Share Button
Print Friendly, PDF & Email

Leave a Reply

Your email address will not be published. Required fields are marked *