ਸਕਾਊਟਸ ਨੇ ਇਮਾਨਦਾਰੀ ਵਿਖਾਕੇ ਮੋਬਾਈਲ ਵਾਪਸ ਕੀਤਾ

ss1

ਸਕਾਊਟਸ ਨੇ ਇਮਾਨਦਾਰੀ ਵਿਖਾਕੇ ਮੋਬਾਈਲ ਵਾਪਸ ਕੀਤਾ

6-4ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ‘ਚ ਸ਼ਾਮਿਲ ਸੇਂਟ ਸੋਲਜ਼ਰ ਰੈਸ਼ਨਲ ਪਬਲਿਕ ਸਕੂਲ ਦੇ ਸਕਾਊਟਸ ਧਰਮਪਾਲ ਪੁੱਤਰ ਗੁਰਸੇਵਕ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਜਦੋਂ ਕੈਂਪ ਲਈ ਆ ਰਹੇ ਸਨ ਤਾਂ ਰਸਤੇ ਵਿਚੋਂ ਉਨ੍ਹਾਂ ਨੂੰ ਇੱਕ ਕੀਮਤੀ ਮੋਬਾਈਲ ਲੱਭਿਆ ਜਿਸਨੂੰ ਉਨਾਂ ਨੇ ਆਪਣੇ ਅਧਿਆਪਕ ਸ਼੍ਰੀ ਪ੍ਰਮੋਦ ਕੁਮਾਰ ਦੀ ਮੱਦਦ ਨਾਲ ਉਸਦੇ ਮਾਲਕ ਮਨਜੀਤ ਸਿੰਘ, ਮਨਜੀਤ ਹੌਂਡਾ ਸਰਵਿਸ ਨੂੰ ਲੱਭਕੇ ਕੈਂਪ ਵਿੱਚ ਬੁਲਾਕੇ ਵਾਪਸ ਕੀਤਾ। ਇਸ ਮੌਕੇ ਸਕਾਊਟਸ ਦੀ ਇਮਾਨਦਾਰੀ ਬਾਰੇ ਕੈਂਪ ਦੇ ਸਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਵੀ ਪ੍ਰੇਰਨਾ ਲੈਣ ਲਈ ਕਿਹਾ ਗਿਆ।
ਗੱਲਬਾਤ ਦੌਰਾਨ ਕੈਂਪ ਦੀ ਟ੍ਰੇਨਿੰਗ ਟੀਮ ਦੇ ਇੰਚਾਰਜ ਬਿਕਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਕਾਊਟਸ ਨੂੰ ਅਸੀਂ ਹਰ ਵੇਲੇ ਇਮਾਨਦਾਰ ਰਹਿਣ ਦਾ ਜੋ ਸਬਕ ਸਿਖਾਉਂਦੇ ਰਹਿੰਦੇ ਹਾਂ ਅੱਜ ਉਸਨੂੰ ਸਾਰਥਕ ਹੋਇਆ ਵੇਖਕੇ ਬੜੀ ਖੁਸ਼ੀ ਹੋਈ। ਓਧਰ ਸੇਂਟ ਸੋਲਜਰ ਸਕੂਲ ਦੇ ਪ੍ਰਿੰਸੀਪਲ ਨੇ ਇਹਨਾਂ ਬੱਚਿਆਂ ਵੱਲੋਂ ਦਿਖਾਈ ਇਮਾਨਦਾਰੀ ਦਾ ਸਿਹਰਾ ਸਕੂਲ ਦੇ ਚੰਗੇ ਸਟਾਫ ਦੇ ਸਿਰ ਬੰਨਦਿਆਂ ਕਿਹਾ ਕਿ ਹਰ ਬੱਚੇ ਨੂੰ ਇਹਨਾਂ ਬੱਚਿਆਂ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਟ੍ਰੇਨਿੰਗ ਟੀਮ ਮੈਂਬਰਾਨ ਚੰਦਰ ਸ਼ੇਖਰ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਮੈਡਮ ਰਣਵੀਰ ਕੌਰ , ਰਮਨਦੀਪ ਕੌਰ ਅਤੇ ਮੈਡਮ ਰੇਣੂ , ਦੂਸਰੇ ਅਧਿਆਪਕਾਂ ਪ੍ਰਮੋਦ ਕੁਮਾਰ, ਦਲੀਪ ਸਿੰਘ ਜਸਵੰਤ ਸਿੰਘ ਕੁਲਦੀਪ ਕੁਮਾਰ, ਬਲਵਿੰਦਰ ਸਿੰਘ ਅਤੇ ਨੇਵੀ ਸਕਾਊਟਸ ਦੀ ਪ੍ਰਸ਼ੰਸ਼ਾ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *