ਬੀ.ਬੀ.ਏ. ਦੀ ਵਿਦਿਆਰਥਣ ਦੀ ਨਹਿਰ ‘ਚੋ ਮਿਲੀ ਲਾਸ਼

ss1

ਬੀ.ਬੀ.ਏ. ਦੀ ਵਿਦਿਆਰਥਣ ਦੀ ਨਹਿਰ ‘ਚੋ ਮਿਲੀ ਲਾਸ਼

ਸੁਨਾਮ (ਸੁਰਿੰਦਰ ਸਿੰਘ )ਮਸਤੂਆਣਾ ਡਿਗਰੀ ਕਾਲਜ ਬੀ.ਬੀ.ਏ. ਦੀ ਵਿਦਿਆਰਥਣ ਹਰਦੀਪ ਕੌਰ ਪੁੱਤਰੀ ਹਰਪਾਲ ਸਿੰਘ ਉਮਰ ਤਕਰੀਬਨ 20 ਸਾਲ ਵਾਸੀ ਬ੍ਲਿਆਲ ਦੀ ਲਾਸ਼ ਬੀਤੀ ਸ਼ਾਮ ਪਿੰਡ ਕਮਾਲਪੁਰ ਵਿਖੇ ਨਹਿਰ ‘ਚੋ ਮਿਲੀ ਹੈ। 3 ਮਈ ਨੂੰ ਰੋਜ਼ਾਨਾ ਦੀ ਵਾਂਗ ਵਿਦਿਆਰਥਣ ਆਪਣੇ ਘਰ ਤੋ ਕਾਲਜ ਲਈ ਗਏ ਸੀ ਅਤੇ 4 ਮਈ ਸ਼ਾਮ ਨੂੰ ਨਹਿਰ ‘ਚੋ ਉਸ ਦੀ ਲਾਸ਼ ਮਿਲੀ। ਮ੍ਤਿਕ ਦੇ ਪਿਤਾ ਹਰਪਾਲ ਸਿੰਘ ਨੇ ਥਾਣਾ ਦਿੜਬਾ ਵਿਖੇ ਪੱਤਰਕਾਰਾ ਨੂੰ ਜਾਣਕਾਰੀ ਦਿਦਿਆ ਹੋਏ ਦੱਸਿਆ ਕਿ ਹਰਦੀਪ ਕੌਰ ਅਕਸਰ ਹੀ ਕਾਲਜ ਵਿਚ ਆਪਣੀਆਂ ਸਹੇਲਿਆ ਕੋਲ ਇਕ ਦੋ ਦਿਨਾ ਲਈ ਰਹਿ ਜਾਂਦੀ ਸੀ ,ਜਿਸ ਕਾਰਣ ਉਨਾਂ ਉਸ ਦੇ ਘਰ ਨਾ ਆਓਣ ਤੇ ਕੋਈ ਚਿੰਤਾ ਨਹੀ ਕੀਤੀ। ਥਾਣਾ ਦਿੜਬਾ ਦੇ ਐਸ.ਐਚ.ਓ. ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟ ਕਰਵਾ ਕੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *