ਮਹਾਰਾਣੀ ਪ੍ਰਨੀਤ ਕੌਰ ਦੇ 29 ਜੁਲਾਈ ਨੂੰ ਮਹਿਲ ਕਲਾਂ ਚ

ss1

ਮਹਾਰਾਣੀ ਪ੍ਰਨੀਤ ਕੌਰ ਦੇ 29 ਜੁਲਾਈ ਨੂੰ ਮਹਿਲ ਕਲਾਂ ਚ
ਮਾਹਾਰਣੀ ਦੀ ਫੇਰੀ ਨੂੰ ਲੈ ਕੇ ਵਰਕਰਾਂ ਚ ਭਾਰੀ ਉਤਸਾਹ :- ਬੀਬੀ ਘਨੌਰੀ

 

ਮਹਿਲ ਕਲਾਂ 22 ਜੁਲਾਈ (ਭੁਪਿੰਦਰ ਸਿੰਘ ਧਨੇਰ)-ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਤੋਂ ਵਿਧਾਇਕਾ ਮਹਾਰਾਣੀ ਪ੍ਰਨੀਤ ਕੌਰ ਦੇ 29 ਜੁਲਾਈ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਾਰਟੀ ਵਰਕਰਾਂ ਆਗੂਆਂ ਦੀ ਮਹਿਲ ਕਲਾਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਇਸ ਮੀਟਿੰਗ ਨੂੰ ਲੈ ਕੇ ਹਲਕੇ ਅੰਦਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਅਤੇ ਤਿਆਰੀਆਂ ਲਗਾਤਾਰ ਕੀਤੀਆ ਜਾ ਰਹੀਆਂ। ਇਹ ਵਿਚਾਰ ।ਪੰਜਾਬ ਪ੍ਰਦੇਸ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਤੇ ਹਲਕਾ ਮਹਿਲ ਕਲਾਂ ਦੀ ਵਿਧਾਇਕਾਂ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਦੀਵਾਨਾ,ਨਰੈਣਗੜ ਸੋਹੀਆ, ਮੂੰਮ,ਗਹਿਲ,ਬੀਹਲਾ,ਛੀਨੀਵਾਲ ਕਲਾਂ ਵਿਖੇ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਲੋਕ ਵਿਰੋਧੀ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਪੂਰੀ ਤਰ੍ਹਾਂ ਦੁਖੀ ਹੋ ਚੁੱਕਿਆ ਹੇ ਪਰ ਹੁਣ ਬਾਦਲ ਦੇ ਸੰਗਤ ਦਰਸਨ ਦਰਸਨ ਉਨ੍ਹਾਂ ਦੀਆਂ ਕੁਰਸੀਆਂ ਨਹੀ ਬਚਾ ਸਕਣਗੇ। ਉਨ੍ਹਾਂ ਕਿਹਾ ਕਿ ਸਿੰਗਤ ਦਰਸਨ ਕਰਨੇ ਮੁੱਖ ਮੰਤਰੀਆਂ ਦਾ ਕੰਮ ਨਹੀ ਹੁੰਦਾ ਸੰਗਤ ਦਰਸਨ ਜਿਲ੍ਹਾ ਪ੍ਰਸ਼ਾਸਨ ਤੇ ਬਲਾਕ ਅਧਿਕਾਰੀਆਂ ਦਾ ਹੀ ਕੰਮ ਹੈ। ਉਨ੍ਹਾਂ ਸੰਗਤ ਦਰਸ਼ਨਾਂ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਆਮ ਲੋਕ ਅਤੇ ਪਂੰਚਾਇਤਾ ਨੂੰ ਮਿਲਣ ਹੀ ਨਹੀ ਦਿੱਤਾ ਗਿਆ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਨੂੰ ਇੱਕ ਜੁੱਟ ਹੋ ਕੇ ਪਾਰਟੀ ਮੀਟਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਨਰੈਣਗੜ ਸੋਹੀਆ,ਸੁਰੇਸ ਰਾਣੀ ਜ਼ੋਸੀ ਹਮੀਦੀ, ਪੀ ਪੀ ਸੀ ਸੀ ਮੈਂਬਰ ਸੰਤ ਸਿੰਘ ਧੂਰੀ, ਬਲਾਕ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ, ਗੁਰਦੀਪ ਸਿੰਘ ਦੀਵਾਨਾ, ਗੁਰਮੇਲ ਸਿੰਘ ਛੀਨੀਵਾਲ, ਬਾਬਾ ਜੰਗ ਸਿੰਘ ਦੀਵਾਨਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *