ਬਾਦਲ ਦੇ ਹਲਕਾ ਮਹਿਲ ਕਲਾਂ ਸੰਗਤ ਦਰਸਨ ਰਿਹਾ ਪਂੰਚਾਇਤਾ ਦੇ ਹੱਕ ਚ

ss1

ਬਾਦਲ ਦੇ ਹਲਕਾ ਮਹਿਲ ਕਲਾਂ ਸੰਗਤ ਦਰਸਨ ਰਿਹਾ ਪਂੰਚਾਇਤਾ ਦੇ ਹੱਕ ਚ
ਆਮ ਲੋਕ ਬਾਦਲ ਨੂੰ ਨਾ ਮਿਲਣ ਕਾਰਨ ਨਿਰਾਸਾ ਦੇ ਆਲਮ ਚ

 

ਮਹਿਲ ਕਲਾਂ 22 ਜੁਲਾਈ (ਭੁਪਿੰਦਰ ਸਿੰਘ ਧਨੇਰ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਤਿੰਨ ਦਿਨਾਂ ਦੇ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਤੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦੇ ਉਲੀਕੇ ਗਏ ਸੰਗਤ ਦਰਸਨ ਸਿਰਫ਼ ਪੰਚਾਇਤ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟ ਰਾਜਨੀਤੀ ਵਜੋਂ ਪੰਚਾਇਤਾਂ ਦੇ ਸੰਗਤ ਦਰਸਨ ਹੀ ਬਣ ਕੇ ਰਹਿ ਗਏ ਹਨ । ਸੰਗਤ ਦਰਸ਼ਨਾਂ ਸਮੇਂ ਖੁਦਕੁਸ਼ੀਆਂ ਕਰਨ ਵਾਲੇ ਪਰਿਵਾਰ, ਪੈਨਸ਼ਨਾਂ ਵਾਲੇ ਬਜ਼ੁਰਗ,ਮਨਰੇਗਾ ਮਜ਼ਦੂਰ ਸਮੇਤ ਅਨੇਕਾਂ ਹੀ ਮੁਲਾਜਮ ਤੇ ਆਮ ਲੋਕ ਬਾਦਲ ਸ਼ਕਾਇਤਾਂ ਪਹੁੰਚਾਉਣ ਲਈ ਪੁੱਜੇ ਤਾਂ ਅੱਗੋਂ ਅਕਾਲੀ ਜਥੇਦਾਰਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਰੋਕਿਆ ਗਿਆ। ਇਸ ਲਈ ਆਮ ਲੋਕ ਮੁਸ਼ਕਲਾਂ ਦੱਸਣ ਲਈ ਖੱਜਲ ਖੁਆਰ ਹੋ ਕੇ ਘਰਾਂ ਨੂੰ ਵਾਪਿਸ ਪਰਤੇ । ਲੋਕਾਂ ਵਿੱਚ ਨਿਰਾਸਤਾ ਦਾ ਆਮਲ ਤੇ ਅਕਾਲੀ ਦਲ ਦੇ ਅਹੁਦੇਦਾਰਾਂ ਪ੍ਰਤੀ ਗੁੱਸਾ ਆਮ ਦਿਖ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਕੁਝ ਪਿੰਡਾਂ ਦੀਆਂ ਪੰਚਾਇਤਾਂ ਅਕਾਲੀ ਨਾਲ ਜੁੜੇ ਹੋਣ ਕਰਕੇ ਖੁੱਲ ਕੇ ਵਿਰੋਧ ਨਹੀ ਕਰ ਰਹੀਆਂ ਪਰ ਅੰਦਰ ਖਾਤੇ ਉਹ ਪਾਰਟੀ ਤੋਂ ਨਰਾਜ਼ ਹੋ ਕੇ ਆਉਂਦੇ ਦਿਨਾਂ ਚ ਅਕਾਲੀ ਵੱਲੋਂ ਕੀਤੇ ਜਾਣ ਵਾਲੇ ਪ੍ਰੋਰਗਾਮਾ ਵਿੱਚ ਪਾਸਾ ਵੱਟਣ ਦਾ ਸੋਚੀ ਬੈਠੇ ਹਨ। ਕੁਝ ਥਾਂਵਾਂ ਤੇ ਪੰਚਾਇਤਾਂ ਗ੍ਰਾਂਟਾਂ ਵੰਡਣ ਸਮੇਂ ਪੱਖ ਵਾਦੀ ਢੰਗ ਨਾਲ ਗ੍ਰਾਂਟਾਂ ਦੇਣ ਦੇ ਮਾਮਲੇ ਸਬੰਧੀ ਸਰੇਆਮ ਵਿਰੋਧ ਕਰਦੇ ਵੇਖੇ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *