ਪਿੰਡ ਮੇਹਰਬਾਨਪੁਰਾ ਦਾ ਸਰਪੰਚ ਮੁਅੱਤਲ

ss1

ਪਿੰਡ ਮੇਹਰਬਾਨਪੁਰਾ ਦਾ ਸਰਪੰਚ ਮੁਅੱਤਲ

ਜੰਡਿਆਲਾ ਗੁਰੂ 22 ਜੁਲਾਈ ਵਰਿੰਦਰ ਸਿੰਘ :- ਨਿਯਮਾ ਅਨੁਸਾਰ ਕੰਮ ਨਾ ਕਰਨ ਕਰਕੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸੁੱਖਜੀਤ ਸਿੰਘ ਬੈਂਸ ਆਈ ਏ ਐਸ ਨੇ ਜਾਂਚ ਕਰਵਾਉਣ ਤੋ ਬਾਅਦ ਬਲਾਕ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਮੇਹਰਬਾਨ ਪੁਰਾ ਦੇ ਸਰਪੰਚ ਸਵਿੰਦਰ ਸਿੰਘ ਨੂੰ ਮਅੱਤਲ ਕਰ ਦਿੱਤਾ ਗਿਆ ਹੈ। ਡਾਇਰੈਕਟਰ ਨੇ ਜਾਰੀ ਆਰਡਰ ਵਿੱਚ ਦੱਸਿਆ ਹੈ ਕਿ ਮੁੱਢਲੇ ਤੌਰ ਤੇ ਸਰਪੰਚ ਵਿਰੁੱਧ ਲਗਾਏ ਗਏ ਦੋਸ਼ ਸਾਬਤ ਹੋਏ ਇਸ ਲਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(3) ਦੇ ਅਧੀਨ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਸਵਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੇਹਰਬਾਨ ਪੁਰਾ ਬਲਾਕ ਜੰਡਿਆਲਾ ਗੁਰੂ ਨੂੰ ਸਰਪੰਚ ਦੇ ਅਹੁੱਦੇ ਤੋ ਮਅੱਤਲ ਕੀਤਾ ਗਿਆ। ਪੰਜਾਬ ਪੰਚਾਇਤੀ ਐਕਟ 1994 ਦੀ ਧਾਰਾ 20(5) ਅਧੀਨ ਮੁਅੱਤਲ ਹੋਣ ਵਾਲਾ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਹਿੱਸਾ ਨਹੀ ਲੈ ਸਕਦਾ। ਇਸ ਬਾਰੇ ਜਦ ਡੀ ਡੀ ਪੀ ਓ ਅੰਮ੍ਰਿਤਸਰ ਅਤੇ ਬੀ ਡੀ ਪੀ ਓ ਜੰਡਿਆਲਾ ਗੁਰੂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਇਸ ਬਾਰੇ ਹਾਲੇ ਤੱਕ ਉਹਨਾ ਨੂੰ ਕੋਈ ਜਾਣਕਾਰੀ ਨਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *