ਗੀਤਕਾਰ ਲੋਕਾਂ ਨੂੰ ਸਹੀ ਸੇਧ ਦੇਣ ਵਾਲੇ ਗੀਤ ਹੀ ਲਿਖਣ: ਮਾਂਗਟ

ss1

ਗੀਤਕਾਰ ਲੋਕਾਂ ਨੂੰ ਸਹੀ ਸੇਧ ਦੇਣ ਵਾਲੇ ਗੀਤ ਹੀ ਲਿਖਣ: ਮਾਂਗਟ

23-8

ਸੰਦੌੜ (ਜੱਸੀ ਚੀਮਾ): ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਅਤੇ ਚੰਗੇ ਰਾਹ ਤੇ ਤੋਰਨ ਲਈ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਗੀਤਕਾਰਾਂ ਨੂੰ ਚੰਗੇ ਸਾਫ ਸੁਥਰੇ ‘ਤੇ ਸੱਭਿਆਚਾਰਕ ਗੀਤਾਂ ਦੀ ਰਚਨਾਂ ਕਰਨੀ ਚਾਹੀਦੀ ਹੈ।ਅੱਜ ਕੱਲ ਗੀਤਾਂ ਵਿੱਚ ਕੁੜੀਆਂ ਨੂੰ ਗੀਤਕਾਰ ਅਤੇ ਗਾਇਕ ਬਹੁਤ ਹੀ ਭੱਦੇ-ਭੱਦੇ ਨਾਂਅ ਨਾਲ ਸੰਬੋਧਨ ਕਰਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਗਲਤ ਹੈ।ਇਹ ਪ੍ਰਗਟਾਵਾ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਨੂੰ ਸਮਰਪਿਤ ਗਾਇਕ ਹਰਪ੍ਰ਼ੀਤ ਮਾਂਗਟ ਨੇ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਜਸਵੀਰ ਸਿੰਘ ਜੱਸੀ ਦੇ ਗ੍ਰਹਿ ਵਿਖੇ ਕੀਤਾ ।ਉਹਨਾਂ ਸਰੋਤਿਆ ਲਈ ਵੀਡਿਓ ਵਿੱਚ ਪਰੋਸੇ ਜਾ ਰਹੇ ਨਿੰਗੈਜ ਤੇ ਵੀ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਸੈਂਸਰ ਬੋਰਡ ਨੂੰ ਇਹੋ ਜਿਹੀਆਂ ਵੀਡਿਓ ਨੂੰ ਪੰਜਾਬ ਵਿੱਚ ਬੈਂਨ ਕਰਨਾ ਚਾਹੀਦਾ ਹੈ। ਉਹਨਾਂ ਗਾਇਕ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਭਿਅਚਾਰਕ ਗੀਤ ਹੀ ਗਾਉਣ ਅਤੇ ਵਧੀਆ ਵੀਡਿਓ ਤਿਆਰ ਕਰਨ ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲੇ । ਹਥਿਆਰਾਂ ਅਤੇ ਨਸ਼ਿਆਂ ਨਾਲ ਭਰਪੂਰ ਗੀਤ ਨਾ ਗਾਉਣ ਤਾਂ ਕਿ ਪੰਜਾਬ ਦੀ ਨੋਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲੇ।ਇਸ ਮੌਕੇ ਉਨ੍ਹਾਂ ਨਾਲ ਦੀਪੀ ਬਾਗੜ੍ਹੀਆਂ,ਗੁਰਪ੍ਰ਼ੀਤ ਸਿੰਘ ਕਾਸਮਪੁਰ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *