ਧਰਮਿੰਦਰ ਸਿੰਘ ਨੇ ਆਪਣੇ ਖਰਚੇ ਤੇ ਡਿਵਾਈਡਰ ਤੇ ਸੋਲਰ ਲਾਈਟ ਤੇ ਰਿਫਲੈਕਟਰ ਲਗਵਾਏ

ss1

ਧਰਮਿੰਦਰ ਸਿੰਘ ਨੇ ਆਪਣੇ ਖਰਚੇ ਤੇ ਡਿਵਾਈਡਰ ਤੇ ਸੋਲਰ ਲਾਈਟ ਤੇ ਰਿਫਲੈਕਟਰ ਲਗਵਾਏ

23-5

ਬਨੂੰੜ 22 ਜੂਲਾਈ (ਰਣਜੀਤ ਸਿੰਘ ਰਾਣਾ): ਬਨੂੰੜ-ਖਰੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਬੈਰੀਅਰ ਚੌਂਕ ਸੁਰੂ ਹੋਣ ਤੋ ਪਹਿਲਾ ਬਣਾਏ ਗਏ ਡਿਵਾਈਡਰ ਤੇ ਕੋਈ ਰਿਫਲੈਕਟਰ ਜਾਂ ਨਿਸਾਨ ਬੋਰਡ ਨਾ ਲੱਗਿਆ ਹੋਣ ਕਾਰਨ ਅਕਸਰ ਰੋਜਾਨਾ ਹਾਦਸੇ ਵਾਪਰਦੇ ਰਹਿੰਦੇ ਹਨ। ਰੋਜਾਨਾ ਹੋ ਰਹੇ ਹਾਦਸਿਆ ਤੋ ਜਾਣੂ ਪ੍ਰਸਾਸਨ ਨੇ ਕਦੀ ਵੀ ਇਸ ਡਿਵਸਈਡਰ ਤੇ ਰਿਫਲੈਕਟਰ ਜਾ ਸਾਈਨ ਬੋਰਡ ਲਗਾਉਣ ਵੱਲ ਧਿਆਨ ਨਹੀ ਦਿੱਤਾ। ਜਿਸ ਨੂੰ ਦੇਖਦੇ ਹੋਏ ਸਹਿਰ ਦੇ ਸਮਾਜ ਸੇਵਕ ਧਰਮਿੰਦਰ ਸਿੰਘ ਨੇ ਆਪਣੇ ਖਰਚੇ ਤੇ ਸੋਲਰ ਲਾਈਟ ਤੇ ਰਿਫਲੈਕਟਰ ਲਗਾਏ। ਜਿਸ ਦੀ ਸਹਿਰ ਵਾਸਿਆ ਤੇ ਰਾਹਗੀਰਾ ਨੇ ਪ੍ਰਸੰਸਾ ਕੀਤੀ। ਉਹਨਾ ਨੇ ਕਿਹਾ ਕਿ ਸਾਡੇ ਵੱਲੋ ਕਈ ਵਾਰ ਟ੍ਰੈਫਿਕ ਪੁਲਿਸ ਤੇ ਨਗਰ ਕੌਸਲ ਨੂੰ ਰਿਫਲੈਕਟਰ ਲਗਾਉਣ ਬਾਰੇ ਕਿਹਾ ਗਿਆ। ਪਰ ਪ੍ਰਸਾਸਨ ਦਾ ਇਸ ਵੱਲ ਕੋਈ ਧਿਆਨ ਨਹੀ। ਉਹਨਾ ਕਿਹਾ ਕਿ ਡਿਵਾਈਡਰ ਤੇ ਕੌਈ ਰਿਫਲੈਕਟਰ ਲੱਗਿਆ ਨਾ ਹੋਣ ਕਾਰਨ ਕਈ ਕੀਮਤੀ ਜਾਨਾ ਅਜਾਈ ਜਾ ਚੁੱਕੀਆ ਹਨ । ਜਿਸ ਨੂੰ ਦੇਖਦੇ ਹੋਏ ਉਨਾ ਨੇ ਆਪਣੇ ਖਰਚੇ ਤੇ ਸੋਲਰ ਲਾਈੇ ਤੇ ਰਿਫਲੈਕਟਰ ਲਗਾਏ ਹਨ ਤਾ ਜੋ ਦੁਰਘਟਨਾਵਾ ਨੂੰ ਰੋਕਿਆ ਜਾ ਸਕੇ। ਇਸ ਮੋਕੇ ਤੇ ਕੋਸਲਰ ਜਸਵੰਤ ਸਿੰਘ ਖੱਟੜਾ, ਕੋਲਵਿੰਦਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *