ਮਜਦੂਰ ਮੁਕਤੀ ਮੋਰਚਾ ਯੂਨੀਅਨ ਨੇ ਲਗਾਇਆ ਡੀ,ਐਸ,ਪੀ ਦਿੜ੍ਹਬਾ ਦੇ ਦਫਤਰ ਅੱਗੇ ਧਰਨਾ

ss1

ਮਜਦੂਰ ਮੁਕਤੀ ਮੋਰਚਾ ਯੂਨੀਅਨ ਨੇ ਲਗਾਇਆ ਡੀ,ਐਸ,ਪੀ ਦਿੜ੍ਹਬਾ ਦੇ ਦਫਤਰ ਅੱਗੇ ਧਰਨਾ

23-6

ਦਿੜਬਾ ਮੰਡੀ 22 ਜੁਲਾਈ (ਰਣ ਸਿੰਘ ਚੱਠਾ)ਅੱਜ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਡੀ,ਐਸ, ਪੀ, ਦਿੜ੍ਹਬਾ ਦੇ ਦਫਤਰ ਅੱਗੇ ਮਜਦੂਰਾਂ ਵੱਲੋ ਰੋਸ ਧਰਨਾ ਦਿੱਤਾ ਗਿਆ।ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਧਰਨੇ ਨੂੰ ਸੰਬਧਨ ਕਰਦੇ ਹੋਏ ਮਜਦੂਰ ਮੁਕਤੀ ਮੋਰਚਾ ਦੇ ਉਪ ਪ੍ਰਧਾਨ ਸੀ,ਪੀ,ਆਈ,ਐਮ,ਐਲ ਲਿਬਰੇਸ਼ਨ ਦੇ ਜ਼ਿਲਾ ਸਕੱਤਰ ਗੋਬਿੰਦ ਛਾਜਲੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਥਾਣਿਆਂ ਵਿੱਚ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਦੁੱਖ ਸੁਣਨ ਲਈ ਸੰਗਤ ਦਰਸ਼ਨ ਤੇ ਡਰਾਮੇ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਕਿ ਲਹਿਰਾਗਾਗਾ ਦੇ ਮਜਦੂਰ ਗੁਰਬਖਸ਼ ਸਿੰਘ (ਉਰਫ)ਕਾਕਾ ਗੁਰਜੰਟ ਸਿੰਘ,ਗੁਰਤੇਜ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਗਾਗਾ ਦੇ ਦਲਿੱਤ ਮਜਦੂਰ ਨੂੰ ਵਿਆਜ ਪੜਵਿਆਜ ਦੇ ਚੱਕਰ ਵਿੱਚ ਵੱਧ ਵਿਆਜ ਲੈਣ ਵਾਲੇ ਅਤੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਦੇ ਘਰਾਂ ਨੂੰ ਜਿੰਦਰੇ ਲਾਉਣ ਵਾਲਾ ਅਤੇ ਲੋਕਾਂ ਦੇ ਸਾਧਨ ਜਪਤ ਕਰਨ ਵਾਲਾ ਅਤੇ ਮਜਦੂਰਾਂ ਨਾਲ ਧੱਕੇਸਾਹੀ ਕਰਨ ਵਾਲਾ ਬਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਸੰਗਤਪੁਰਾ ਆਪਣੇ ਘਰ ਵਿੱਚ ਦੁਕਾਨ ਕਰਕੇ ਫਿਨਾਂਸ ਦਾ ਕੰਮ ਕਰਦਾ ਹੈ।ਇਹ ਬਲਦੀਪ ਸਿੰਘ ਲੋਕਾਂ ਨੂੰ ਵਿਆਜ ਪੜਵਿਆਜ ਪੈਸੇ ਦੇਣ ਵਾਲਾ ਫਿਨਾਂਸਰ ਵਹੀਕਲ ਅਤੇ ਘਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਜਿੰਦਰੇ ਲਾ ਕੇ ਧੱਕੇਸਾਹੀ ਕਰਦਾ ਹੈ।ਇਹ ਅੰਨੀ ਲੁੱਟ ਦੇ ਖਿਲਾਫ ਥਾਣਾ ਧਰਮਗੜ੍ਹ ਅਤੇ ਡੀ,ਐਸ,ਪੀ,ਦਿੜਬਾ ਨੂੰ ਲਿਖਤੀ ਤੌਰ ਤੇ ਸਿਕਾਇਤਾਂ ਵੀ ਦਿੱਤੀਆਂ ਹਨ।ਮਜਦੂਰ ਆਗੂਆਂ ਨੇ ਦੱਸਿਆ ਕਿ ਫਿਨਾਸ ਦਾ ਕੰਮ ਕਰ ਰਹੇ ਮਾਲਕ ਖਿਲਾਫ ਪੁਲਿਸ ਨੇ ਇੰਨਾਂ ਮਜਦੂਰਾਂ ਦੀ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀ ਹੋਈ ਇਸੇ ਤਰਾਂ ਪਿੰਡ ਮੇਦੇਵਾਸ ਦੇ ਬੀਰੂ ਸਿੰਘ ਪੁੱਤਰ ਲੀਲਾ ਸਿੰਘ ਦੇ ਘਰ ਆ ਕੇ ਕੁੱਟਮਾਰ ਕੀਤੀ ਦੂਜਾ ਵਿਅਕਤੀ ਜਗਤਾਰ ਸਿੰਘ ਆਪਣੇ ਅੱਣਪਛਾਤੇ ਸਾਥੀਆਂ ਸਮੇਤ ਘਰ ਵਿੱਚ ਦਾਖਿਲ ਹੋ ਕੇ ਨਜਾਇਜ ਤੌਰ ਤੇ ਕੁੱਟਮਾਰ ਕੀਤੀ, ਥਾਣਾ ਧਰਮਗੜ੍ਹ ਦੀ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਹੀ ਕੀਤੀ ਆਗੂਆਂ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਮਜਦੂਰਾਂ ਨੂੰ ਇਨਸਾਫ ਨਾਂ ਮਿਲਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਪਾਰਟੀ ਆਗੂ ਬਾਬਾ ਘਮੁੰਡ ਉਗਰਾਹਾਂ ਮਜਦੂਰ ਮੁਕਤੀ ਮੋਰਚਾ ਦੇ ਜਿਲਾ ਪ੍ਰਧਾਨ ਰੋਹੀ ਸਿੰਘ ਗੋਬਿੰਦਗੜ,ਗੁਰਬਚਨ ਸਿੰਘ ਬੱਲਰਾ,ਦਲਜੀਤ ਸਿੰੰਘ ਇਕਾਈ ਪ੍ਰਧਾਨ ਡਸਕਾ,ਪਾਲਾ ਛਾਜਲੀ,ਮੇਲਾ ਸਿੰਘ,ਜੈਲਾ ਸਿੰਘ,ਜਗਰਾਜ ਛਾਜਲੀ,ਜਗਤਾਰ ਲਾਡਵੰਜਾਰਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *