ਆਂਗਣਵਾੜੀ ਸੈਂਟਰਾਂ ਦਾ ਰੱਬ ਰਾਖਾ, ਸਮੇਂ ਸਿਰ ਸੈਂਟਰਾਂ ’ਚ ਨਹੀ ਪੁੱਜ ਰਹੇ ਅਧਿਆਪਕ

ss1

ਆਂਗਣਵਾੜੀ ਸੈਂਟਰਾਂ ਦਾ ਰੱਬ ਰਾਖਾ, ਸਮੇਂ ਸਿਰ ਸੈਂਟਰਾਂ ’ਚ ਨਹੀ ਪੁੱਜ ਰਹੇ ਅਧਿਆਪਕ
ਬੱਚੇ ਅਤੇ ਮਾਪੇ ਹੁੰਦੇ ਹਨ ਖੱਜਲ-ਖੁਆਰ

6-3 (1)
ਭਦੌੜ 06 ਮਈ (ਵਿਕਰਾਂਤ ਬਾਂਸਲ) ਆਂਗਣਵਾੜੀ ਸੈਂਟਰਾਂ ਦਾ ਕੋਈ ਰਾਜਾ ਬਾਬੂ ਨਾ ਹੋਣ ਕਾਰਨ ਇਹਨਾਂ ਸੈਂਟਰਾਂ ਚ ਤੈਨਾਤ ਇੰਚਾਰਜ ਅਤੇ ਹੈਲਪਰ ਜਦੋਂ ਜੀਅ ਕੀਤਾ ਉਦੋਂ ਸੈਟਰਾਂ ਦਾ ਜਿੰਦਰਾ ਖੋਲਣਾ ਮੁਨਾਸਿਬ ਸਮਝਦੇ ਹਨ ਅਤੇ ਜਦੋਂਕਿ ਇਹਨਾਂ ਸੈਂਟਰਾਂ ਵਿੱਚ ਬੱਚੇ ਲੈ ਕੇ ਆਉਣ ਵਾਲੇ ਮਾਪਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰਾਂ ਦਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਭਦੌੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਵੀਰ ਸਿੰਘ ਤਿੰਨਕੋਨੀ ਅੰਦਰ ਚਲਦੇ ਆਂਗਣਵਾੜੀ ਸੈਂਟਰ ਦਾ ਜਿਥੇ ਪੱਤਰਕਾਰਾਂ ਦੇ ਪਹੁੰਚਣ ਬਾਅਦ ਅਧਿਆਪਕ ਆਪਣੀ ਡਿਊਟੀ ਦੇਣ ਪੁੱਜੀ।
ਪੂਰਾ ਮਾਮਲਾ : ਭਦੌੜ ਦੇ ਸਰਕਾਰੀ ਪ੍ਰਇਮਰੀ ਸਕੂਲ ਪੱਤੀ ਵੀਰ ਸਿੰਘ (ਤਿੰਨਕੋਨੀ) ਦੇ ਅੰਦਰ ਇੱਕ ਛੋਟੇ ਬੱਚਿਆਂ ਲਈ ਆਂਗਣਵਾੜੀ ਸੈਂਟਰ ਖੋਲਿਆ ਗਿਆ ਹੈ ਅਤੇ ਇਸ ਸੈਂਟਰ ਦੀ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਅਤੇ ਹੈਲਪਰ ਵੱਜੋਂ ਰਾਣੀ ਕੌਰ ਦੀ ਤੈਨਾਤੀ ਕੀਤੀ ਗਈ ਹੈ। ਸੈਂਟਰ ਖੋਲਣ ਦਾ ਸਮਾਂ 8 ਤੋਂ 12 ਵਜ਼ੇ ਤੱਕ ਦਾ ਹੈ ਪਰ ਇਸ ਸੈਂਟਰ ਵਿੱਚ 9:40 ਵਜੇ ਤੱਕ ਵੀ ਸੈਂਟਰ ਇੰਚਾਰਜ ਜਾਂ ਹੈਲਪਰ ਨਹੀਂ ਪੁੱਜੀ ਸੀ ਅਤੇ ਸੈਂਟਰ ਨੂੰ ਤਾਲਾ ਲੱਗਿਆ ਹੋਣ ਕਾਰਨ ਆਪਣੇ ਛੋਟੇ ਬੱਚਿਆਂ ਨੂੰ ਛੱਡਣ ਆਏ ਮਾਪੇ ਕਾਫ਼ੀ ਖੱਜ਼ਲ ਖੁਆਰ ਹੁੰਦੇ ਰਹੇ।
ਕੀ ਕਹਿਣਾ ਬੱਚਿਆਂ ਦੇ ਮਾਪਿਆਂ ਦਾ : ਸੈਂਟਰ ਖੁੱਲਣ ਦਾ ਸਮਾਂ ਸਵੇਰੇ 8 ਵਜ਼ੇ ਦਾ ਹੋਣ ਕਾਰਨ ਛੋਟੇ ਬੱਚਿਆਂ ਦੇ ਮਾਪੇ ਸਮੇਂ ਅਨੁਸਾਰ ਆਪਣੇ ਬੱਚਿਆਂ ਨੂੰ ਲੈ ਸੈਂਟਰ ਅੰਦਰ ਪਹੁੰਚ ਜਾਂਦੇ ਹਨ ਪੰ੍ਰਤੂ ਬੱਚਿਆਂ ਦੇ ਮਾਪਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ 10 ਵਜ਼ੇ ਤੱਕ ਸੈਂਟਰ ਦਾ ਗੇਟ ਨਹੀ ਖੁੱਲਦਾ ਅਤੇ ਪਹਿਲਾਂ ਵੀ ਸੈਂਟਰ ਇੰਚਾਰਜ਼ਾਂ ਵੱਲੋਂ ਅਜਿਹੀਆਂ ਅਣਗਿਹਲੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਬਾਰੇ ਪਤਾ ਲੱਗਣ ਤੇ ਜਦ ਸਾਡੀ ਟੀਮ ਨੇ ਇਸ ਆਂਗਣਵਾੜੀ ਸੈਂਟਰ ਦਾ ਦੌਰਾ ਕੀਤਾ ਤਾਂ 9 : 40 ਤੱਕ ਵੀ ਇਸ ਸੈਂਟਰ ਨੂੰ ਤਾਲਾ ਲੱਗਿਆ ਹੋਇਆ ਅਤੇ ਇਸ ਦੌਰਾਨ ਬੱਚਿਆਂ ਨੂੰ ਸੈਂਟਰ ਛੱਡਣ ਆਏ ਮਾਪਿਆਂ ਵਿੱਚ ਮਲਕੀਤ ਕੌਰ ਨੇ ਦੱਸਿਆ ਕਿ ਓਹ ਆਪਣੇ ਪੋਤੇ ਜਸਪ੍ਰੀਤ ਸਿੰਘ ਅਤੇ ਪੋਤੀ ਸੋਨਮਦੀਪ ਨੂੰ ਇਸ ਆਂਗਣਵਾੜੀ ਸੈਂਟਰ ਵਿੱਚ ਛੱਡਣ ਆਏ ਸਨ ਅਤੇ ਘੰਟਾਂ ਭਰ ਉਹਨਾਂ ਨੂੰ ਇਥੇ ਖੜਿਆ ਨੂੰ ਹੋ ਗਿਆ ਪਰ ਕੋਈ ਅਧਿਆਪਕ ਨਹੀ ਸੀ ਅਤੇ ਇਸ ਕਾਰਨ ਓਹ ਬੱਚਿਆਂ ਨੂੰ ਸੈਂਟਰ ਦੀ ਬਜ਼ਾਏ ਬਾਕੀ ਸਕੂਲ ਦੇ ਬੱਚਿਆਂ ਕੋਲ ਬੈਠਾ ਚਲੇ ਜਾਂਦੇ ਹਨ ਤੇ ਪਹਿਲਾਂ ਵੀ ਬਹੁਤ ਵਾਰ ਅਜਿਹਾ ਹੋ ਚੁੱਕਿਆ। ਬੱਚਿਆਂ ਦੇ ਮਾਪਿਆਂ ਨੇ ਕਿਹਾ ਜ਼ੇਕਰ ਸਰਕਾਰ ਨੇ ਅਧਿਆਪਕ ਨੂੰ ਇਹ ਜਿੰਮੇਵਾਰੀ ਸੌਂਪੀ ਹੈ ਤਾਂ ਅਧਿਆਪਕਾਂ ਨੂੰ ਗੌਰ ਕਰਨੀ ਚਾਹੀਦੀ ਤੇ ਸਹੀ ਸਮੇ ਤੇ ਸੈਂਟਰ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ।
ਪੱਤਰਕਾਰਾਂ ਵੱਲੋਂ ਕਵਰੇਜ਼ ਕਰਨ ਦਾ ਪਤਾ ਚਲਦਿਆਂ ਚੰਦ ਮਿੰਟਾਂ ਚ ਪੁੱਜ਼ੀ ਇੰਚਾਰਜ਼ : ਪੱਤਰਕਾਰਾਂ ਨੇ ਜਦ ਬੰਦ ਪਏ ਸੈਂਟਰ ਦੀ ਕਵਰੇਜ਼ ਕੀਤੀ ਤੇ ਸਕੂਲ ਦੇ ਅਧਿਆਪਕਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਇਹ ਸਾਡੇ ਅਧਿਕਾਰ ਖੇਤਰ ਵਿੱਚ ਨਹੀ। ਲੇਟ ਆਉਣ ਸਬੰਧੀ ਸੈਂਟਰ ਦੀ ਇੰਚਾਰਜ਼ ਹੀ ਦੱਸ ਸਕਦੀ ਹੈ ਅਤੇ ਸੈਂਟਰ ਇੰਚਾਰਜ਼ ਨੂੰ ਜਦ ਪਤਾ ਚੱਲਿਆ ਤਾਂ 9:44 ’ਤੇ ਸੈਂਟਰ ਇੰਚਾਰਜ਼ ਗੁਰਪ੍ਰੀਤ ਕੌਰ ਸੈਂਟਰ ਪੁੱਜ਼ੀ।
ਕੀ ਕਹਿਣਾ ਹੈ ਸੈਂਟਰ ਇੰਚਾਰਜ਼ ਦਾ : ਕਰੀਬ ਪੌਣੇ ਦਸ ਵਜ਼ੇ ਸੈਂਟਰ ਪੁੱਜ਼ੀ ਆਂਗਣਵਾੜੀ ਸੈਂਟਰ ਦੀ ਇੰਚਾਰਜ਼ ਮੈਡਮ ਗੁਰਪ੍ਰੀਤ ਕੌਰ ਨੇ ਕਿਹਾ ਸੁਪਰਵਾਇਜ਼ਰ ਨੇ ਉਹਨਾਂ ਦੀ ਡਿਊਟੀ ਆਧਾਰ ਕਾਰਡ ਇੱਕਠੇ ਕਰਨ ’ਤੇ ਲਗਾਈ ਸੀ ਅਤੇ ਉਹ ਘਰ-ਘਰ ਜਾ ਬੱਚਿਆਂ ਦੇ ਆਧਾਰ ਕਾਰਡ ਇੱਕਠੇ ਕਰ ਰਹੀ ਸੀ ਤਾਂ ਹੀ ਸਮੇ ਸਿਰ ਆ ਨਹੀਂ ਹੋਇਆ। ਉਹਨਾਂ ਨੇ ਆਖਿਆ ਪਹਿਲਾਂ ਪੈਨਸ਼ਨਾਂ ਸਬੰਧੀ ਵੇਰਵੇ ਇੱਕਠੇ ਕਰਨ ’ਤੇ ਉਹਨਾਂ ਦੀ ਡਿਊਟੀ ਲਗਾਈ ਗਈ ਸੀ। ਹੈਲਪਰ ਦੇ ਵੀ ਸਮੇ ਸਿਰ ਸੈਂਟਰ ਨਾ ਪੁੱਜਣ ਬਾਰੇ ਉਹਨਾਂ ਨੇ ਕੋਈ ਸਪਸ਼ਟ ਜਵਾਬ ਨੀ ਦਿੱਤਾ ਤੇ ਆਖਿਆ ਹੈਲਪਰ ਪਟਿਆਲਾ ਟ੍ਰੇਨਿੰਗ ਕਰਨ ਗਈ ਹੈ।
ਕੀ ਕਹਿੰਦੇ ਨੇ ਅਧਿਕਾਰੀ : ਇਸ ਸਬੰਧੀ ਜਦ ਸੀ.ਡੀ.ਪੀ.ਓ ਮੈਡਮ ਰਾਕੇਸ਼ ਬਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਮੈਂ ਪਤਾ ਕਰਦੀ ਹਾਂ ਅਤੇ ਇਸ ਸਬੰਧੀ ਸੁਪਰਵਾਇਜ਼ਰ ਨਾਲ ਗੱਲ ਕਰਦੀ ਹਾਂ ਤੇ ਅੱਗੇ ਤੋਂ ਅਜਿਹਾ ਨਹੀ ਹੋਵੇਗਾ ਅਤੇ ਸਮੇ ਸਿਰ ਸੈਂਟਰ ਖੋਲੇ ਜਾਇਆ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *