ਨਗਰ ਪੰਚਾਇਤ ਮਹਿਰਾਜ ਨੇ ਦਿੱਤਾ ਸਕਰਾਤਮਕ ਸੋਚ ਦਾ ਪ੍ਰਗਟਾਵਾ

ss1

ਨਗਰ ਪੰਚਾਇਤ ਮਹਿਰਾਜ ਨੇ ਦਿੱਤਾ ਸਕਰਾਤਮਕ ਸੋਚ ਦਾ ਪ੍ਰਗਟਾਵਾ
ਦਰੱਖਤਾਂ ਅਤੇ ਪਿੰਡ ਚ ਬਣਾਏ ਪੰਛੀਆਂ ਲਈ ਰੈਣ ਬਸੇਰੇ

22-23 (1) 22-23 (2)

ਬਠਿੰਡਾ/ਰਾਮਪੁਰਾ ਫੂਲ 21 ਜੁਲਾਈ (ਜਸਵੰਤ ਦਰਦ ਪ੍ਰੀਤ/ਕੁਲਜੀਤ ਸਿੰਘ ਢੀਂਗਰਾ): ਨਗਰ ਪੰਚਾਇਤ ਮਹਿਰਾਜ ਨੇ ਜਿਥੇ ਵਿਕਾਸ ਦੇ ਕੰਮਾਂ ਵਿੱਚ ਤੇਜੀ ਲਿਆ ਰੱਖੀ ਹੈ ਉੱਥੇ ਹੀ ਨਗਰ ਪੰਚਾਇਤ ਨੇ ਹਾਲ ਵਿੱਚ ਹੀ ਆਪਣੀ ਸਕਰਾਤਮਕ ਸੋਚ ਦਾ ਪ੍ਰਗਟਾਵਾ ਕਰਦਿਆਂ ਪੰਛੀਆਂ ਦੀ ਚਹਿ ਚਹਾਹਟ ਅਤੇ ਵਾਤਾਵਰਣ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਸਮੁੱਚੇ ਪਿੰਡ ਮਹਿਰਾਜ ਦੀਆਂ ਵੱਖ ਵੱਖ ਥਾਵਾਂ ਅਤੇ ਦਰਖਤਾਂ ਤੇ ਪੰਛੀਆਂ ਲਈ ਰੈਣ ਬਸੇਰੇ ਬਣਾਏ ਗਏ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ ਨਿਰਦੇਸ਼ਾ ਤੇ ਇੱਕ ਪਹਿਲ ਕਦਮੀ ਕਰਦਿਆਂ ਪੰਛੀਆਂ ਲਈ ਰਹਿਣ ਬਸੇਰੇ ਬਣਾਏ ਗਏ ਹਨ।ਸ੍ਰੀ ਹਿੰਦਾ ਨੇ ਕਿਹਾ ਕਿ ਅੱਜ ਦਾ ਮਨੁੱਖ ਦਿਨ ਬ ਦਿਨ ਸਵਾਰਥੀ ਹੁੰਦਾ ਜਾ ਰਿਹਾ ਹੈ ਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਵਾਤਾਵਰਣ ਅਤੇ ਪੰਛੀਆਂ ਦੇ ਰਹਿਣ ਵਾਲੀਆਂ ਥਾਵਾਂ ਨੂੰ ਖਤਮ ਕਰ ਰਿਹਾ ਹੈ।ਸ੍ਰੀ ਹਿੰਦਾ ਨੇ ਸਮਾਜ ਦੇ ਚੰਗੀ ਸੋਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਛੀਆਂ ਦੀ ਸੰਭਾਲ ਅਤੇ ਵਾਤਾਵਰਣ ਦੇ ਸੁਹੱਪਣ ਨੂੰ ਕਾਇਮ ਰੱਖਣ ਲਈ ਅੱਗੇ ਆਉਣ।
ਇਸ ਮੌਕੇ ਉਹਨਾ ਨਾਲ ਯੂਥ ਅਕਾਲੀ ਦਲ ਬਠਿੰਡਾ ਦੇ ਮੀਤ ਪ੍ਰਧਾਨ ਜੱਸ ਮਹਿਰਾਜ ਅਤੇ ਅਕਾਲੀ ਵਰਕਰ ਵੀ ਸ਼ਾਮਲ ਸਨ।

print
Share Button
Print Friendly, PDF & Email